ਫਿਲੌਰ (ਭਾਖੜੀ)-ਬੇਟੇ ਦੇ ਵਿਆਹ ਦਾ ਦਿਨ ਪੱਕਾ ਕਰਨ ਆਏ ਮਾਪਿਆਂ ਦੀ ਜੋੜੀ ਹਮੇਸ਼ਾ ਲਈ ਟੁੱਟ ਗਈ। ਰੇਲਵੇ ਫਾਟਕ ਕ੍ਰਾਸ ਕਰਦੇ ਹੋਏ ਮਾਂ ਟਰੇਨ ਥੱਲੇ ਆ ਕੇ ਕੱਟੀ ਗਈ, ਜਦਕਿ ਪਿਤਾ ਅੱਗੇ ਨਿਕਲ ਗਿਆ।
ਸੂਚਨਾ ਮੁਤਾਬਕ ਨੰਗਲ ਜ਼ਿਲਾ ਰੋਪੜ ਦੇ ਰਹਿਣ ਵਾਲੇ ਮਹਾਦੇਵ (55) ਪਤਨੀ ਸੁਭਾਸ਼ ਰਾਣੀ (52) ਨਾਲ ਅੱਜ ਦੁਪਹਿਰ ਫਿਲੌਰ ਪੁੱਜੇ, ਜਿਥੇ ਨੇੜਲੇ ਪਿੰਡ ਵਿਚ ਆਪਣੇ ਬੇਟੇ ਦੀ ਦੋ ਹਫਤੇ ਬਾਅਦ ਹੋਣ ਵਾਲੇ ਵਿਆਹ ਦੀ ਤਰੀਕ ਪੱਕੀ ਕਰ ਕੇ ਵਾਪਸ ਘਰ ਨੰਗਲ ਜਾਣ ਹਿੱਤ ਬੱਸ ਫੜਨ ਲਈ ਨਿਕਲੇ। ਸ਼ਾਮ ਪੌਣੇ 6 ਵਜੇ ਨੂਰਮਹਿਲ ਰੇਲਵੇ ਕ੍ਰਾਸਿੰਗ 'ਤੇ ਫਾਟਕ ਬੰਦ ਲੱਗਾ ਦੇਖ ਕੇ ਦੋਵੇਂ ਪਤੀ-ਪਤਨੀ ਘਰ ਪਹੁੰਚਣ ਦੀ ਜਲਦੀ ਵਿਚ ਬੰਦ ਫਾਟਕ ਦੇ ਥੱਲਿਓਂ ਇਕ ਦੂਜੇ ਦਾ ਹੱਥ ਫੜ ਰੇਲਵੇ ਲਾਈਨਾਂ ਕ੍ਰਾਸ ਕਰ ਰਹੇ ਸਨ। ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਿ ਦੂਜੇ ਪਾਸਿਓਂ ਤੇਜ਼ ਰਫਤਾਰ ਟਰੇਨ ਆ ਰਹੀ ਹੈ। ਲਾਈਨਾਂ ਕ੍ਰਾਸ ਕਰਨ ਦੀ ਜਲਦੀ ਵਿਚ ਮਹਾਦੇਵ ਦਾ ਆਪਣੀ ਪਤਨੀ ਤੋਂ ਹੱਥ ਛੁੱਟ ਗਿਆ। ਮਹਾਦੇਵ ਦੇ ਲਾਈਨਾਂ ਪਾਰ ਕਰਦਿਆਂ ਹੀ ਉਸ ਦੀ ਪਤਨੀ ਸੁਭਾਸ਼ ਰਾਣੀ ਟਰੇਨ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਵੱਢੀ ਗਈ।
ਹੈਰਾਨੀ ਦੀ ਗੱਲ ਹੈ ਕਿ ਮਹਾਦੇਵ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਸ ਦੀ ਪਤਨੀ ਦਾ ਹੱਥ ਉਸ ਤੋਂ ਛੁਟ ਗਿਆ ਅਤੇ ਉਹ ਟਰੇਨ ਹੇਠਾਂ ਆ ਕੇ ਦਮ ਤੋੜ ਗਈ। ਉਹ ਇਕੱਲਾ ਬੱਸ ਅੱਡੇ 'ਤੇ ਪੁੱਜ ਕੇ ਜਦੋਂ ਬੱਸ ਫੜਨ ਲੱਗਾ ਤਾਂ ਆਪਣੀ ਪਤਨੀ ਨੂੰ ਆਪਣੇ ਨਾਲ ਨਾ ਦੇਖ ਕੇ ਉਹ ਲੱਭਣ ਲੱਗ ਪਿਆ। ਇੰਨੀ ਦੇਰ ਵਿਚ ਇਕ ਚਾਹ ਵੇਚਣ ਵਾਲੇ ਲੜਕੇ ਨੇ ਮਹਾਦੇਵ ਨੂੰ ਜਾ ਕੇ ਜਦੋਂ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਹ ਰੋਂਦਾ ਹੋਇਆ, ਉਨ੍ਹਾਂ ਹੀ ਰੇਲਵੇ ਲਾਈਨਾਂ ਕੋਲ ਆ ਕੇ ਪਤਨੀ ਦੇ ਖਿੱਲਰੇ ਹੋਏ ਟੋਟਿਆਂ ਨੂੰ ਦੇਖ ਕੇ ਬੋਹੇਸ਼ ਹੋ ਗਿਆ।
ਔਰਤ ਦੇ ਸਰੀਰ ਦੇ ਟੋਟੇ ਇੰਨੀ ਦੂਰ ਤੱਕ ਜਾ ਡਿੱਗੇ ਕਿ ਪੁਲਸ ਦੇ ਆਉਣ ਤੋਂ ਪਹਿਲਾਂ ਉਸ ਨੂੰ ਕਾਂ ਚੁੱਕ ਕੇ ਲਿਜਾਣ ਲੱਗ ਪਏ। ਉਸੇ ਸਮੇਂ ਤੁਰੰਤ ਚੌਕੀ ਇੰਚਾਰਜ ਮੋਹਿੰਦਰ ਨੇ ਪੁਲਸ ਪਾਰਟੀ ਸਮੇਤ ਉਥੇ ਪੁੱਜ ਕੇ ਔਰਤ ਦੀ ਲਾਸ਼ ਨੂੰ ਇਕੱਠਾ ਕਰ ਕੇ ਸਿਵਲ ਹਸਪਤਾਲ ਪਹੁੰਚਾ ਦਿੱਤਾ। ਮਹਾਦੇਵ ਨੇ ਰੋਂਦੇ ਹੋਏ ਸਿਰਫ ਇੰਨਾ ਹੀ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੇ ਵਿਆਹ ਦੀ ਇੰਨੀ ਖੁਸ਼ੀ ਸੀ ਕਿ ਉਸ ਨੂੰ ਵਾਰ-ਵਾਰ ਬੋਲ ਰਹੀ ਸੀ ਕਿ ਉਸ ਨੇ ਜਲਦੀ ਘਰ ਜਾ ਕੇ ਦੋ ਹਫਤੇ ਬਾਅਦ ਆਪਣੇ ਬੇਟੇ ਦੇ ਹੋਣ ਵਾਲੇ ਵਿਆਹ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰਨੀ ਹੈ।
ਫਿਰੋਜ਼ਪੁਰ : ਗੁਰੂਹਰਸਹਾਏ 'ਚ 50 ਸਾਲਾ ਬਜ਼ੁਰਗ ਦਾ ਕਤਲ
NEXT STORY