ਨਵਾਂਸ਼ਹਿਰ (ਤ੍ਰਿਪਾਠੀ) - ਵਿਜੀਲੈਂਸ ਵਿਭਾਗ ਦੀ ਟੀਮ ਨੇ ਫਰਦ ਜਮ੍ਹਾਬੰਦੀ 'ਚ ਰਕਬਾ ਪੂਰਾ ਕਰਨ ਬਦਲੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੇ ਪਟਵਾਰੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਡੀ. ਐੱਸ. ਪੀ. ਵਿਜੀਲੈਂਸ ਸਤਪਾਲ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਦਿੱਤੀ ਸ਼ਿਕਾਇਤ 'ਚ ਜਗਨ ਚੰਦ ਪੁੱਤਰ ਗਰੀਬ ਰਾਮ ਨੇ ਦੱਸਿਆ ਸੀ ਕਿ ਉਸ ਨੇ ਹਲਕਾ ਬੰਗਾ ਦੇ ਪਟਵਾਰੀ ਗੁਰਦੇਵ ਰਾਮ ਨਾਲ ਆਪਣੀ ਫਰਦ ਜਮ੍ਹਾਬੰਦੀ ਵਿਚ ਰਕਬਾ ਪੂਰਾ ਕਰਨ ਦੀ ਗੱਲ ਕੀਤੀ ਸੀ, ਜਿਸ ਨੇ ਉਕਤ ਕੰਮ ਕਰਨ ਲਈ 8 ਹਜ਼ਾਰ ਰੁਪਿਆਂ ਦੀ ਮੰਗ ਕੀਤੀ ਪਰ ਸੌਦਾ 5 ਹਜ਼ਾਰ 'ਚ ਹੋਇਆ। ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ 'ਤੇ ਅੱਜ ਵਿਜੀਲੈਂਸ ਵਿਭਾਗ ਦੀ ਟੀਮ ਨੇ ਬੰਗਾ ਰੋਡ 'ਤੇ ਪਟਵਾਰੀ ਦੇ ਦਫਤਰ 'ਚ ਰੇਡ ਕਰ ਕੇ ਸ਼ੈਡੋ ਗਵਾਹ ਰਸ਼ਪਾਲ ਪੁੱਤਰ ਅਮਰਜੀਤ ਵਾਸੀ ਪਿੰਡ ਉੜਾਪੜ, ਸਰਕਾਰੀ ਗਵਾਹ ਐਕਸੀਅਨ ਪਾਵਰਕਾਮ ਵਿਭਾਗ ਨਵਾਂਸ਼ਹਿਰ ਰਣਜੀਤ ਸਿੰਘ ਤੇ ਖੇਤੀਬਾੜੀ ਅਫਸਰ ਨਵਾਂਸ਼ਹਿਰ ਤਰਸੇਮ ਸਿੰਘ ਦੀ ਹਾਜ਼ਰੀ 'ਚ ਪਟਵਾਰੀ ਗੁਰਦੇਵ ਰਾਮ ਨੂੰ 3 ਹਜ਼ਾਰ ਰੁਪਏ ਤੇ ਉਸ ਦੇ ਕਰਿੰਦੇ ਮੌਂਟੀ ਉਰਫ ਅਮਿਤ ਨੂੰ 2 ਹਜ਼ਾਰ ਰੁਪਏ ਦੀ ਰਾਸ਼ੀ ਸਣੇ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਵਿਭਾਗ ਦੀ ਟੀਮ ਨੇ ਗ੍ਰਿਫਤਾਰ ਪਟਵਾਰੀ ਦੇ ਘਰ ਵੀ ਪੜਤਾਲ ਕੀਤੀ। ਡੀ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਪਟਵਾਰੀ ਤੇ ਉਸ ਦੇ ਕਰਿੰਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੈਨੇਡਾ ਭੇਜਣ ਦੇ ਨਾਮ 'ਤੇ 2 ਲੋਕਾਂ ਤੋਂ ਠੱਗੇ 17 ਲੱਖ 60 ਹਜ਼ਾਰ
NEXT STORY