ਲੰਬੀ/ਮਲੋਟ (ਜੁਨੇਜਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਨੇ ਦਿੱਲੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਕੇ ਦੇ ਸਾਡੇ ਜ਼ਖਮਾਂ 'ਤੇ ਮਿਰਚਾਂ ਛਿੜਕਨ ਵਾਲਾ ਕੰਮ ਕੀਤਾ ਹੈ। ਬਾਦਲ ਅੱਜ ਪਿੰਡ ਮਿੱਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦਿੱਲੀ ਦੰਗਿਆਂ ਦੇ ਦੋਸ਼ੀ ਦੇ ਪਰਿਵਾਰ ਨੂੰ ਟਿਕਟ ਦੇ ਕੇ ਸਿੱਖਾਂ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਸਾਹਮਣੇ ਆ ਗਿਆ ਕਿ ਇਹ ਪਰਿਵਾਰ ਸਿੱਖਾਂ ਦੀ ਨਸਲ ਕੁਸ਼ੀ ਲਈ ਜ਼ਿੰਮੇਵਾਰ ਹੈ ਪਰ ਕਾਂਗਰਸ ਵੱਲੋਂ ਵਾਰ-ਵਾਰ ਉਨ੍ਹਾਂ ਨੂੰ ਸਨਮਾਨਿਤ ਕਰਕੇ ਸਿੱਖਾਂ ਨੂੰ ਨੀਵਾਂ ਵਿਖਾਇਆ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲ ਨੂੰ ਬੇਅਦਬੀ ਦੀਆਂ ਘਟਨਾਵਾਂ ਲਈ ਦੋਸ਼ੀ ਪਾਏ ਜਾਣ 'ਤੇ ਜੇਲ ਜਾਣ ਲਈ ਤਿਆਰ ਰਹਿਣ ਦੇ ਬਿਆਨ 'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਉਹ ਤਾਂ ਹਮੇਸ਼ਾਂ ਜੇਲ ਜਾਣ ਲਈ ਤਿਆਰ ਹਨ ਅਤੇ ਦੱਸ ਦੇਣ ਮੈਂ ਕੱਲ ਹੀ ਜਿਹੜੀ ਜੇਲ 'ਚ ਕਹਿਣ ਚਲਾ ਜਾਵਾਂਗਾ ਪਰ ਇਹ ਸਾਫ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਕਿ ਜੇਲ ਅਦਾਲਤਾਂ ਭੇਜਦੀਆਂ ਹਨ ਮੁੱਖ ਮੰਤਰੀ ਨਹੀਂ। ਪਹਿਲਾਂ ਵੀ ਕੈਪਟਨ ਨੇ ਸਾਡੇ ਪਰਿਵਾਰ ਵਿਚ ਝੂਠੇ ਪਰਚੇ ਦਰਜ ਕੀਤੇ ਪਰ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ।
Punjab Wrap Up : ਪੜ੍ਹੋ 22 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
NEXT STORY