ਝਬਾਲ, (ਹਰਬੰਸ ਲਾਲੂਘੁੰਮਣ)- ਸਰਹੱਦ ਰਾਹੀਂ ਨਸ਼ਿਆਂ ਦੀ ਹੋ ਰਹੀ ਸਮੱਗਲਿੰਗ ਅਤੇ ਘੁਸਪੈਠ ਨੂੰ ਰੋਕਣ ਲਈ ਪੰਜਾਬ ਪੁਲਸ ਅਤੇ ਫੌਜੀ ਬਲਾਂ ਵੱਲੋਂ 'ਪੁਲਸ-ਫੌਜ ਤਾਲਮੇਲ' ਤਹਿਤ ਸਰਹੱਦੀ ਖੇਤਰ ਅੰਦਰ ਸਾਂਝੀ ਸੁਰੱਖਿਆ ਮੁਹਿੰਮ ਆਰੰਭ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਮੁਖੀ ਹਰਚੰਦ ਸਿੰਘ ਸੰਧੂ ਅਤੇ ਬੀ. ਐੱਸ. ਐੱਫ. 138 ਬਟਾਲੀਅਨ ਦੇ ਸਹਾਇਕ ਕੰਪਨੀ ਕਮਾਂਡਰ ਮਲਿਕ ਨੇ ਦੱਸਿਆ ਕਿ ਪੰਜਾਬ ਲਈ ਇਸ ਸਮੇਂ ਸਭ ਤੋਂ ਵੱਧ ਚਿੰਤਾ ਬਣੇ ਨਸ਼ਿਆਂ ਦੀ ਸਮੱਗਲਿੰਗ ਅਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਘੁਸਪੈਠ ਨੂੰ ਰੋਕਣ ਲਈ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਾਂਝੀ ਮੁਹਿੰਮ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਤਾਰਾਂ ਰਾਹੀਂ ਹੋ ਰਹੀ ਸੱਮਗਲਿੰਗ ਨੂੰ ਰੋਕਣ ਲਈ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਵੀ ਅਧਿਕਾਰੀਆਂ ਵੱਲੋਂ ਨਿਰਦੇਸ਼ ਦਿੰਦਿਆਂ ਪੰਜਾਬ ਪੁਲਸ ਨਾਲ ਤਾਲਮੇਲ ਮੁਹਿੰਮ ਤਹਿਤ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਜੋ ਮਿਸ਼ਨ ਆਰੰਭਿਆ ਗਿਆ ਹੈ ਉਸ ਤਹਿਤ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਪਿੰਡ ਛੀਨਾ ਬਿਧੀ ਚੰਦ ਅਤੇ ਨੌਸ਼ਹਿਰਾ ਢਾਲਾ ਸਥਿਤ ਸੈਕਿੰਡ ਡਿਫੈਂਸ ਨਹਿਰ 'ਤੇ ਮੋਰਚਾਬੰਦੀ ਕੀਤੀ ਜਾ ਰਹੀ ਹੈ, ਜਿਨ੍ਹਾਂ ਮੋਰਚਿਆਂ 'ਚ ਪੰਜਾਬ ਪੁਲਸ ਦਾ ਇਕ ਸਹਾਇਕ ਥਾਣੇਦਾਰ ਅਤੇ ਚਾਰ ਬੀ. ਐੱਸ. ਐੱਫ. ਦੇ ਜਵਾਨ ਦਿਨ ਅਤੇ ਇਸੇ ਤਰ੍ਹਾਂ ਰਾਤ ਸਮੇਂ ਇਕ ਬੀ. ਐੱਸ. ਐੱਫ. ਦਾ ਇੰਸਪੈਕਟਰ ਰੈਂਕ ਦਾ ਜਵਾਨ ਅਤੇ ਚਾਰ ਪੁਲਸ ਜਵਾਨ ਤਾਇਨਾਤ ਕੀਤੇ ਗਏ ਹਨ।
ਜਾਣੋ ਕਿਉਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਗੀ ਲੋਕਾਂ ਤੋਂ ਮੁਆਫੀ!
NEXT STORY