ਅੰਮ੍ਰਿਤਸਰ (ਮਹਿੰਦਰ) — ਸਥਾਨਕ ਇੰਪਰੂਵਮੈਂਟ ਟਰੱਸਟ ਦਫਤਰ 'ਚ ਹੋਏ ਕਰੋੜਾਂ ਦੇ ਘੋਟਾਲੇ ਦੀ ਜਾਂਚ ਲਈ ਪੁਲਸ ਕਮਿਸ਼ਨਰ ਸਥਾਨਕਕ ਏ. ਡੀ. ਸੀ. ਪੀ.-1 ਪਰਮਜੀਤ ਸਿੰਘ ਦੀ ਅਗਵਾਈ 'ਚ 4 ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ) ਦਾ ਗਠਨ ਕਰ ਦਿੱਤਾ ਹੈ।
ਇਸ 'ਚ ਏ. ਸੀ. ਪੀ. ਸਰਬਜੀਤ ਸਿੰਘ ਬਾਜਵਾ, ਥਾਣਾ ਈ. ਓ. ਵਿੰਗ ਦੇ ਇੰਚਾਰਜ ਅਮਰ ਸਵਰੂਪ ਤੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਸ਼ਿਵ ਦਰਸ਼ਨ ਸਿੰਘ ਦੇ ਨਾਂ ਸ਼ਾਮਲ ਹਨ। ਗਠਿਤ ਕੀਤੀ ਗਈ ਐੱਸ. ਆਈ. ਟੀ. ਦੀ ਟੀਮ ਸੋਮਵਾਰ ਨੂੰ ਟਰੱਸਟ ਕਾਰਜਕਾਲ ਖੁੱਲ੍ਹਦੇ ਹੀ ਆਪਣੇ ਦਲ-ਬਲ ਦੇ ਨਾਲ ਆ ਪਹੁੰਚੀ ਤੇ ਸਾਰਾ ਦਿਨ ਟਰੱਸਟ ਦਫਤਰ ਨਾਲ ਸੰਬੰਧਿਤ ਕਮਰਿਆਂ 'ਚ ਪਏ ਕਈ ਤਰ੍ਹਾਂ ਦੇ ਰਿਕਾਰਡ ਖੰਗਾਲਦੀ ਰਹੀ। ਐੱਸ. ਆਈ. ਟੀ. ਟੀਮ ਟਰੱਸਟ ਦਫਤਰ 'ਚ ਤਾਇਨਾਤ ਐੱਸ. ਈ. ਰਾਜੀਵ ਸੇਖੜੀ, ਅਕਾਊਟੈਂਟ ਵਿਸ਼ਾਲ ਸ਼ਰਮਾ ਤੇ ਆਡਿਟਰ ਅਰਵਿੰਦਰ ਸਿੰਘ ਭੱਟੀ ਦੀ ਹਾਜ਼ਰੀ 'ਚ ਰਿਕਾਰਡ ਖੰਗਾਲਦੀ ਰਹੀ।
ਟਰੱਸਟ ਦਫਤਰ ਨੂੰ ਅੰਦਰ ਤੇ ਬਾਹਰ ਤੋਂ ਬੰਦ ਕਰਕੇ ਕੀਤੀ ਜਾਂਦੀ ਰਹੀ ਜਾਂਚ
ਏ. ਡੀ. ਸੀ. ਪੀ.-1 ਪਰਮਜੀਤ ਸਿੰਘ ਦੀ ਅਗਵਾਈ 'ਚ ਐੱਸ. ਆਈ. ਟੀ. ਟੀਮ ਨੇ ਕੁਝ ਜਾਣਕਾਰੀਆਂ ਹਾਂਸ਼ਲ ਕਰਦੇ ਹੀ ਟਰੱਸਟ ਦਫਤਰ ਨੂੰ ਅੰਦਰ ਤੇ ਬਾਹਰ ਦੋਨੋਂ ਪਾਸੇ ਕੁਝ ਸਮੇਂ ਲਈ ਬੰਦ ਕਰਵਾ ਦਿੱਤਾ ਸੀ। ਉਸ ਦੌਰਾਨ ਆਮ ਜਨਤਾ ਨੂੰ ਜਿਥੇ ਟਰੱਸਟ ਦਫਤਰ 'ਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ, ਉਥੇ ਹੀ ਟਰੱਸਟ ਦਫਤਰ ਦੇ ਅੰਦਰ ਕਰਮਚਾਰੀਆਂ ਨੂੰ ਕੁਝ ਸਮੇਂ ਲਈ ਅਦੰਰ ਹੀ ਬੰਦ ਰਹਿਣਾ ਪਿਆ।
ਕਮਰਿਆਂ ਤੋਂ ਅਲਮਾਰੀਆਂ ਬਾਹਰ ਕੱਢ ਕੇ ਖੰਗਾਲੇ ਗਏ ਰਿਕਾਰਡ
ਐੱਸ. ਆਈ. ਟੀ. ਨੇ ਜਿਥੇ ਡੀ. ਸੀ. ਐੱਫ. ਏ. ਦਮਨ ਭੱਲਾ ਬੈਠਿਆ ਕਰਦੇ ਸਨ, ਉਸ ਕਮਰੇ ਦੇ ਨਾਲ-ਨਾਲ ਮਹਿਲਾ ਅਕਾਊਂਟ ਅਫਸਰ ਟੀਨਾ ਵੋਹਰਾ ਦੇ ਕਮਰੇ ਤੋਂ ਵੀ ਅਲਮਾਰੀਆਂ ਬਾਹਰ ਕੱਢ ਕੇ ਉਸ 'ਚੋਂ ਕਈ ਤਰ੍ਹਾਂ ਦੇ ਰਿਕਾਰਡ ਨਿਕਲਵਾ ਕੇ ਉਨ੍ਹਾਂ ਦੀ ਛਾਣਬੀਨ ਕੀਤੀ। ਇਸ 'ਚੋਂ ਕੁਝ ਰਿਕਰਾਡ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਏ ਹਨ।
ਸੀ. ਵੀ. ਓ. ਵਲੋਂ ਕੀਤੀ ਗਈ ਜਾਂਚ ਰਿਪੋਰਟ ਵੀ ਪੁਲਸ ਨੇ ਕੀਤੀ ਹਾਂਸਲ
ਇਸ ਸੰਬੰਧ 'ਚ ਏ. ਡੀ. ਸੀ. ਪੀ.-1 ਪਰਮਜੀਤ ਸਿੰਘ ਗਿੱਲ ਨੇ ਦਸਿਆ ਕਿ ਸਥਾਨਕ ਸਰਕਾਰ ਵਿਭਾਗ ਦੇ ਸੀ. ਵੀ. ਓ. ਐੱਸ. ਐੱਸ. ਮਾਨਕ ਵਲੋਂ ਕੀਤੀ ਗਈ ਜਾਂਚ ਰਿਪੋਰਟ ਉਨ੍ਹਾਂ ਨੂੰ ਮਿਲ ਚੁੱਕੀ ਹੈ। ਉਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਅੱਗੇ ਵਧਾ ਦਿਤੀ ਹੈ। ਜਦ ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਕਿ ਜਾਂਚ ਦੇ ਪਹਿਲੇ ਦਿਨ ਉਨ੍ਹਾਂ ਨੇ ਕੁਝ ਕਾਮਯਾਬੀ ਵੀ ਹਾਂਸਲ ਹੋਈ ਜਾਂ ਨਹੀਂ, ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਉਨ੍ਹਾਂ ਦੀ ਟੀਮ ਨੇ ਰਿਕਾਰਡ ਖੰਗਾਲਨਾ ਸ਼ੁਰੂ ਹੀ ਕੀਤਾ ਹੈ। ਕਰੋੜਾਂ ਦਾ ਕੀਤਾ ਗਿਆ ਘੋਟਾਲਾ ਛੋਟਾ-ਮੋਟਾ ਮਾਮਲਾ ਨਹੀਂ ਹੈ, ਸਗੋਂ ਇਸ ਦੀ ਪੂਰੀ ਜਾਂਚ ਲਈ ਕੁਝ ਦਿਨ ਤਾਂ ਲਗਣਗੇ ਹੀ। ਇਹ ਮਾਮਲਾ ਇਕ ਹੀ ਦਿਨ 'ਚ ਸਾਫ ਨਹੀਂ ਹੋਣ ਵਾਲਾ ਹੈ. ਸਗੋਂ ਇਸ ਦੇ ਲਈ ਅਜੇ ਗਹਿਰਾਈ ਨਲਾ ਜਾਂਚ ਕੀਤੀ ਜਾਣੀ ਹੈ।
ਜੋਤੀ ਚੌਕ ਤੋਂ ਲੈ ਕੇ ਨਾਮਦੇਵ ਚੌਕ ਤੱਕ ਕਰੀਬ ਇਕ ਘੰਟੇ ਲੱਗਾ ਰਿਹਾ ਜਾਮ
NEXT STORY