ਬਠਿੰਡਾ— ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਇਕ ਵਾਰ ਫਿਰ ਵਿਵਾਦਿਤ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਉਹ ਕਹਿ ਰਹੇ ਹਨ ਕਿ 'ਸਰਕਾਰ ਕੋਲ ਕਈ ਤਰੀਕੇ ਹੁੰਦੇ ਹਨ ਅਤੇ ਕਿਸੇ ਦੇ ਵੀ ਕਾਗਜ਼ ਨੂੰ ਇੱਧਰ-ਉਧਰ ਕੀਤਾ ਜਾ ਸਕਦਾ ਹੈ।' ਤੁਹਾਨੂੰ ਦੱਸ ਦੇਈਏ ਕਿ ਰਾਜਾ ਵੜਿੰਗ ਨੇ ਇਹ ਗੱਲਾਂ ਉਦੋਂ ਕਹੀਆਂ ਜਦੋਂ ਉਹ ਇੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਅੱਗੇ ਉਨ੍ਹਾਂ ਕਿਹਾ ਕਿ ਮੇਰੀ ਅਤੇ ਮਨਪ੍ਰੀਤ ਬਾਦਲ ਦੀ ਗੱਲ ਹੋਈ ਹੈ ਕਿ ਜਿਥੇ ਦੋਵੇਂ ਧਿਰਾਂ ਆਪਣੀਆਂ ਹਨ ਉਨ੍ਹਾਂ ਦੀਆਂ ਚੋਣਾਂ ਨਾ ਕਰਵਾਈਆਂ ਜਾਣ। ਸਰਕਾਰ ਤਾਂ ਆਪਣੀ ਹੀ ਹੈ ਕਾਗਜ਼ ਤਾਂ ਇੱਧਰ-ਉਧਰ ਹੋ ਸਕਦੇ ਹਨ।
ਚੰਡੀਗੜ੍ਹ : 'ਪ੍ਰਧਾਨ ਮੰਤਰੀ ਉੱਜਵਲਾ ਯੋਜਨਾ-2' ਦੀ ਸ਼ੁਰੂਆਤ
NEXT STORY