ਪਟਿਆਲਾ (ਬਲਜਿੰਦਰ, ਬੀ. ਐੱਨ. 383/1)-ਸੌਫੀਆ ਇੰਸਟੀਚਿਊਟ ਆਫ ਐਕਸੀਲੈਂਸੀ ਜਲੰਧਰ ਵੱਲੋਂ ਜੀਨੀਅਸ ਵਿਦਿਅਰਥੀਆਂ ਨੂੰ ਆਈ. ਏ. ਐੈੱਸ. ਸਮੇਤ ਹੋਰ ਸਿਵਲ ਪ੍ਰੀਖਿਆਵਾਂ ਦੀ ਕੋਚਿੰਗ ਮੁਫਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜੀਨੀਅਸ ਵਿਦਿਆਰਥੀਆਂ ਦੀ ਚੋਣ 21 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਆਯੋਜਿਤ ਕੀਤੇ ਜਾ ਰਹੀ ਜੀਨੀਅਸ ਸਟੂਡੈਂਟਸ ਆਫ ਪੰਜਾਬ ਕੰਪੀਟੀਸ਼ਨ ਵਿਚ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਰਾਸ਼ਟਰੀ ਮਸੀਹ ਸੰਘ ਦੇ ਜ਼ਿਲਾ ਪ੍ਰਧਾਨ ਅਤੇ ਸਟੇਟ ਕੋ-ਆਰਡੀਨੇਟਰ ਗੁਰਿੰਦਰ ਸਿੰਘ ਮੋਖਾ ਨੇ ਦੱਸਿਆ ਕਿ ਇਸ ਕੰਪੀਟੀਸ਼ਨ ਵਿਚ ਵਿਸ਼ੇਸ਼ ਤੌਰ ’ਤੇ ਸਿੱਖਿਆ ਮੰਤਰੀ ਪੰਜਾਬ ਓ. ਪੀ. ਸੋਨੀ ਪਹੁੰਚ ਰਹੇ ਹਨ। ਸੋਫੀਆ ਇੰਸਟੀਚਿਊਟ ਆਫ ਐਕਸੀਲੈਂਸੀ ਦਾ ਮੁੱਖ ਮਨੋਰਥ ਜੀਨੀਅਸ ਬੱਚਿਆਂ ਨੂੰ ਕੋਚਿੰਗ ਦੇ ਕੇ ਚੰਗੇ ਅਫਸਰ ਬਣਾਉਣਾ ਹੈ। ਜੇਤੂ ਵਿਦਿਆਰਥੀਆਂ ਨੂੰ ਸਿੱਖਿਆ ਮੰਤਰੀ ਸਨਮਾਨਤ ਕਰਨਗੇ। ਇਸ ਮੌਕੇ ਰਾਸ਼ਟਰੀ ਮਸੀਹ ਸੰਘ ਯੂਥ ਦੇ ਪੰਜਾਬ ਪ੍ਰਧਾਨ ਪਰਮਿੰਦਰ ਸਿੰਘ ਪਹਿਲਵਾਨ, ਹਿਮਾਂਸ਼ੂ ਅਤੇ ਜੋਨ ਵੀ ਹਾਜ਼ਰ ਸਨ।
ਅੱਜ ਸਨੌਰ ਦੀਆਂ ਪੰਚਾਇਤਾਂ ਨਾਲ ਮਿਲਣੀ ਕਰਨਗੇ ਪ੍ਰਨੀਤ ਕੌਰ
NEXT STORY