ਚੰਡੀਗੜ੍ਹ — ਹਰਿਆਣਾ 'ਚ 109 ਜੱਜਾਂ ਦੀ ਭਰਤੀ ਲਈ ਹੋਏ ਇਮਤਿਹਾਨ ਦਾ ਪੇਪਰ ਹਾਈਕੋਰਟ ਦੇ ਸਾਬਕਾ ਰਜਿਸਟਰਾਰ ਅਤੇ ਐਡੀਸ਼ਨਲ ਸੈਸ਼ਨ ਜੱਜ ਬਲਵਿੰਦਰ ਕੁਮਾਰ ਸ਼ਰਮਾ ਨੇ ਹੀ ਲੀਕ ਕੀਤਾ ਸੀ। ਉਸਨੇ ਮਹਿਲਾ ਵਕੀਲ ਸੁਨੀਤਾ ਦੇ ਹਨੀਟ੍ਰੈਪ 'ਚ ਫੱਸ ਕੇ ਪੇਪਰ ਲੀਕ ਕੀਤਾ ਸੀ। ਸ਼ੁੱਕਰਵਾਰ ਨੂੰ ਜ਼ਿਲਾ ਅਦਾਲਤ 'ਚ ਦਾਇਰ ਚਾਰਜਸ਼ੀਟ 'ਚ ਚੰਡੀਗੜ੍ਹ ਪੁਲਸ ਨੇ ਇਹ ਦਾਅਵਾ ਕੀਤਾ ਹੈ। ਇਸ ਦੇ ਮੁਤਾਬਕ ਸੁਨੀਤਾ ਨੂੰ ਮਿਲਣ ਲਈ ਜੱਜ ਕਈ ਵਾਰ ਸੈਕਟਰ-18 ਦੇ ਮੰਦਿਰ ਸਥਿਤ ਉਸਦੇ ਕਮਰੇ 'ਚ ਵੀ ਗਿਆ। ਦੋਵੇਂ ਕਈ ਜਗ੍ਹਾਂ ਇਕੱਠੇ ਘੁੰਮਣ ਲਈ ਵੀ ਜਾਂਦੇ ਸਨ। ਮੰਦਿਰ 'ਚ ਹੀ ਉਸਨੇ ਸੁਨੀਤਾ ਨੂੰ ਪੇਪਰ ਦਿੱਤਾ ਤਾਂ ਜੋ ਉਹ ਪਾਸ ਹੋ ਜਾਵੇ। ਪਰ ਸੁਨੀਤਾ ਨੇ ਉਹ ਪੇਪਰ ਲੱਖਾਂ 'ਚ ਵੇਚ ਦਿੱਤਾ।
ਐੱਸ.ਆਈ.ਟੀ. ਨੇ 2140 ਸਫਿਆ ਦੀ ਚਾਰਜਸ਼ੀਟ 'ਚ ਕੁੱਲ 35 ਗਵਾਹਾਂ ਨੂੰ ਸ਼ਾਮਲ ਕੀਤਾ ਹੈ। ਇਸ 'ਚ ਸੁਨੀਤਾ ਅਤੇ ਜੱਜ ਬਲਵਿੰਦਰ ਸ਼ਰਮਾ ਦੀ ਦੇ ਆਪਸੀ ਰਿਸ਼ਤੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਦੋਵੇਂ ਕਿਥੇ-ਕਿਥੇ ਘੁੰਮਣ ਗਏ, ਕਦੋਂ-ਕਦੋਂ ਆਪਸ 'ਚ ਗੱਲਬਾਤ ਕੀਤੀ ਅਤੇ ਦੋਵਾਂ ਦੇ ਮੋਬਾਈਲ ਨੰਬਰ ਵੀ ਪੁਲਸ ਨੇ ਚਾਰਜਸ਼ੀਟ 'ਚ ਲਗਾਏ ਹਨ ਅਤੇ ਕਈ ਟੈਕਨੀਕਲ ਐਵੀਡੈਂਸ ਵੀ ਲਗਾਏ ਹਨ। ਫਿਲਹਾਲ ਦੋਵੇਂ ਦੋਸ਼ੀ ਜੇਲ 'ਚ ਹਨ। ਇਸ ਮਾਮਲੇ 'ਚ ਗੁਪਤ ਰਿਪੋਰਟ ਚੰਡੀਗੜ੍ਹ ਪੁਲਸ ਨੇ ਹਾਈ ਕੋਰਟ ਨੂੰ ਵੀ ਭੇਜ ਦਿੱਤੀ ਹੈ।
ਮਿਲਿਆ ਗੁਪਤ ਨੰਬਰ
ਪੁਲਸ ਨੇ ਜੱਜ ਅਤੇ ਸੁਨੀਤਾ ਦੇ ਵਿਚਕਾਰ ਜਿਸ ਗੁਪਤ ਨੰਬਰ 'ਤੇ ਆਪਸ 'ਚ ਗੱਲਬਾਤ ਹੁੰਦੀ ਸੀ ਉਸਦੀ ਕਾਲ ਡਿਟੇਲ ਲੋਕੇਸ਼ਨ ਸਮੇਤ ਰਿਪੋਰਟ 'ਚ ਲਗਾਈ ਹੈ। ਇਸ ਨੰਬਰ 'ਤੇ ਦੋਵਾਂ ਦੀ ਆਪਸ 'ਚ 1100 ਵਾਰ ਗੱਲ ਹੋਈ। ਇਸ ਤੋਂ ਇਲਾਵਾ 700 ਵਾਰ ਆਫਿਸ਼ਿਅਨ ਨੰਬਰ 'ਤੇ ਗੱਲਬਾਤ ਹੋਈ।
ਸੁਨੀਤਾ ਦੀ ਜ਼ਮਾਨਤ ਹੋ ਚੁੱਕੀ ਹੈ ਖਾਰਜ
ਇਮਤਿਹਾਨ 'ਚ ਟਾਪ 'ਤੇ ਰਹੀ ਸੁਨੀਤਾ ਨੂੰ ਪਿਛਲੇ ਮਹੀਨੇ ਪੁਲਸ ਨੇ ਦਿੱਲੀ ਦੇ ਨਜਫਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਤੋਂ ਉਹ ਜੇਲ ਹੀ ਹੈ। ਸੁਨੀਤਾ ਦੇ ਵਕੀਲ ਨੇ 19 ਦਸੰਬਰ ਨੂੰ ਜ਼ਿਲਾ ਅਦਾਲਤ 'ਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਸੀ।
ਚਾਰਜਸ਼ੀਟ ਨਾ ਦਾਖਲ ਹੁੰਦੀ ਤਾਂ ਮਿਲ ਜਾਣੀ ਸੀ ਜ਼ਮਾਨਤ
ਕਾਨੂੰਨੀ ਤੌਰ 'ਤੇ ਕਿਸੇ ਵੀ ਦੋਸ਼ੀ ਨੂੰ ਫੜੇ ਜਾਣ ਦੇ 60 ਦਿਨ ਦੇ ਅੰਦਰ ਚਾਰਜਸ਼ੀਟ ਦਾਇਰ ਕਰਨੀ ਹੁੰਦੀ ਹੈ। ਸੁਨੀਤਾ ਦੀ ਗ੍ਰਿਫਤਾਰੀ ਨੂੰ 7 ਜਨਵਰੀ ਨੂੰ 60 ਦਿਨ ਪੂਰੇ ਹੋਣ ਵਾਲੇ ਹਨ। ਚਾਰਜਸ਼ੀਟ ਸ਼ਨੀਵਾਰ ਤੱਕ ਦਾਇਰ ਨਾ ਹੁੰਦੀ ਤਾਂ ਸੁਨੀਤਾ ਨੂੰ ਜ਼ਮਾਨਤ ਮਿਲ ਜਾਣੀ ਸੀ। ਇਸ ਲਈ ਪੁਲਸ ਚਾਰਜਸ਼ੀਟ ਦਾਇਰ ਕੀਤੀ। ਚਾਰਜਸ਼ੀਟ 'ਚ ਦੋ ਲੋਕਾਂ ਨੂੰ ਹੀ ਦੋਸ਼ੀ ਦੱਸਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕਈ ਹੋਰ ਵੀ ਦੋਸ਼ੀ ਹੋ ਸਕਦੇ ਹਨ। ਜਾਂਚ ਅਧੂਰੀ ਹੈ ਅਤੇ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਿੰਜੌਰ ਦੇ ਵਕੀਲ ਸੁਮਨ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਪੇਪਰ ਡੇਢ ਕਰੋੜ 'ਚ ਵਿਕ ਰਿਹਾ ਹੈ। ਉਸ ਕੋਲ ਵੀ ਵਿਕਣ ਲਈ ਆਇਆ ਸੀ। ਉਸਨੇ ਸੁਸ਼ੀਲਾ ਨਾਮ ਦੀ ਇਕ ਲੜਕੀ ਤੋਂ ਲੈਕਚਰ ਦੀ ਆਡੀਓ ਕਲਿੱਪ ਮੰਗਵਾਈ ਸੀ ਪਰ ਉਸਨੇ ਗਲਤੀ ਨਾਲ ਸੁਨੀਤਾ ਨਾਲ ਆਪਣੀ ਗੱਲਬਾਤ ਦੀ ਆਡੀਓ ਕਲਿੱਪ ਭੇਜ ਦਿੱਤੀ। ਇਸ 'ਚ ਪੇਪਰਾਂ 'ਚ ਆਉਣ ਵਾਲੇ ਪ੍ਰਸ਼ਨਾਂ 'ਤੇ ਗੱਲਬਾਤ ਰਿਕਾਰਡ ਸੀ। ਇਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਆਪਣੇ ਪੱਧਰ 'ਤੇ ਜਾਂÎਚ ਸ਼ੁਰੂ ਕੀਤੀ ਜਿਸ ਤੋਂ ਸਾਹਮਣੇ ਆਇਆ ਕਿ ਤਤਕਾਲੀਨ ਰਜਿਸਟਰਾਰ ਬਲਵਿੰਦਰ ਕੁਮਾਰ ਸ਼ਰਮਾ ਨੇ ਸਾਲਭਰ 'ਚ 760 ਵਾਰ ਸੁਨੀਤਾ ਨਾਲ ਗੱਲਬਾਤ ਕੀਤੀ। ਸੁਨੀਤਾ ਨੇ ਹੀ ਇਮਤਿਹਾਨ 'ਚ ਟਾਪ ਕੀਤਾ ਸੀ ਇਸ ਤੋਂ ਬਾਅਦ ਅਦਾਲਤ ਨੇ ਪ੍ਰੀਖਿਆ ਰੱਦ ਕਰ ਦਿੱਤੀ ਸੀ।
ਬੁਢਲਾਡਾ ਹਲਕੇ ਦੇ ਮੱਥੇ 'ਤੇ ਪੱਛੜੇਪਨ ਦੇ ਲੱਗੇ ਕਲੰਕ ਨੂੰ ਮੁੱਖ ਮੰਤਰੀ ਹਟਾਉਣ : ਵਪਾਰੀ ਆਗੂ
NEXT STORY