ਬਠਿੰਡਾ(ਵਰਮਾ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਿਆਲ ਸਿੰਘ ਕੋਲਿਆਂਵਾਲੀ ਮਾਮਲੇ 'ਚ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਫਿਰਾਕ 'ਚ ਹਨ, ਜਿਥੇ ਉਹ ਅਕਾਲੀ ਕਾਰਜਕਾਰੀਆਂ ਦਾ ਮਨੋਬਲ ਉੱਚਾ ਕਰਨ ਲਈ ਦੋ ਵਾਰ ਉਨ੍ਹਾਂ ਦੇ ਬੇਟੇ ਪਰਮਿੰਦਰ ਕੋਲਿਆਂਵਾਲੀ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ, ਉਥੇ ਹੀ ਕਾਂਗਰਸ ਨੂੰ ਵੀ ਕਚਹਿਰੀ 'ਚ ਖੜ੍ਹੇ ਕਰਨ ਤੋਂ ਵੀ ਪਿੱਛੇ ਨਹੀਂ ਹਟੇ। 22 ਅਕਤੂਬਰ ਰਾਤ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੱਜਾ ਹੱਥ ਸਮਝੇ ਜਾਂਦੇ ਤਿੰਨ ਵਾਰ ਐੱਸ. ਜੀ. ਪੀ.ਸੀ. ਮੈਂਬਰ ਬਣੇ ਦਿਆਲ ਸਿੰਘ ਕੋਲਿਆਂਵਾਲੀ ਦੇ ਬੇਟੇ ਪਰਮਿੰਦਰ ਸਿੰਘ ਕੋਲਿਆਂਵਾਲੀ 'ਤੇ ਉਸ ਦੇ ਹੀ ਪੁਰਾਣੇ ਸਾਥੀਆਂ ਨੇ ਜਾਨਲੇਵਾ ਹਮਲਾ ਕਰ ਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਤੇ ਫਾਇਰਿੰਗ ਕੀਤੀ। ਬੁਰੀ ਤਰ੍ਹਾਂ ਜ਼ਖਮੀ ਪਰਮਿੰਦਰ ਸਿੰਘ ਨੂੰ ਬਠਿੰਡਾ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਦਾ ਹਾਲ ਜਾਣਨ 2 ਵਾਰ ਹਸਪਤਾਲ ਪਹੁੰਚੇ ਅਤੇ ਕਈ-ਕਈ ਘੰਟੇ ਬਿਤਾਏ।
ਅਕਾਲੀ ਕਾਰਜਕਾਰੀਆਂ ਦਾ ਮਨੋਬਲ ਵਧਾਉਣ ਦੀ ਕੋਸ਼ਿਸ਼
88 ਸਾਲ ਪੂਰੇ ਕਰ ਚੁੱਕੇ ਬਾਦਲ ਦੀ ਸਿਹਤ ਵੀ ਠੀਕ ਨਹੀਂ ਹੈ, ਬਾਵਜੂਦ ਇਸ ਦੇ ਉਨ੍ਹਾਂ ਦਾ ਕੋਲਿਆਂਵਾਲੀ ਦਾ ਪਤਾ ਲੈਣਾ ਇਸ ਪਾਸੇ ਇਸ਼ਾਰਾ ਕਰਦਾ ਹੈ ਕਿ ਬਾਦਲ ਅਕਾਲੀ ਦਲ ਕਾਰਜਕਾਰੀਆਂ ਦਾ ਮਨੋਬਲ ਕਿਸੀ ਕੀਮਤ 'ਤੇ ਡਿੱਗਣ ਨਹੀਂ ਦੇਣਾ ਚਾਹੁੰਦੇ। ਮੀਡੀਆ ਸਾਹਮਣੇ ਸਾਬਕਾ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਕੋਲਿਆਂਵਾਲੀ ਦੇ ਬੇਟੇ 'ਤੇ ਹਮਲਾ ਕਾਂਗਰਸ ਦੀ ਸਾਜ਼ਿਸ਼ ਦਾ ਨਤੀਜਾ ਹੈ ਪਰ ਉਹ ਇਹ ਭੁੱਲ ਗਏ ਕਿ ਕਦੀ ਬਖਸ਼ੀਸ਼ ਪ੍ਰਧਾਨ ਵੀ ਜੋ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਹੈ, ਉਨ੍ਹਾਂ ਦਾ ਖੱਬਾ ਹੱਥ ਹੁੰਦਾ ਸੀ ਜਦਕਿ ਸੱਜਾ ਕੋਲਿਆਂਵਾਲੀ ਸੀ।
ਬਖਸ਼ੀਸ਼ ਤੇ ਕੋਲਿਆਂਵਾਲੀ ਬਾਦਲ ਦੀਆਂ ਦੋਵੇਂ ਬਾਹਾਂ ਸਨ
2007 ਦੀਆਂ ਚੋਣਾਂ ਵਿਚ ਬਖਸ਼ੀਸ਼ ਤੇ ਕੋਲਿਆਂਵਾਲੀ ਨੇ ਪਾਰਟੀ ਲਈ ਵਧੀਆ ਕੰਮ ਕੀਤਾ, ਬਦਲੇ ਵਿਚ ਦਿਆਲ ਸਿੰਘ ਕੋਲਿਆਂਵਾਲੀ ਨੂੰ ਲੰਬੀ ਵਿਚ ਗ੍ਰਾਮੀਣ ਖੇਤਰ ਦਾ ਮੁਖੀ ਬਣਾਇਆ ਜਦਕਿ ਬਖਸ਼ੀਸ਼ ਸਿੰਘ ਨੂੰ ਲੰਬੀ ਤੇ ਮਲੋਟ ਹਲਕੇ ਦਾ ਸ਼ਹਿਰੀ ਮੁਖੀ ਬਣਾਇਆ। ਬਖਸ਼ੀਸ਼ ਜੋ ਕਿ ਮਲੋਟ ਨਗਰ ਕੌਂਸਲ ਦਾ ਪ੍ਰਧਾਨ ਰਹਿ ਚੁੱਕਾ ਹੈ, ਉਸ ਦੀ ਕੋਲਿਆਂਵਾਲੀ ਨਾਲ ਗਹਿਰੀ ਦੋਸਤੀ ਸੀ। ਉਸ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ ਬਾਦਲ ਦਾ ਲੰਬੀ ਮਲੋਟ ਖੇਤਰ ਵਿਚ ਪੂਰਾ ਰੋਅਬ ਸੀ ਅਤੇ ਉਸ ਦੇ ਬਿਨਾਂ ਪੱਤਾ ਵੀ ਨਹੀਂ ਹਿਲਦਾ ਸੀ। ਦਿਆਲ ਸਿੰਘ ਕੋਲਿਆਂਵਾਲੀ ਬਾਦਲ ਪਰਿਵਾਰ ਦੇ ਜ਼ਿਆਦਾ ਨਜ਼ਦੀਕ ਸੀ, ਚਰਚਾ ਇਹ ਵੀ ਹੈ ਕਿ ਉਹ ਬਾਦਲ ਦੀ ਸਮਿਤੀ ਦਾ ਵੀ ਰਖਵਾਲਾ ਸੀ, ਜਿਸ ਦੀ ਦੇਖ-ਰੇਖ ਵੀ ਉਹੀ ਕਰਦਾ ਸੀ। ਸਮਝਿਆ ਜਾਂਦਾ ਹੈ ਕਿ ਕੋਲਿਆਂਵਾਲੀ ਬਾਦਲ ਦਾ ਕਮਾਊ ਬੇਟਾ ਸੀ, ਜਿਸ 'ਤੇ ਪੂਰਾ ਪਰਿਵਾਰ ਵਿਸ਼ਵਾਸ ਕਰਦਾ ਹੈ।
ਬੀਬੀ ਬਾਦਲ ਦਾ ਵੀ ਵਿਸ਼ਵਾਸਪਾਤਰ ਸੀ ਕੋਲਿਆਂਵਾਲੀ
ਸਵ: ਸੁਰਿੰਦਰ ਕੌਰ ਬਾਦਲ ਦਾ ਵੀ ਵਿਸ਼ਵਾਸਪਾਤਰ ਸੀ ਕੋਲਿਆਂਵਾਲੀ, ਜਿਨ੍ਹੇ ਬੀਬੀ ਬਾਦਲ ਦੇ ਕੰਨ ਵਿਚ ਅਜਿਹੀ ਫੂਕ ਮਾਰੀ ਸੀ, ਜਿਸ ਨਾਲ ਬਖਸ਼ੀਸ਼ ਸਿੰਘ ਪ੍ਰਧਾਨ ਦਾ ਕਦ ਕਾਫੀ ਹੇਠਾਂ ਹੋ ਗਿਆ। ਜਿਥੋਂ ਤੱਕ ਕਿ ਨਗਰ ਕੌਂਸਲ ਚੋਣਾਂ ਵਿਚ ਬਖਸ਼ੀਸ਼ ਦੇ ਮੁਕਾਬਲੇ 'ਚ ਕਿਸੀ ਹੋਰ ਨੂੰ ਖੜ੍ਹਾ ਕਰ ਦਿੱਤਾ ਸੀ, ਜਿਸ ਨੂੰ ਦੇਖ ਕੇ ਬਖਸ਼ੀਸ਼ ਸਿੰਘ ਨਾਰਾਜ਼ ਸੀ ਤੇ ਉਹ ਚੋਣ ਹਾਰ ਗਿਆ। ਦੋਵਾਂ ਵਿਚ ਦੁਸ਼ਮਣੀ ਵਧਦੀ ਗਈ ਤੇ ਦਿਆਲ ਸਿੰਘ ਨੇ ਆਪਣੇ ਦਬਾਅ ਦੇ ਕਾਰਨ ਬਖਸ਼ੀਸ਼ ਸਿੰਘ ਉਪਰ ਕਈ ਮਾਮਲੇ ਵੀ ਦਰਜ ਕਰਵਾ ਦਿੱਤੇ। ਬਖਸ਼ੀਸ਼ ਸਿੰਘ ਇਸ ਰੰਜਿਸ਼ ਦਾ ਬਦਲਾ ਦਿਆਲ ਸਿੰਘ ਤੋਂ ਲੈਣਾ ਚਾਹੁੰਦਾ ਸੀ ਪਰ ਉਸ ਦੇ ਹੱਥੇ ਪਰਮਿੰਦਰ ਸਿੰਘ ਚੜ੍ਹ ਗਿਆ ਜੋ ਕਿਸਮਤ ਨਾਲ ਹੀ ਬਚ ਗਿਆ ਜਦਕਿ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਸੀ।
ਕੈਪਟਨ ਸਰਕਾਰ ਨੂੰ ਛੱਡਣ ਵਾਲੇ ਨਹੀਂ ਅਕਾਲੀ
ਇਸ ਘਟਨਾ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ ਰੰਜਿਸ਼ ਦੇ ਤੌਰ 'ਤੇ ਭੰਡਣਾ ਚਾਹੁੰਦੇ ਹਨ, ਜਿਸ ਲਈ ਉਹ ਪੂਰਾ ਜ਼ੋਰ ਲਗਾ ਰਹੇ ਹਨ। ਉਨ੍ਹਾਂ ਦਾ ਵਾਰ-ਵਾਰ ਹਸਪਤਾਲ ਆਉਣਾ ਤੇ ਮੀਡੀਆ ਅੱਗੇ ਕਾਂਗਰਸ ਸਰਕਾਰ ਦੀ ਆਲੋਚਨਾ ਕਰਨਾ ਉਨ੍ਹਾਂ ਦੀ ਯੋਜਨਾ ਦਾ ਹਿੱਸਾ ਹੈ। ਸਿਹਤ ਖਰਾਬ ਹੋਣ ਦੇ ਬਾਵਜੂਦ ਬਾਦਲ ਦਾ ਨਿੱਜੀ ਹਸਪਤਾਲ ਦਾ ਦੌਰਾ ਕਰਨਾ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਉਹ ਕਿਸੀ ਕੀਮਤ 'ਤੇ ਕਾਂਗਰਸ ਸਰਕਾਰ ਨੂੰ ਛੱਡਣ ਵਾਲੇ ਨਹੀਂ। ਬੇਸ਼ੱਕ ਸੁਖਬੀਰ ਬਾਦਲ ਨੇ ਇਕ ਵਾਰ ਵੀ ਆਉਣ ਦੀ ਜਹਿਮਤ ਨਹੀਂ ਕੀਤੀ ਪਰ ਕੁਝ ਅਕਾਲੀ ਆਗੂ ਉਨ੍ਹਾਂ ਦਾ ਹਾਲ ਪੁੱਛਣ ਜ਼ਰੂਰ ਆਏ। ਬਾਦਲ ਦਾ ਹਸਪਤਾਲ ਆਉਣਾ ਉਸ ਤੋਂ ਬਾਅਦ ਹੋਟਲ ਮੈਨੇਜਮੈਂਟ ਕਾਲਜ ਵਿਚ ਜਾਣਾ ਨੌਜਵਾਨਾਂ ਨੂੰ ਨੌਕਰੀ ਦਾ ਲਾਲਚ ਦੇਣਾ, ਸਰਕਾਰ ਦੀ ਆਲੋਚਨਾ ਕਰਨਾ ਕੈਪਟਨ ਸਰਕਾਰ 'ਤੇ ਦਬਾਅ ਪਾਉੁਣਾ ਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਹਮਦਰਦੀ ਹਾਸਲ ਕਰਨਾ ਰਾਜਨੀਤੀ ਦਾ ਹਿੱਸਾ ਹੈ। ਬਾਦਲ ਨੇ ਇਸ ਘਟਨਾ ਦੀ ਪੂਰੀ ਜਾਣਕਾਰੀ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੂੰ ਭੇਜ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੇ ਕੈਪਟਨ ਸਰਕਾਰ ਦੀ ਮਨਮਾਨੀਆਂ 'ਤੇ ਗੁੱਸੇ ਦੀ ਭਾਵਨਾ ਨਾਲ ਕੰਮ ਕਰਨ ਦੇ ਦੋਸ਼ ਲਗਾਏ। ਉਹ ਇਸ ਗੇਂਦ ਨੂੰ ਕੇਂਦਰ ਦੇ ਹਿੱਸੇ ਵਿਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਗ ਜ਼ਾਹਿਰ ਹੈ ਕਿ ਮੋਦੀ ਤੇ ਕੈਪਟਨ ਵਿਚ ਕਾਫੀ ਨਜ਼ਦੀਕੀਆਂ ਹਨ, ਇਹੀ ਕਾਰਨ ਹੈ ਕਿ 6 ਮਹੀਨਿਆਂ ਦੌਰਾਨ ਉਹ ਘੱਟੋ ਘੱਟ ਅੱਧਾ ਦਰਜਨ ਤੋਂ ਜ਼ਿਆਦਾ ਮੋਦੀ ਨਾਲ ਮਿਲ ਚੁਕੇ ਹਨ ਜਦਕਿ ਬਾਦਲ ਤਿੰਨ ਸਾਲ ਦੇ ਕਾਰਜਕਾਲ ਵਿਚ ਸਿਰਫ 4 ਵਾਰ ਹੀ ਮੋਦੀ ਨੂੰ ਮਿਲੇ।
ਸਰਕਾਰ ਤੇ ਕਾਰਜ ਪ੍ਰਣਾਲੀ ਪਹਿਲਾਂ ਵਾਂਗ, ਸਿਰਫ ਚਿਹਰਾ ਬਦਲਿਆ : ਅਰਸ਼ੀ
ਸੀ.ਪੀ.ਆਈ. ਦੇ ਜਨਰਲ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਕੋਲਿਆਂਵਾਲੀ 'ਤੇ ਹੋਏ ਹਮਲੇ ਬਾਰੇ ਕਿਹਾ ਕਿ ਅਕਾਲੀ ਤੇ ਕਾਂਗਰਸ ਦੋਵੇਂ ਇਕ ਹੀ ਥਾਲੀ ਦੇ ਚੱਟੇ-ਵੱਟੇ ਹਨ ਜਿਹੜੇ ਕੰਮ ਅਕਾਲੀ ਸਰਕਾਰ ਦੌਰਾਨ ਹੁੰਦੇ ਸਨ, ਉਹੀ ਕਾਂਗਰਸ ਸਰਕਾਰ ਦੌਰਾਨ ਹੰੁੰਦੇ ਹਨ। ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਵਧੀਆ ਹੋ ਚੁੱਕੀ ਹੈ, ਪੁਲਸ ਤੇ ਰਾਜਨੀਤਕ ਖੌਫ ਪਹਿਲਾਂ ਵਾਂਗ ਬਰਕਰਾਰ ਹੈ।
ਪੁਲਸ ਅਧਿਕਾਰੀ ਆਪਣੀ ਮਨਮਰਜ਼ੀ ਨਾਲ ਇਕ ਕਦਮ ਵੀ ਅੱਗੇ ਨਹੀਂ ਚਲ ਸਕਦੇ ਜਿਵੇਂ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਹੁੰਦਾ ਸੀ। ਕਾਂਗਰਸ ਵਾਮੁਸ਼ਕਲ ਨਾਲ 10 ਸਾਲ ਬਾਅਦ ਸੱਤਾ ਵਿਚ ਆਈ ਹੈ, ਜੋ ਭੁੱਖੇ ਭੇੜੀਏ ਵਾਂਗ ਆਪਣੇ ਵਿਰੋਧੀਆਂ ਦਾ ਮਾਸ ਖਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਦਾ ਸੱਤਾ ਦੌਰਾਨ ਜਿਵੇਂ ਪ੍ਰਸ਼ਾਸਨ 'ਤੇ ਦਬਾਅ ਸੀ, ਉਹੀ ਰੋਅਬ ਅਜੇ ਜਾਰੀ ਹੈ। ਮਲੋਟ ਤੇ ਲੰਬੀ ਹਲਕੇ ਵਿਚ ਬਾਦਲ ਦੀ ਇਜਾਜ਼ਤ ਨਾਲ ਹੀ ਅਧਿਕਾਰੀਆਂ ਦੀ ਤਾਇਨਾਤੀ ਹੋ ਰਹੀ ਹੈ। ਦੋਵੇਂ ਪਾਰਟੀਆਂ ਸੂਬੇ ਦੀ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ 'ਚ ਹੈ ਅਸਲੀਅਤ ਵਿਚ ਬਾਦਲ ਤੇ ਕੈਪਟਨ ਅੰਦਰੂਨੀ ਸਮਝੌਤਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਵੀ ਓਹੀ, ਕਾਰਜਪ੍ਰਣਾਲੀ ਵੀ ਓਹੀ ਸਿਰਫ ਸਰਕਾਰ ਦਾ ਚਿਹਰਾ ਹੀ ਬਦਲਿਆ ਹੈ।
ਸੁੱਖੀ ਰੰਧਾਵਾ ਅਸਤੀਫਾ ਦੇਵੇ, ਹੰਕਾਰ ਮੈਂ ਤੋੜਾਂਗਾ : ਮਜੀਠੀਆ
NEXT STORY