ਫਤਿਹਗੜ੍ਹ ਸਾਹਿਬ (ਮੱਗੋ)- ਅਮਲੋਹ ਰੋਡ ’ਤੇ ਸਥਿਤ ਕੇਨਰਾ ਬੈਂਕ ’ਚ ਭਿਆਨਕ ਅੱਗ ਲੱਗਣ ਦੀ ਸੂਚਨਾ ਹੈ, ਜਿਸ ’ਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਵੱਲੋਂ ਫਾਇਰ ਬ੍ਰਿਗੇਡ ਤੇ ਪੁਲਸ ਨੂੰ ਸੂਚਿਤ ਕਰਨ ’ਤੇ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਇਸ ਮੌਕੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬੈਂਕ ’ਚ ਅੱਗ ਲੱਗਣ ਤੋਂ ਬਾਅਦ ਇੱਕ ਘੰਟੇ ਤੋਂ ਵੱਧ ਲਗਾਤਾਰ ਐਮਰਜੈਂਸੀ ਹੂਟਰ ਵੱਜਦਾ ਰਿਹਾ ਪਰ ਇਸ ਵੱਲ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ, ਜਿਸ ਉਪਰੰਤ ਬੈਂਕ ’ਚੋਂ ਧੂੰਆਂ ਨਿਕਲਦਾ ਦੇਖ ਕੇ ਨੇਡ਼ਲੇ ਇਕ ਦੁਕਾਨਦਾਰ ਨੇ ਫਾਇਰ ਬ੍ਰਿਗੇਡ ਤੇ ਪੁਲਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਆ ਕੇ ਬੈਂਕ ਦੇ ਸ਼ਟਰ, ਕੈਂਚੀ ਗੇਟ ਤੇ ਸ਼ੀਸ਼ੇ ਵਾਲੇ ਦਰਵਾਜ਼ੇ ਤੋਡ਼ ਕੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਫਾਇਰ ਬ੍ਰਿਗੇਡ ਵੱਲੋਂ ਅੱਗ ਨੂੰ ਬੁਝਾਉਣ ਤੋਂ ਪਹਿਲਾਂ ਬੈਂਕ ’ਚ ਲੱਗੀ ਅੱਗ ਨੇ ਆਪਣਾ ਭਿਆਨਕ ਰੂਪ ਦਿਖਾ ਦਿੱਤਾ ਸੀ। ਇਸ ਮੌਕੇ ਬੈਂਕ ਦੇ ਕੁਝ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ’ਚ ਅੱਗ ਲੱਗਣ ਕਾਰਨ ਬੈਂਕ ਦੇ 4 ਪੱਖੇ, 3 ਏ. ਸੀ., 4 ਕੰਪਿਊਟਰ, ਸੀਲਿੰਗ, ਲਾਈਟ ਪ੍ਰਿੰਟਰ ਤੇ ਹੋਰ ਸਾਮਾਨ ਅੱਗ ਦੀ ਭੇਟ ਚਡ਼੍ਹ ਗਿਆ ਤੇ ਬੈਂਕ ਦੇ ਕਰਮਚਾਰੀਆਂ ਵੱਲੋਂ ਬੈਂਕ ਅੰਦਰਲੇ ਸਟ੍ਰਾਂਗ ਰੂਮ ਤੇ ਲਾਕਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਬੈਂਕ ਦੀ ਇਮਾਰਤ ਦੇ ਮਾਲਕ ਜਗਦੀਸ਼ ਧੀਮਾਨ ਨਾਲ ਗੱਲ ਇਮਾਰਤ ’ਚ ਅੱਗ ਦੀ ਘਟਨਾ ਤੋਂ ਬਚਾਅ ਸਬੰਧੀ ਉਪਾਅ ਤੇ ਫਾਇਰ ਬ੍ਰਿਗੇਡ ਤੋਂ ਐੱਨ. ਓ. ਸੀ. ਸਬੰਧੀ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਜਿਸ ਤਰਾਂ ਦੀ ਬਿਲਡਿੰਗ ਦੀ ਮੰਗ ਕਰਦੇ ਹੋਏ ਨਕਸ਼ਾ ਦਿੰਦੇ ਹਨ ਅਸੀਂ ਇਮਾਰਤ ਬਣਵਾ ਕੇ ਦੇ ਦਿੰਦੇ ਹਾਂ। ਇਸ ਸਬੰਧੀ ਫਾਇਰ ਬ੍ਰਿਗੇਡ ਅਧਿਕਾਰੀ ਮਨੀ ਸਿੰਘ ਸਟੇਸ਼ਨ ਅਫਸਰ, ਗੁਰਦੀਪ ਸਿੰਘ ਭਿੰਦਰ ਸਿੰਘ ਡਰਾਈਵਰ, ਪਲਕਦੀਪ ਸਿੰਘ ਫਾਇਰਮੈਨ, ਕਰਮਜੀਤ ਸਿੰਘ ਫਾਇਰਮੈਨ, ਪਰਮਿੰਦਰ ਸਿੰਘ ਫਾਇਰਮੈਨ ਤੇ ਹੁਕਮ ਚੰਦ ਆਦਿ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਬੈਂਕ ’ਚ ਅੱਗ ਦੀ ਸੂਚਨਾ ਮਿਲੀ ਤਾਂ ਉਹ ਕਰੀਬ 1 ਵਜੇ ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਮੌਕੇ ’ਤੇ ਪਹੁੰਚੇ, ਜਿਸ ਦੇ ਗੇਟ ਆਦਿ ਦੇ ਦਰਵਾਜ਼ੇ ਪੁਲਸ ਦੀ ਮੌਜੂਦਗੀ ’ਚ ਤੋਡ਼ੇ ਗਏ ਤੇ ਫਾਇਰ ਬ੍ਰਿਗੇਡ ਦੇ ਉਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੀ ਕਾਰਵਾਈ ਆਰੰਭ ਕੀਤੀ। ਇਸ ਸਬੰਧੀ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ, ਸਹਾਇਕ ਥਾਣੇਦਾਰ ਨਾਜਰ ਸਿੰਘ ਤੇ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ ਆਦਿ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵਲੋਂ ਕਾਰਵਾਈ ਕਰਦੇ ਹੋਏ ਬੈਂਕ ਦੇ ਤਾਲੇ ਤੇ ਗੇਟ ਖੁੱਲ੍ਹਵਾ ਕੇ ਅੱਗ ’ਤੇ ਕਾਬੂ ਪਾਉਣ ’ਚ ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਮਦਦ ਕੀਤੀ। ਇਸ ਦੌਰਾਨ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਤੇ ਹੁਣ ਬੈਂਕ ਅਧਿਕਾਰੀਆਂ ਵਲੋਂ ਅੱਗ ਨਾਲ ਹੋਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼੍ਰੀ ਸ਼ਿਆਮ ਮਿੱਤਰ ਮੰਡਲ ਨੇ ਕਰਾਇਆ ਹਨੂਮਾਨ ਜਨਮ ਉਤਸਵ ਸਬੰਧੀ ਸ਼੍ਰੀ ਸੁੰਦਰਕਾਂਡ ਜੀ ਦਾ ਪਾਠ
NEXT STORY