ਪਟਿਆਲਾ (ਜੋਸਨ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲਾ ਪ੍ਰਧਾਨ ਜੰਗ ਸਿੰਘ ਭਟੇਡ਼ੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਹੋਈ। ਇਸ ਵਿਚ ਡਾ. ਦਰਸ਼ਨਪਾਲ ਸੂਬਾ ਆਗੂ ਵੀ ਸ਼ਾਮਲ ਸਨ। ਜ਼ਿਲਾ ਪ੍ਰਧਾਨ ਜੰਗ ਸਿੰਘ ਭਟੇਡ਼ੀ ਨੇ ਦੱਸਿਆ ਕਿ ਮੋਦੀ ਸਰਕਾਰ ਦੇ 5 ਸਾਲਾਂ ਅਤੇ ਕੈਪਟਨ ਸਰਕਾਰ ਵੱਲੋਂ 2 ਸਾਲਾਂ ’ਚ ਕਿਸਾਨਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ ਕਾਰਨ ਕਿਸਾਨਾਂ ਵੱਲੋਂ ਦੋਵਾਂ ਸਰਕਾਰਾਂ ਦੇ ਪੁਤਲੇ ਫੂਕੇ ਗਏ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਇਹ ਪੁਤਲੇ ਨਹੀਂ ਫੂਕੇ ਗਏ, ਉਨ੍ਹਾਂ ਪਿੰਡਾਂ ਵਿਚ 12 ਅਪ੍ਰੈਲ ਤੱਕ ਸਭ ਥਾਵਾਂ ’ਤੇ ਦੋਵਾਂ ਸਰਕਾਰਾਂ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਨਾਲ ਹੀ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਬਣਾਏ ਗਏ 50-ਸੂਤਰੀ ਮੰਗ-ਪੱਤਰ ਲੈ ਕੇ ਮੁਜ਼ਾਹਰਿਆਂ ਦੀ ਸ਼ਕਲ ਵਿਚ ਪੰਜਾਬ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਅਤੇ ਐੈੱਮ. ਪੀਜ਼ ਨੂੰ ਸੌਂਪੇ ਜਾਣਗੇ। ਇਸ ਮੌਕੇ ਜ਼ਿਲਾ ਦੇ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਕਰਨੈਲ ਸਿੰਘ ਲੰਗ, ਪਾਤਡ਼ਾਂ-ਸਮਾਣਾ ਬਲਾਕ ਦੇ ਪ੍ਰਧਾਨ ਹਰਭਜਨ ਸਿੰਘ ਧੂਡ਼, ਟੇਕ ਸਿੰਘ, ਸਨੌਰ ਤੇ ਨਾਭਾ ਬਲਾਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੁਲੇਵਾਲ ਅਤੇ ਹਰਵਿੰਦਰ ਸਿੰਘ ਅਗੇਤਾ, ਭੁਨਰਹੇਡ਼ੀ ਅਤੇ ਭਾਦਸੋਂ ਬਲਾਕ ਦੇ ਪ੍ਰਧਾਨ ਦਵਿੰਦਰ ਸਿੰਘ ਮੰਜਾਲ ਅਤੇ ਗੁਰਦਰਸ਼ਨ ਸਿੰਘ ਦਿੱਤੂਪੁਰ, ਪਟਿਆਲਾ-1 ਤੋਂ ਜਗਤਾਰ ਸਿੰਘ ਬਰਸਟ, ਅਵਤਾਰ ਸਿੰਘ ਕੌਰਜੀਵਾਲਾ ਤੋਂ ਬਿਨਾਂ ਗੁਰਦਰਸ਼ਨ ਸਿੰਘ ਸੰਧਨੌਲੀ ਬਲਾਕ ਜਨਰਲ ਸਕੱਤਰ, ਅਜਾਇਬ ਸਿੰਘ, ਅਮਰੀਕ ਸਿੰਘ ਡਰੋਲਾ, ਜ਼ਿਲੇ ਦੇ ਖਜ਼ਾਨਚੀ ਦਰਸ਼ਨ ਸਿੰਘ ਸ਼ੇਖੂਪੁਰ, ਸੁਬੇਗ ਸਿੰਘ, ਗੁਰਲਾਲ ਸਿੰਘ ਖੇਡ਼ੀ ਫੱਤਾ ਅਤੇ ਨਿਸ਼ਾਨ ਸਿੰਘ ਧਰਮਹੇਡ਼ੀ ਸਕੱਤਰ ਸ਼ਾਮਲ ਸਨ।
ਅੰਬਾਲਾ : ਭਿਆਨਕ ਸੜਕ ਹਾਦਸੇ 'ਚ 3 ਵਾਹਨ ਆਪਸ 'ਚ ਭਿੜੇ
NEXT STORY