ਫਤਿਹਗੜ੍ਹ ਸਾਹਿਬ (ਮੱਗੋ)-ਲੋਹਾ ਨਗਰੀ ਮੰਡੀ ਗੋਬਿੰਦਗਡ਼੍ਹ ’ਚ ਛੇਵੀਂ ਪਾਤਿਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਹਿਰ ’ਚ ਆ ਕੇ ਸੰਗਤ ਨੂੰ ਦਰਸ਼ਨ ਦੇਣ ਦੀ ਖੁਸ਼ੀ ’ਚ ਆਯੋਜਿਤ 40 ਰੋਜ਼ਾ ਗੁਰਮਤਿ ਸਮਾਗਮ ਦਾ ਪ੍ਰੋਗਰਾਮ ਬੀਤੀ ਰਾਤ ਸੰਪੰਨ ਹੋਇਆ। 11 ਮਾਰਚ ਤੋਂ ਸ਼ੁਰੂ ਹੋਇਆ ਇਹ ਸਮਾਗਮ ਬੀਤੀ ਰਾਤ 19 ਅਪ੍ਰੈਲ ਤੱਕ ਚੱਲਿਆ, ਜਿਸ ਨੂੰ ਸੰਗਤ ਨੇ ਸ਼ਰਧਾ ਭਾਵਨਾ ਨਾਲ ਮਨਾਇਆ। ਸਮਾਗਮਾਂ ਦੇ ਆਖਰੀ ਦਿਨ ਸ਼ੁੱਕਰਵਾਰ ਸਵੇਰ ਤੋਂ ਹੀ ਗੁਰਮਤਿ ਦੀਵਾਨ ਸ਼ੁਰੂ ਹੋ ਗਏ ਸੀ। ਸਵੇਰ ਦਾ ਕੀਰਤਨ ਦਰਬਾਰ ਰਾਗੀ ਸਿੰਘ ਨੇ ਨਿਭਾਇਆ ਤੇ ਉਨ੍ਹਾਂ ਤੋਂ ਬਾਅਦ ਗੁਰਬਾਣੀ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ, ਉਥੇ ਰਾਤ ਦੇ ਦੀਵਾਨ ਭਾਈ ਦਰਸ਼ਨ ਸਿੰਘ ਢੱਕੀ ਵਾਲਿਆਂ ਨੇ ਨਿਭਾਏ। ਸੰਗਤ ਨੇ ਬਾਨੀ ਦੀ ਪ੍ਰਾਪਤੀ ਕਰਨ ਲਈ ਪੂਰੇ 40 ਦਿਨ ਹਜ਼ਾਰਾਂ ਦੀ ਗਿਣਤੀ ’ਚ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਕਥਾ ਸੁਣੀ। ਗੁਰੂ ਘਰ ਆਈ ਸੰਗਤ ਲਈ ਲੰਗਰ ਦਾ ਪ੍ਰਬੰਧ ਹਰ ਸਮੇਂ ਪ੍ਰਬੰਧਕਾਂ ਵਲੋਂ ਕੀਤਾ ਗਿਆ ਸੀ। ਇਨ੍ਹਾਂ 40 ਦਿਨਾਂ ’ਚ ਪੰਜਾਬ ਭਰ ਦੇ ਵੱਖ-ਵੱਖ ਖੇਤਰਾਂ ’ਚੋਂ ਕਈ ਗੁਰੂ ਘਰ ਦੇ ਪ੍ਰਚਾਰਕਾਂ ਨੇ ਆ ਕੇ ਸੰਗਤ ’ਚ ਬਾਣੀ ਦਾ ਪ੍ਰਚਾਰ ਕੀਤਾ। ਸਮੁੱਚੇ ਗੁਰੂ ਘਰ ਆਏ ਕਥਾਕਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸਮਿਤੀ ਮੰਡੀ ਗੋਬਿੰਦਗਡ਼੍ਹ ਵਲੋਂ ਗੁਰਦੁਆਰਾ ਸਾਹਿਬ ਦੇ ਕੈਂਪਸ ’ਚ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਸਿਵਲ ਹਸਪਤਾਲ ਰੋਪਡ਼ ਦੇ ਬਲੱਡ ਬੈਂਕ ਦੇ ਡਾਕਟਰਾਂ ਨੇ 43 ਸਵੈ-ਇੱਛੁਕ ਖੂਨ ਦਾਨੀਆਂ ਤੋਂ ਖੂਨ ਇਕੱਠਾ ਕੀਤਾ, ਜਿਨ੍ਹਾਂ ਨੂੰ ਸਮਿਤੀ ਪ੍ਰਧਾਨ ਪਰਮਜੀਤ ਕੌਰ ਮੱਗੋ, ਬਲੱਡ ਕੈਂਪ ਇੰਚਾਰਜ ਹਰਵਿੰਦਰ ਸਿੰਘ ਇਕਬਾਲ ਨਗਰ, ਡਾ. ਅਮਿਤ ਸੰਦਲ ਤੇ ਬਾਬਾ ਰਣਧੀਰ ਸਿੰਘ ਪੱਪੀ ਆਦਿ ਵਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਵਤੰਤਰਦੀਪ ਸਿੰਘ, ਗੁਰਜੀਤ ਸਿੰਘ ਖਾਲਸਾ, ਬਲਕਾਰ ਸਿੰਘ ਭਾਊ, ਲਾਲੀ ਸੋਢੀ, ਗਿਆਨ ਸਿੰਘ ਆਸਟ੍ਰੇਲੀਆ ਤੇ ਗਗਨਦੀਪ ਸਿੰਘ ਸੋਢੀ ਆਦਿ ਹਾਜ਼ਰ ਸਨ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਕੇਸਰ ਸਿੰਘ, ਕੌਂਸਲਰ ਬਲਦੇਵ ਸਿੰਘ ਭੰਗੂ, ਬਲਜੀਤ ਸਿੰਘ ਸੰਗਤਪੁਰਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਹਰਪਿੰਦਰ ਸਿੰਘ ਭੂਰਾ, ਭਿੰਦਰ ਸਿੰਘ, ਜਗਜੀਵਨ ਸਿੰਘ ਉਭੀ ਆਦਿ ਵੀ ਹਾਜ਼ਰ ਸਨ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਵਲੋਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਵਿਖੇ ਚੈਕਿੰਗ
NEXT STORY