ਪਟਿਆਲਾ (ਮਾਨ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਧਾਇਕ ਨਿਰਮਲ ਸਿੰਘ ਸਮਾਣਾ ਦੇ ਯਤਨਾਂ ਸਦਕਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਹਾਜ਼ਰੀ ’ਚ ਪਿੰਡ ਦੁਗਾਲ ਕਲਾਂ ਵਿਖੇ ਰੱਖੇ ਵੱਖ-ਵੱਖ ਸਮਾਗਮਾਂ ’ਚ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅਨੇਕਾਂ ਆਗੂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਇਸ ਨਾਲ ਅਕਾਲੀ ਦਲ ਨੂੰ ਹਲਕਾ ਸ਼ੁਤਰਾਣਾ ਅੰਦਰ ਵੱਡਾ ਖੋਰਾ ਲੱਗਾ ਹੈ। ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸ਼ਾਮਲ ਹੋਣ ਵਾਲੇ ਟਕਸਾਲੀ ਅਕਾਲੀ ਆਗੂਆਂ ’ਚ ਯੂਥ ਦੇ ਕੌਮੀ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ ਬੂਰਡ਼, ਜ਼ਿਲਾ ਸੀਨੀਅਰ ਮੀਤ-ਪ੍ਰਧਾਨ ਗੁਰਤੇਜ ਸਿੰਘ ਤੰਬੂਵਾਲ, ਜ਼ਿਲਾ ਜਥੇਬੰਦਕ ਸਕੱਤਰ ਨਛੱਤਰ ਸਿੰਘ, ਜਨਰਲ ਸਕੱਤਰ ਐੈੱਸ. ਓ. ਆਈ. ਜਗਦੀਪ ਸਿੰਘ ਦਫ਼ਤਰੀ ਵਾਲਾ, ਮਾਰਕੀਟ ਕਮੇਟੀ ਦੇ ਸਾਬਕਾ ਮੈਂਬਰ ਪਰਵਿੰਦਰ ਸਿੰਘ ਨਿਆਲ, ਸਾਬਕਾ ਸਰਪੰਚ ਜਸਪਾਲ ਕੌਰ, ਮਨਜੀਤ ਸਿੰਘ ਕੁੱਕੂ ਦੁਗਾਲ, ਹਾਕਮ ਸਿੰਘ ਨੰਬਰਦਾਰ ਸਮੇਤ ਗ੍ਰਾਮ ਪੰਚਾਇਤ ਕਕਰਾਲਾ, ਹਰਵਿੰਦਰ ਸਿੰਘ ਬੂਰਡ਼, ਜਸਵੀਰ ਸਿੰਘ ਬਾਰਸ ਸਾਬਕ ਬਾਲਕ ਸਮੰਤੀ ਮੈਂਬਰ, ਅਵਤਾਰ ਸਿੰਘ ਨਿਆਲ, ਗੋਰਾ ਬੁਜਰਕ, ਪ੍ਰਧਾਨ ਸੁਖਦੇਵ ਸਿੰਘ ਬੂਰਡ਼, ਸਾਬਕਾ ਸਰਪੰਚ ਹਾਕਮ ਸਿੰਘ ਪ੍ਰੇਮ ਸਿੰਘ ਵਾਲਾ, ਮੱਖਣ ਬਰਾਸ, ਗੁਰਲਾਲ ਸਿੰਘ, ਹੈਪੀ ਬੂਰਡ਼, ਪਸਵਕ ਚੇਅਰਮੈਨ ਰਣਜੀਤ ਸਿੰਘ, ਨੀਟਾ ਸ਼ਰਮਾ, ਇੰਦਰਜੀਤ ਸਿੰਘ, ਸ਼ੇਰ ਸਿੰਘ, ਅਵਤਾਰ ਸਿੰਘ, ਰਣਧੀਰ ਸਿੰਘ ਤੇ ਹਰਚਰਨ ਸਿੰਘ ਠੇਕਾ ਆਦਿ ਸਮੇਤ ਸੈਂਕਡ਼ੇ ਵਰਕਰ ਮੌਜੂਦ ਸਨ। ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਸਤਨਾਮ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗੁਪਤਾ, ਤਰਸੇਮ ਚੰਦ ਬਾਂਸਲ, ਪ੍ਰਧਾਨ ਨਗਰ ਕੌਂਸਲ ਨਰਿੰਦਰ ਸਿੰਗਲਾ, ਚਿਮਨ ਲਾਲ ਕੁਲਵਾਣੂੰ, ਧਰਮਿੰਦਰ ਸਿੰਘ ਨਨਹੇਡ਼ਾ, ਇਕਬਾਲ ਸਿੰਘ ਬਿੱਟੂ ਔਜਲਾ, ਅਮਰਜੀਤ ਸਿੰਘ ਬੋਪਾਰਾਏ ਪੀ. ਏ., ਅਮਨਦੀਪ ਸੈਕਟਰੀ, ਅੰਗਰੇਜ਼ ਸਿੰਘ ਲਾਲਵਾ ਅਤੇ ਫੂਲਾ ਸਿੰਘ ਆਦਿ ਮੌਜੂਦ ਸਨ।
ਰਾਹੁਲ ਗਾਂਧੀ ਨੇ 2 ਸੀਟਾਂ ’ਤੇ ਉਮੀਦਵਾਰੀ ਦਾ ਐਲਾਨ ਕਰ ਕੇ ਚੋਣਾਂ ਤੋਂ ਪਹਿਲਾਂ ਹੀ ਹਾਰ ਕਬੂਲੀ : ਅਜੇ ਥਾਪਰ
NEXT STORY