ਲੁਧਿਆਣਾ (ਰਿਸ਼ੀ) : ਸ਼ਨੀਵਾਰ ਰਾਤ ਪੀਰੂ ਬੰਦਾ ਮੁਹੱਲੇ 'ਚ ਚਰਚ ਦੇ ਬਾਹਰ ਗੋਲੀ ਮਾਰ ਕੇ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਕਰਨ ਦੇ ਮਾਮਲੇ 'ਚ ਸੋਮਵਾਰ ਬਾਅਦ ਦੁਪਹਿਰ ਭਾਰੀ ਪੁਲਸ ਫੋਰਸ ਦੀ ਮੌਜੂਦਗੀ ਵਿਚ ਡੀ. ਐੱਮ. ਸੀ. ਹਸਪਤਾਲ 'ਚ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਸਥਿਤੀ ਨੂੰ ਕਾਬੂ 'ਚ ਰੱਖਣ ਲਈ ਲਾਸ਼ ਨੂੰ ਸਿਵਲ ਹਸਪਤਾਲ ਨਹੀਂ ਲਿਜਾਇਆ ਗਿਆ ਸਗੋਂ ਸਰਕਾਰੀ ਡਾਕਟਰਾਂ ਦੀ ਟੀਮ ਨੇ ਡੀ. ਐੱਮ. ਸੀ. ਹਸਪਤਾਲ ਦੀ ਮੋਰਚਰੀ 'ਚ ਪੋਸਟਮਾਰਟਮ ਕੀਤਾ। ਮਿਲੀ ਜਾਣਕਾਰੀ ਅਨੁਸਾਰ ਬੋਰਡ 'ਚ ਸਰਕਾਰੀ ਡਾਕਟਰ ਰੀਪੂ ਦਮਨ, ਡਾ. ਭਾਰਤੀ ਅਤੇ ਡਾ. ਵਰੁਣ ਸਗੜ ਸਨ, ਜਦਕਿ ਖੰਨਾ ਤੋਂ ਫੋਰੈਂਸਿਕ ਮਾਹਿਰ ਡਾ. ਗੁਰਵਿੰਦ ਸਿੰਘ ਨੂੰ ਵੀ ਵਿਸ਼ੇਸ਼ ਤੌਰ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ।
ਪੋਸਟਮਾਰਟਮ ਰਿਪੋਰਟ ਅਨੁਸਾਰ ਮ੍ਰਿਤਕ ਨੂੰ ਤਿੰਨ ਗੋਲੀਆਂ ਲੱਗੀਆਂ। ਪਹਿਲੀ ਗੋਲੀ ਚਿਹਰੇ 'ਚ ਸੱਜੇ ਪਾਸੇ ਲੱਗੀ ਅਤੇ ਖੱਬੇ ਪਾਸੇ ਬਾਹਰ ਨਿਕਲ ਗਈ। ਦੂਜੀ ਗੋਲੀ ਧੌਣ 'ਚ ਸੱਜੇ ਪਾਸੇ ਆਰ-ਪਾਰ ਹੋ ਗਈ, ਜਦਕਿ ਤੀਜੀ ਗੋਲੀ ਸੱਜੇ ਪਾਸੇ ਲੱਕ 'ਚ ਲੱਗੀ। ਪੋਸਟਮਾਟਰਮ ਦੌਰਾਨ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਪਾਦਰੀ ਦੇ ਸਰੀਰ 'ਚੋਂ 4 ਛਰੇ ਵੀ ਬਾਹਰ ਕੱਢੇ।
ਗੈਂਗਸਟਰ ਵਿੱਕੀ ਗੌਂਡਰ ਦੇ ਸਮਰਥਕ ਨੂੰ ਅਗਵਾ ਕਰਵਾਉਣ ਵਾਲੀ ਮਨੀਕਸ਼ਾ ਪੁੱਜੀ ਜੇਲ, ਪੁਲਸ ਨੇ ਰੱਖਿਆ ਮੀਡੀਆ ਤੋਂ ਦੂਰ
NEXT STORY