ਅੰਮ੍ਰਿਤਸਰ—ਹਰਿਮੰਦਰ ਸਾਹਿਬ ਸਮੂਹ 'ਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਿਲਾ ਪ੍ਰਸ਼ਾਸਨ ਦੀ ਮਦਦ ਨਾਲ ਸ਼ਹਿਰ 'ਚ 15 ਮਈ ਤੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਦਾ ਫੈਸਲਾ ਕੀਤਾ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸ ਸੀ ਹਰਦੀਪ ਸਿੰਘ ਵੱਲੋਂ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਰਾਹੀਂ ਪਲਾਸਟਿਕ ਦੇ ਲਿਫਾਫੇ ਵੇਚਣ ਵਾਲੇ ਥੋਕ ਵਿਕਰੇਤਾ, ਡਿਸਟਰੀਬਿਊਟਰਾਂ 'ਤੇ ਹੋਰਾਂ ਨਾਲ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਸ਼ਹਿਰ 'ਚ 15 ਮਈ ਤੋਂ ਪਲਾਸਟਿਕ ਦੇ ਲਿਫਾਫੇ ਵਰਤਣ 'ਤੇ ਪੂਰੀ ਤਰ੍ਹਾਂ ਮਨਾਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੋ ਵੀ ਡਿਸਟਰੀਬਿਊਟਰ ਜਾਂ ਥੋਕ ਵਿਕਰੇਤਾ ਪਲਾਸਟਿਕ ਦੇ ਲਿਫਾਫੇ ਵੇਚੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸ.ਸੀ. ਹਰਦੀਪ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਵਿਦੇਸ਼ ਦੀਆਂ ਚਾਰ ਕੰਪਨੀਆਂ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਦੇ ਤਹਿਤ ਇਹ ਕੰਪਨੀਆਂ ਆਲੂ ਅਤੇ ਮੱਕੀ ਦੇ ਸਟਾਰਕਸ ਤੋਂ ਲਿਫਾਫੇ ਤਿਆਰ ਕਰਨਗੀਆਂ। ਇਹ ਲਿਫਾਫੇ ਗਤੀਸ਼ੀਲ ਹੋਣਗੇ ਅਤੇ ਤਿੰਨ ਮਹੀਨਿਆਂ 'ਚ ਨਸ਼ਟ ਹੋ ਜਾਇਆ ਕਰਨਗੇ। ਇਨ੍ਹਾਂ ਕੰਪਨੀਆਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਇਹ ਲਿਫਾਫੇ ਤਿਆਰ ਕਰਨ ਲਈ ਕੱਚਾ ਮਾਲ ਵੀ ਭਾਰਤ ਵਿਚੋਂ ਹੀ ਵਰਤਿਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਆਉਂਦੇ ਦੋ-ਤਿੰਨ ਮਹੀਨਿਆਂ ਤੱਕ ਗੁਰਾਇਆ 'ਚ ਕੰਪੋਸਟੇਬਲ ਲਿਫਾਏ ਬਣਾਉਣ ਦਾ ਪਲਾਂਟ ਲਾਇਆ ਜਾ ਰਿਹਾ ਹੈ, ਜਿੱਥੇ ਇਹ ਲਿਫਾਏ ਤਿਆਰ ਕਰਨ ਵਾਲੀ ਕੰਪਨੀ ਨੂੰ ਕੱਚੇ ਮਾਲ ਦੀ ਸਪਲਾਈ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲਿਫਾਫਿਆਂ ਦੀ ਕੀਮਤ ਪਲਾਸਟਿਕ ਦੇ ਲਿਫਾਫਿਆਂ ਨਾਲੋਂ ਭਾਵੇਂ ਵਧ ਹੈ, ਪਰ ਜਿਵੇਂ -ਜਿਵੇਂ ਇਨ੍ਹਾਂ ਦਾ ਉਤਪਾਦਨ ਵਧੇਗਾ, ਇਸ ਦੀ ਉਤਪਾਦਨ ਲਾਗਤ ਘੱਟ ਹੋ ਜਾਵੇਗੀ ਅਤੇ ਕੀਮਤ ਘੱਟ ਹੋ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2016 ਵਿੱਚ ਪਲਾਸਟਿਕ ਦੇ ਲਿਫਾਫੇ ਵੇਚਣ ਅਤੇ ਵਰਤਣ 'ਤੇ ਪਾਬੰਦੀ ਲਾਈ ਗਈ ਸੀ, ਪਰ ਅੱਜ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪਲਾਸਟਿਕ ਦੇ ਲਿਫਾਫੇ ਵਾਤਾਵਰਣ ਨੂੰ ਦੂਸ਼ਿਤ ਕਰਦੇ ਹਨ। ਪ੍ਰਦੂਸ਼ਣ ਰੋਕਥਾਮ ਬੋਰਡ ਦੀ ਮਦਦ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਕ ਅਪ੍ਰੈਲ ਤੋਂ ਹਰਿਮੰਦਰ ਸਾਹਿਬ ਸਮੂਹ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਆਲੂ ਤੇ ਮੱਕੀ ਵਾਲੇ ਲਿਫਾਫਿਆਂ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਸ਼ੁਰੂ ਵਿੱਚ ਬੋਰਡ ਵੱਲੋਂ ਹੀ 20 ਕੁਇੰਟਲ ਲਿਫਾਫੇ ਸ਼੍ਰੋਮਣੀ ਕਮੇਟੀ ਨੂੰ ਮੁਹੱਈਆ ਕੀਤੇ ਗਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਵਿੱਚ ਇਹ ਲਿਫਾਫੇ ਕੜਾਹ ਪ੍ਰਸਾਦਿ ਅਤੇ ਪਿੰਨੀ ਪ੍ਰਸਾਦਿ ਵਾਸਤੇ ਵਰਤੇ ਜਾਂਦੇ ਹਨ। ਇੱਥੇ ਹਰ ਮਹੀਨੇ ਲਗਪਗ 15 ਤੋਂ 18 ਕੁਇੰਟਲ ਲਿਫਾਫਿਆਂ ਦੀ ਲੋੜ ਪੈਂਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਨਵੇਂ ਅਤੇ ਵਾਤਾਵਰਣ ਪੱਖੀ ਲਿਫਾਫੇ ਗੁਜਰਾਤ ਦੀ ਇਕ ਕੰਪਨੀ ਤੋਂ ਮੰਗਵਾਏ ਜਾ ਰਹੇ ਹਨ।
ਹਰਿਮੰਦਰ ਸਾਹਿਬ ਵਿਖੇ ਨਵੇਂ ਲਿਫਾਫੇ ਮੁੱਕੇ
ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਸਿਰਫ 15 ਦਿਨ ਪਹਿਲਾਂ ਹੀ ਰੋਕੀ ਗਈ ਸੀ, ਪਰ ਲੋੜ ਮੁਤਾਬਕ ਨਵੇਂ ਲਿਫਾਫੇ ਨਾ ਮਿਲਣ ਕਾਰਨ ਖ਼ਾਸ ਕਰਕੇ ਪਿੰਨੀ ਪ੍ਰਸਾਦਿ ਵਾਸਤੇ ਮੁੜ ਪਲਾਸਿਟਕ ਦੇ ਲਿਫਾਫੇ ਵਰਤੇ ਜਾ ਰਹੇ ਹਨ। ਵੇਰਵਿਆਂ ਮੁਤਾਬਕ ਪਹਿਲਾਂ ਆਏ ਲਿਫਾਫੇ ਵਰਤੇ ਜਾ ਚੁੱਕੇ ਹਨ, ਪਰ ਹੁਣ ਤੱਕ ਨਵਾਂ ਮਾਲ ਨਹੀਂ ਪੁੱਜਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਕੁਝ ਤਕਨੀਕੀ ਕਾਰਨਾਂ ਕਾਰਨ ਇਹ ਸਮੱਸਿਆ ਆਈ ਹੈ। ਇੱਥੇ ਪਿੰਨੀ ਪ੍ਰਸਾਦਿ ਦੀ ਪੈਕਿੰਗ ਲਈ ਵਰਤੀ ਜਾ ਰਹੀ ਮਸ਼ੀਨ ਵਿੱਚ ਨਵੇਂ ਲਿਫਾਫਿਆਂ ਦੀ ਵਰਤੋਂ ਅਸੰਭਵ ਹੈ।
ਦਵਾਈ ਘਪਲੇ ਦੇ ਦੋਸ਼ੀ ਸਟੋਰਕੀਪਰ ਨੂੰ 5 ਸਾਲ ਦੀ ਕੈਦ
NEXT STORY