ਲੁਧਿਆਣਾ (ਮਹਿਰਾ) : ਮਹਾਨਗਰ ਦੀ ਅਦਾਲਤ ਨੇ ਇਕ ਕੇਸ 'ਚ ਪੁਲਸ ਕਮਿਸ਼ਨਰ ਦਫਤਰ ਸੀਜ਼ ਕਰਨ ਦਾ ਹੁਕਮ ਦਿੱਤਾ ਹੈ। ਇਹ ਹੁਕਮ ਲੁਧਿਆਣਾ ਪੁਲਸ ਵਲੋਂ ਸਰਕਾਰੀ ਅਤੇ ਅਦਾਲਤੀ ਹਦਾਇਤਾਂ ਦਾ ਹਵਾਲਾ ਦੇ ਕੇ ਲੁਧਿਆਣਾ ਦੇ ਹੈਬੋਵਾਲ ਕਲਾਂ ਸਥਿਤ ਦੁਰਗਾਪੁਰੀ ਇਲਾਕੇ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੂੰ ਆਰਮਜ਼ ਲਾਇਸੈਂਸ ਬਣਾ ਕੇ ਦੇਣ ਤੋਂ ਮਨ੍ਹਾ ਕਰਨ 'ਤੇ ਅਦਾਲਤ ਨੇ ਦਿੱਤਾ ਹੈ। ਅਸਲ 'ਚ ਅਮਨਦੀਪ ਸਿੰਘ ਨੇ ਸਾਲ 2012 'ਚ ਆਰਮਜ਼ ਲਾਇਸੈਂਸ ਲਈ ਅਪਲਾਈ ਕੀਤਾ ਸੀ।
ਪੁਲਸ ਵੱਲੋਂ ਇਨਕਾਰ ਕਰਨ 'ਤੇ ਉਸ ਨੇ ਸਾਲ 2014 'ਚ ਜ਼ਿਲਾ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ। ਅਦਾਲਤ ਵੱਲੋਂ ਕੇਸ 'ਚ ਉਨ੍ਹਾਂ ਦੇ ਹੱਕ ਵਿਚ ਫੈਸਲਾ ਦੇਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਅਮਲ 'ਚ ਲਿਆਉਣ ਦੀ ਅਪੀਲ ਕੀਤੀ। ਪਟੀਸ਼ਨਕਰਤਾ ਪੱਖ ਦੇ ਮੁਤਾਬਕ ਪੁਲਸ ਕਮਿਸ਼ਨਰ ਵੱਲੋਂ ਅਦਾਲਤ ਦੇ ਸਾਹਮਣੇ ਪੇਸ਼ ਹੋਣ 'ਚ ਅਸਫਲ ਰਹਿਣ ਅਤੇ ਪੁਲਸ ਵੱਲੋਂ ਯੋਗ ਜਵਾਬ ਨਾ ਦੇ ਸਕਣ 'ਤੇ ਅਦਾਲਤ ਨੇ ਪੁਲਸ ਕਮਿਸ਼ਨਰ ਦਫਤਰ ਦੀ ਮੂਵੇਬਲ ਪ੍ਰਾਪਰਟੀ ਸੀਜ਼ ਕਰਨ ਦੇ ਹੁਕਮ ਦਿੱਤੇ। ਇਸ ਸਬੰਧੀ 5 ਮਾਰਚ ਨੂੰ ਅਗਲੀ ਸੁਣਵਾਈ ਹੋਵੇਗੀ ਅਤੇ ਪੁਲਸ ਵੱਲੋਂ ਪਟੀਸ਼ਨਕਰਤਾ ਦਾ ਆਰਮਜ਼ ਲਾਇਸੈਂਸ ਨਾ ਬਣਾਉਣ 'ਤੇ ਕਮਿਸ਼ਨਰ ਦਫਤਰ ਦਾ ਫਰਨੀਚਰ ਆਦਿ ਨੀਲਾਮ ਕੀਤੇ ਜਾ ਸਕਦੇ ਹਨ।
ਜਾਣੋ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਕਿਹੜੇ ਬਿੱਲ ਹੋਏ ਪਾਸ
NEXT STORY