ਪਟਿਆਲਾ (ਬਲਜਿੰਦਰ) — ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਇਕ ਨਾਬਾਲਗ ਕੁੜੀ ਨੂੰ ਵਿਆਹ ਦੀ ਪੁਲਸ ਨੇ ਇਕ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਧਾਲਣ ਦੇ ਦੋਸ਼ 'ਚ ਹਰਵਿੰਦਰ ਸਿੰਘ , ਉਸ ਦੀ ਮਾਂ ਤੇ ਉਸ ਦੇ ਦੋਸਤ ਰਵੀ ਖਿਲਾਫ 363,366 ਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ 'ਚ ਲੜਕੀ ਦੇ ਚਾਚੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਉਸ ਦੀ 17 ਸਾਲ ਦੀ ਨਾਬਾਲਗ ਭਤੀਜੀ ਜੋ ਕਿ ਪ੍ਰੋਫੈਸਰ ਕਾਲੋਨੀ 'ਚ ਰਹਿੰਦੀ ਹੈ, 21 ਜੂਨ ਨੂੰ ਘਰੋਂ ਬਾਹਰ ਗਈ ਪਰ ਵਾਪਸ ਨਹੀਂ ਆਈ। ਉਸ ਨੂੰ ਉਕਤ ਵਿਅਕਤੀ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਿਧਰੇ ਭਜਾ ਕੇ ਲੈ ਗਏ ਹਨ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਈ ਲੌਂਗੋਵਾਲ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਸੁਚੇਤ ਹੋਣ ਦੀ ਕੀਤੀ ਅਪੀਲ
NEXT STORY