ਕਪੂਰਥਲਾ(ਮਲਹੋਤਰਾ)— ਪੁਲਸ ਲਾਈਨ ਕਪੂਰਥਲਾ 'ਚ ਜ਼ਿਲੇ ਭਰ ਦੇ ਸਾਰੇ ਸਾਂਝ ਕਮੇਟੀ ਮੈਂਬਰਾਂ ਦੀ ਇਕ ਮੀਟਿੰਗ ਦਾ ਆਯੋਜਨ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਦੀ ਪ੍ਰਧਾਨਗੀ 'ਚ ਕੀਤਾ ਗਿਆ। ਮੀਟਿੰਗ ਦੌਰਾਨ ਔਰਤਾਂ ਦੀ ਸੁਰੱਖਿਆ ਨਾਲ ਸੰਬੰਧਤ ਸ਼ਕਤੀ ਐਪ ਨੂੰ ਐੱਸ. ਐੱਸ. ਪੀ. ਕਪੂਰਥਲਾ ਵਲੋਂ ਲਾਂਚ ਕੀਤਾ ਗਿਆ। ਸ਼ਕਤੀ ਐਪ ਨੂੰ ਪੁਲਸ ਸਹਾਇਤਾ/ਪੁਲਸ ਕੰਟਰੋਲ ਰੂਮ ਨਾਲ ਜੋੜਿਆ ਗਿਆ ਹੈ।
ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਔਰਤਾਂ ਦੀ ਸੁਰੱਖਿਆ ਲਈ ਸ਼ਕਤੀ ਐਪ ਦੇ ਤਹਿਤ ਸਿਟੀ ਏਰੀਆ ਕਪੂਰਥਲਾ 'ਚ 4 ਸਕੂਟਰਾਂ 'ਤੇ 8 ਮਹਿਲਾ ਪੁਲਸ ਕਰਮਚਾਰੀ ਅਤੇ ਸਿਟੀ ਏਰੀਆ ਫਗਵਾੜਾ 'ਚ 4 ਸਕੂਟਰਾਂ 'ਤੇ 8 ਕਰਮਚਾਰੀਆਂ ਨੂੰ ਆਧੁਨਿਕ ਉਪਕਰਣਾਂ ਨਾਲ ਲੈਸ ਕਰਕੇ ਤਾਇਨਾਤ ਕੀਤਾ ਗਿਆ ਹੈ। ਪੇਂਡੂ ਖੇਤਰਾਂ 'ਚ ਹਰੇਕ ਥਾਣੇ 'ਚ ਰੈਪਿਡ ਰੂਰਲ ਪੁਲਸ ਰਿਸਪਾਂਸ ਸਿਸਟਮ ਤਹਿਤ ਦੋ ਮੋਟਰਸਾਈਕਲ ਥਾਣਾ ਏਰੀਏ 'ਚ ਗਸ਼ਤ ਦੇ ਲਈ 24 ਘੰਟੇ ਕੰਮ ਕਰਨਗੇ। ਇਸਦੇ ਲਈ ਜ਼ਿਲੇ ਭਰ 'ਚ 9 ਬੋਲੈਰੋ ਗੱਡੀਆਂ ਉਕਤ ਸਿਸਟਮ ਤਹਿਤ ਚਲਾਈਆਂ ਜਾ ਰਹੀਆਂ ਹਨ। ਡੀ. ਐੱਸ. ਪੀ. ਹੈੱਡ ਕੁਆਟਰ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਐਪ ਰਾਹੀਂ ਸਕੂਲ-ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਔਰਤਾਂ ਹੋਰ ਵਿਅਕਤੀ ਜਦੋਂ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਜਾਂ ਕਿਸੇ ਮੁਸੀਬਤ 'ਚ ਹੋਣ 'ਤੇ ਐਪ ਰਾਹੀਂ ਆਪਣੀ ਲੋਕੇਸ਼ਨ ਦੀ ਜਾਣਕਾਰੀ ਆਟੋਮੈਟਿਕ ਮੈਸੇਜ ਵਲੋਂ ਆਪਣੇ ਰਿਸ਼ਤੇਦਾਰਾਂ ਤੇ ਪੁਲਸ ਕੰਟਰੋਲ ਰੂਮ ਨੂੰ ਤੁਰੰਤ ਪਹੁੰਚਾ ਸਕਦਾ ਹੈ।
ਸੂਚਨਾ ਕੰਟਰੋਲ 'ਤੇ ਪ੍ਰਾਪਤ ਹੋਣ 'ਤੇ ਕੰਟਰੋਲ ਰੂਮ ਵਲੋਂ ਸਬੰਧਿਤ ਪੀ. ਸੀ. ਆਰ. ਪਾਰਟੀ ਜਾਂ ਥਾਣੇ ਦੀ ਆਰ. ਆਰ. ਪੀ. ਆਰ. ਐੱਸ. ਟੀਮ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਵੇਗਾ, ਜਿਸ ਦੇ ਚਲਦੇ ਪੀ. ਸੀ. ਆਰ. ਟੀਮ ਹਰਕਤ 'ਚ ਆ ਕੇ ਘਟਨਾ ਸਥਾਨ 'ਤੇ ਪਹੁੰਚ ਕੇ ਮੌਕੇ 'ਤੇ ਮੁਸੀਬਤ ਦਾ ਹੱਲ ਕਰੇਗੀ। ਚਾਹਲ ਨੇ ਦੱਸਿਆ ਕਿ ਇਹ ਐਪ ਪੂਰੇ ਪੰਜਾਬ ਦੇ ਹਰ ਜ਼ਿਲੇ ਵਲੋਂ ਚਲਾਈ ਜਾ ਰਹੀ ਹੈ। ਐਪ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਜਗ੍ਹਾ-ਜਗ੍ਹਾ ਹੋਰਡਿੰਗ ਤੇ ਬੈਨਰ ਲਗਾਏ ਜਾਣਗੇ ਤਾਂ ਕਿ ਐਪ ਨਾਲ ਲੜਕੀਆਂ ਅਤੇ ਮਹਿਲਾਵਾਂ ਐਪ ਦਾ ਪ੍ਰਯੋਗ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਣ। ਜ਼ਿਲਾ ਪੁਲਸ ਕਪਤਾਨ ਸੰਦੀਪ ਕੁਮਾਰ ਸ਼ਰਮਾ ਨੇ ਐਪ ਸਬੰਧੀ ਜ਼ਿਲੇ ਭਰ 'ਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ। ਸ਼ਕਤੀ ਐਪ ਸਬੰਧੀ ਸ਼ੁਰੂ ਕੀਤੀ ਗਈ ਯੋਜਨਾ ਦੇ ਤਹਿਤ ਮਹਿਲਾ ਪੁਲਸ ਕਰਮਚਾਰੀਆਂ ਦੀ ਸਕੂਟਰਾਂ ਦੀ ਟੀਮ ਨੂੰ ਹਰੀ ਝੰਡੀ ਦੇ ਕੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਰਵਾਨਾ ਕੀਤਾ। ਇਸ ਮੌਕੇ ਪੁਲਸ ਕਪਤਾਨ ਬਲਵੀਰ ਸਿੰਘ ਭੱਟੀ, ਉਪ ਪੁਲਸ ਕਪਤਾਨ ਅਮਰੀਕ ਸਿੰਘ ਚਾਹਲ, ਡੀ. ਐੱਸ. ਪੀ. ਗੁਰਮੀਤ ਸਿੰਘ, ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ, ਡੀ. ਐੱਸ. ਪੀ. ਸੰਦੀਪ ਸਿੰਘ, ਪੀ. ਸੀ. ਆਰ. ਇੰਚਾਰਜ ਕਿਰਪਾਲ ਸਿੰਘ, ਟ੍ਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ, ਹੁਸਨ ਲਾਲ ਭੱਟੀ, ਐੱਸ. ਐੱਚ. ਓ. ਸਿਟੀ ਜਤਿੰਦਰਪਾਲ ਸਿੰਘ, ਐੱਸ. ਐੱਚ. ਓ. ਕੋਤਵਾਲੀ ਹਰਗੁਰਦੇਵ ਸਿੰਘ, ਐੱਸ. ਐੱਚ. ਓ. ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਅੰਮ੍ਰਿਤਸਰ ਤੋਂ ਕੈਨੇਡਾ ਦੀ ਉਡਾਣ ਭਰਨ ਦੇ ਚਾਹਵਾਨਾਂ ਲਈ ਬੁਰੀ ਖ਼ਬਰ!
NEXT STORY