ਫਤਿਹਗੜ੍ਹ ਸਾਹਿਬ (ਮੱਗੋ)-ਪੰਜਾਬ ਸਟੇਟ ਪਾਵਰਕਾਮ ਲਿਮਟਿਡ ਵਲੋਂ ਆਪਣੇ ਡੋਮੈਸਟਿਕ ਅਤੇ ਕਮਰਸ਼ੀਅਲ ਡਿਫਾਲਟਰ ਖਪਤਕਾਰਾਂ ਦੇ ਮੀਟਰ ਕੱਟਣ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦਿਨ ਅੱਜ ਸ਼ਹਿਰ ਦੇ ਕਰੀਬ ਸਮੁੱਚੇ ਭਾਗਾਂ ਵਿਚ ਬਿਜਲੀ ਵਿਭਾਗ ਦੇ ਕਰਮਚਾਰੀ ਬਿਜਲੀ ਦਾ ਬਿੱਲ ਅਦਾ ਨਾ ਕਰਨ ਵਾਲਿਆਂ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਦੇ ਦਿਖਾਈ ਦਿੱਤੇ। ਇਸ ਸਬੰਧੀ ਵਿਭਾਗ ਦੇ ਕਰਮਚਾਰੀ ਸ਼ਿੰਦਾ ਪ੍ਰਸਾਦ ਅਤੇ ਲੱਕੀ ਸਿੰਘ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਭਾਗ ਵਲੋਂ ਲੋਕਾਂ ਵੱਲ ਰੁਕੀ ਹੋਈ ਵਸੂਲੀ ਨੂੰ ਵਸੂਲ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਉਨ੍ਹਾਂ ਬਿਜਲੀ ਖਪਤਕਾਰਾਂ ਦੇ ਬਿਜਲੀ ਦੇ ਮੀਟਰ ਕੱਟੇ ਜਾ ਰਹੇ ਹਨ, ਜਿਨ੍ਹਾਂ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦੇ ਬਿੱਲ ਅਦਾ ਨਹੀਂ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਪਤਕਾਰਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਅਜਿਹੇ ਖਪਤਕਾਰਾਂ ਵੱਲ ਵਿਭਾਗ ਦਾ ਕਰੋਡ਼ਾਂ ਰੁਪਏ ਦਾ ਬਕਾਇਆ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਹੁਣ ਜਿਨ੍ਹਾਂ ਘਰਾਂ ਦੇ ਬਿਜਲੀ ਦੇ ਬਿੱਲ ਜਮ੍ਹਾ ਨਾ ਹੋਣ ਕਾਰਨ ਮੀਟਰ ਕੱਟੇ ਹੋਏ ਹਨ ਅਤੇ ਉਨ੍ਹਾਂ ਘਰਾਂ ਵਿਚ ਨਵੇਂ ਨਾਂ ਤੋਂ ਨਵਾਂ ਬਿਜਲੀ ਮੀਟਰ ਲੱਗਿਆ ਹੋਇਆ ਹੈ ਦਾ ਬਿਜਲੀ ਬਿੱਲ ਦਾ ਬਕਾਇਆ ਨਵੇਂ ਮੀਟਰ ਵਿਚ ਪਾ ਕੇ ਵਸੂਲਿਆ ਜਾਵੇਗਾ, ਜਿਸ ਲਈ ਵਿਭਾਗ ਵਲੋਂ ਸਰਵੇ ਕੀਤਾ ਜਾ ਰਿਹਾ ਹੈ ਤੇ ਰਿਪੋਰਟ ਤਿਆਰ ਹੋ ਰਹੀ ਹੈ, ਜਿਸ ਤੋਂ ਪੁਰਾਣੀ ਰਾਸ਼ੀ ਅਦਾ ਨਾ ਕਰਨ ਵਾਲਿਆਂ ਦਾ ਨਵਾਂ ਮੀਟਰ ਵੀ ਕੱਟ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਾਰਿਆਂ ਨੂੰ ਪਹਿਲਾਂ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਬਿਜਲੀ ਦਾ ਬਿੱਲ ਤੁਰੰਤ ਅਦਾ ਕਰਨ।
ਪੀਰ ਬਾਬਾ ਬੁਰਜ ਵਾਲੇ ਦੀ ਦਰਗਾਹ ’ਤੇ ਚਾਦਰ ਚਡ਼੍ਹਾਈ
NEXT STORY