ਟੋਰਾਂਟੋ (ਬਿਊਰੋ) ਵੱਖਵਾਦੀ ਸਮੂਹ "ਸਿੱਖਸ ਫਾਰ ਜਸਟਿਸ" (SFJ) ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂੰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਧਮਕੀ ਦਿੱਤੀ ਹੈ। ਉਸ ਨੇ ਅੰਮ੍ਰਿਤਸਰ ਸਥਿਤ ਇੱਕ ਔਰਤ ਦੀ ਇੱਕ ਫੁਟੇਜ ਜਾਰੀ ਕੀਤੀ ਹੈ, ਜਿਸ ਵਿੱਚ ਉਸ ਨੇ ਪੰਜਾਬ ਪੁਲਸ ਵੱਲੋਂ ਪੰਜਾਬ ਵਿਚ ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਦਾ ਸਮਰਥਨ ਕਰਨ ਲਈ ਖਾਲਿਸਤਾਨ ਸਮਰਥਕ ਦੇ ਪਰਿਵਾਰ ਨੂੰ ਕੁੱਟਣ ਅਤੇ ਰਮਨ ਸਿੰਘ ਗਿੱਲ ਅਤੇ ਸੈੱਮ ਮਸੀਹ ਨੂੰ ਅਗਵਾ ਕੀਤੇ ਜਾਣ ਦਾ ਵੇਰਵਾ ਦਿੱਤਾ ਹੈ।
ਪੰਨੂੰ ਮੁਤਾਬਕ ਪੰਜਾਬ ਸਰਕਾਰ ਅਤੇ ਪੁਲਸ ਨੇ ਉਸ ਦੀਆਂ ਧੀਆਂ-ਭੈਣਾਂ ਦੀ ਬੇਇੱਜ਼ਤੀ ਕੀਤੀ ਹੈ ਅਤੇ ਇਸ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਵੇਗਾ। ਜਾਰੀ ਕੀਤੀ ਗਈ ਵੀਡੀਓ ਵਿਚ ਔਰਤ ਨੂੰ ਇਹ ਦੱਸਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਕਿਵੇਂ ਉਸ ਨੂੰ ਬੱਚਿਆਂ ਸਾਹਮਣੇ ਕੁੱਟਿਆ ਗਿਆ ਅਤੇ ਉਸ ਦੇ ਪਤੀ ਨੂੰ ਦਰਜਨਾਂ ਵਰਦੀਧਾਰੀ ਮੈਂਬਰਾਂ ਨੇ ਬੇਰਹਿਮੀ ਨਾਲ ਕੁੱਟਿਆ, ਘੜੀਸਿਆ ਅਤੇ ਨਾਲ ਲੈ ਗਏ। ਪੁਲਸ ਵਾਲੇ ਰਮਨ 'ਤੇ ਕੁਝ ਦਿਨ ਪਹਿਲਾਂ ਜਲੰਧਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਦਾ ਦੋਸ਼ ਲਗਾ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਵੱਲੋਂ ਚੀਨ ਨੂੰ ਨਜ਼ਰਬੰਦ ਮਾਂ ਨੂੰ ਬੱਚਿਆਂ ਨਾਲ ਗੱਲ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ
SFJ ਦੇ ਜਨਰਲ ਵਕੀਲ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ “ਪੰਜਾਬ ਵਿੱਚ 'ਆਪ' ਸ਼ਾਸਨ ਸ਼ਾਂਤੀਪੂਰਨ ਖਾਲਿਸਤਾਨ ਰੈਫਰੈਂਡਮ ਮੁਹਿੰਮ ਨੂੰ ਦਬਾਉਣ ਲਈ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕਰ ਰਿਹਾ ਹੈ ਅਤੇ ਇਸ ਤਹਿਤ ਮੁੱਖ ਮੰਤਰੀ ਮਾਨ ਅਤੇ ਡੀਜੀਪੀ ਯਾਦਵ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਪੰਨੂੰ ਨੇ ਭਗਵੰਤ ਮਾਨ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਰੈਫਰੈਂਡਮ ਵਾਲੇ ਹੱਥਾਂ ‘ਚ ਰਾਕੇਟ ਨਾ ਫੜਾ ਦਿਉ। ਸਿਆਟਲ ਵਿੱਚ ਬੈਠੇ ਤੇਰੇ ਬੱਚਿਆਂ 'ਤੇ ਵੀ ਕੌਮਾਂਤਰੀ ਕਾਨੂੰਨ ਹੇਠ ਕੇਸ ਚਲਾਏ ਜਾ ਸਕਦੇ ਹਨ। ਪੰਨੂੰ ਮੁਤਾਬਕ ਜੇਕਰ ਰਮਨ ਅਤੇ ਮਸੀਹ 'ਤੇ ਤਸ਼ੱਦਦ ਹੋਇਆ ਤਾਂ ਇਸ ਦੇ ਸਿੱਟੇ ਅੰਤਰਰਾਸ਼ਟਰੀ ਪੱਧਰ 'ਤੇ ਭੁਗਤਣੇ ਪੈਣਗੇ।ਤੁਸੀਂ ਸਿਰਫ ਸਾਡੇ ਨੌਜਵਾਨਾਂ ਨੂੰ ਫੜ ਰਹੇ ਹੋ ਪਰ ਅਸੀਂ ਤੁਹਾਨੂੰ ਪੰਜਾਬ ਵਿਚ ਹੀ ਕੈਦ ਕਰ ਦੇਵਾਂਗੇ।
ਅੰਮ੍ਰਿਤਸਰ ’ਚ ਹੋ ਸਕਦੈ ਅੰਤਰਰਾਸ਼ਟਰੀ ਪੱਧਰ ਦਾ 'ਜੀ-20 ਸੰਮੇਲਨ, ਪ੍ਰਸ਼ਾਸ਼ਨ ਨੂੰ ਜਾਰੀ ਹੋਏ ਇਹ ਹੁਕਮ
NEXT STORY