ਬਟਾਲਾ (ਬੇਰੀ) : ਪਿੰਡ ਦਾਦੂਜੋਧ ਵਿਖੇ ਪਿਸਤੌਲ ਦੀ ਨੌਕ 'ਤੇ ਪੈਟਰੋਲ ਪੰਪ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਜਗਤਾਰ ਸਿੰਘ ਮੈਨੇਜਰ ਕਰਨ ਪੈਟਰੋਲ ਪੰਪ ਦਾਦੂਜੋਧ ਨੇ ਦੱਸਿਆ ਕਿ ਉਹ ਪੈਟਰੋਲ ਪੰਪ 'ਤੇ ਬਤੌਰ ਮੈਨੇਜਰ ਡਿਊਟੀ ਕਰਦਾ ਹੈ ਅਤੇ ਬੀਤੇ ਦਿਨ 16 ਮਾਰਚ ਨੂੰ ਇਕ ਅਣਪਛਾਤਾ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ 100 ਰੁਪਏ ਦਾ ਪੈਟਰੋਲ ਆਪਣੇ ਮੋਟਰਸਾਈਕਲ 'ਚ ਪਵਾਇਆ। ਇਸ ਦੌਰਾਨ ਜਦੋਂ ਉਨ੍ਹਾਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸਨੇ ਆਪਣੇ ਜੈਬ 'ਚੋਂ ਪਿਸਤੌਲ ਕੱਢ ਲਈ ਅਤੇ ਮੇਰੇ ਕੋਲੋਂ 5000 ਰੁਪਏ ਨਗਦੀ ਖੋਹ ਕੇ ਫਰਾਰ ਹੋ ਗਿਆ।
ਉਕਤ ਮਾਮਲੇ ਸੰਬੰਧੀ ਏ.ਐੱਸ.ਆਈ ਪਲਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਥਾਣਾ ਫਤਿਹਗੜ੍ਹ ਚੂੜੀਆਂ 'ਚ ਬਣਦੀਆਂ ਧਾਰਾਵਾਂ ਹੇਠ ਅਣਪਛਾਤੇ ਮੋਟਰਸਾਈਕਲ ਸਵਾਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਢੋਆ ਢੋਆਈ ਦੀ ਆੜ 'ਚ ਖੱਜਲ ਖੁਆਰੀ ਖਿਲਾਫ ਕਿਸਾਨਾਂ ਨੇ ਕੀਤਾ ਚੱਕਾ ਜਾਮ
NEXT STORY