ਲੁਧਿਆਣਾ (ਗੌਤਮ) : ਬੁੱਧਵਾਰ ਤੋਂ ਬਾਅਦ ਦੁਪਹਿਰ ਥਾਣਾ ਸਲੇਮ ਟਾਬਰੀ ’ਚ ਤਾਇਨਾਤ ਪੁਲਸ ਅਧਿਕਾਰੀ ਨੇ ਟਰੇਨ ਥੱਲੇ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਕਤ ਹਾਦਸਾ ਲੱਕੜ ਪੁਲ ਕੋਲ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ’ਤੇ ਹੋਇਆ। ਉਸ ਸਮੇਂ ਮਿਲਟਰੀ ਸਪੈਸ਼ਲ ਟਰੇਨ ਉਥੋਂ ਗੁਜ਼ਰ ਰਹੀ ਸੀ। ਪਤਾ ਲਗਦੇ ਹੀ ਥਾਣਾ ਜੀ. ਆਰ. ਪੀ. ਦੇ ਡੀ. ਐੱਸ. ਪੀ. ਬਲਰਾਜ ਰਾਣਾ, ਇੰਸ. ਜਸਕਰਨ ਸਿੰਘ ਅਤੇ ਏ. ਸੀ. ਪੀ. ਮਹੇਸ਼ ਕੁਮਾਰ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜ ਗਏ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ ਗਈ । ਪੁਲਸ ਨੇ ਮਰਨ ਵਾਲੇ ਪੁਲਸ ਅਧਿਕਾਰੀ ਦੀ ਪਛਾਣ ਏ. ਐੱਸ. ਆਈ. ਜਿੰਦਰ ਕੁਮਾਰ ਵਜੋਂ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਸਰਕਾਰ ਨੇ 3 ਮਹੀਨਿਆਂ ਦੌਰਾਨ ਮਾਫ਼ੀਆ ਰਾਜ ਤੇ ਭ੍ਰਿਸ਼ਟਾਚਾਰ ਦਾ ਕੀਤਾ ਖਾਤਮਾ : ਹਰਪਾਲ ਚੀਮਾ
ਮੌਕੇ ’ਤੇ ਜਿੰਦਰ ਕੁਮਾਰ ਦੇ ਸਾਮਾਨ ਦੀ ਤਲਾਸ਼ੀ ਦੌਰਾਨ ਸੁਸਾਈਡ ਨੋਟ ਬਰਾਮਦ ਹੋਇਆ, ਜਿਸ ਦੇ ਆਧਾਰ ’ਤੇ ਪੁਲਸ ਨੇ ਕਾਰਾਬਾਰਾ ਦੇ ਰਹਿਣ ਵਾਲੇ ਜਗਸੀਰ ਸਿੰਘ, ਚਰਨਜੀਤ ਕੌਰ, ਸੁਖਬੀਰ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ। ਹਾਲ ਦੀ ਘੜੀ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲਸ ਅਧਿਕਾਰੀ ਕੁਝ ਹੀ ਸਮੇਂ ਪਹਿਲਾਂ ਰੇਲਵੇ ਸਟੇਸ਼ਨ ਆਇਆ ਸੀ ਅਤੇ ਇਕ ਰੇਲ ਗੱਡੀ ਨਿਕਲ ਤੋਂ ਬਾਅਦ ਉਹ ਰੇਲਵੇ ਟ੍ਰੈਕ ਕਰੀਬ ਆ ਗਿਆ ਅਤੇ ਦੂਸਰੀ ਟ੍ਰੈਨ ਆਉਣ 'ਤੇ ਉਸ ਇਹ ਕਦਮ ਚੁੱਕ ਲਿਆ।
ਜਾਣਕਾਰੀ ਮੁਤਾਬਕ ਜਿੰਦਰ ਕੁਮਾਰ ਪਿਛਲੇ ਕਾਫ਼ੀ ਸਮੇਂ ਤੋਂ ਡੀ. ਆਈ. ਜੀ. ਦਫ਼ਤਰ ਬਾਹਰ ਟ੍ਰੈਫਿਕ ਡਿਊਟੀ ਕਰਦਾ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਏ. ਐੱਸ. ਆਈ. ਪ੍ਰਮੋਟ ਹੋਇਆ ਸੀ, ਜੋ ਈਮਾਨਦਾਰ ਅਕਸ ਦਾ ਸੀ। ਬੀਤੇ ਦਿਨੀਂ ਹੋਈ ਬਦਲੀ ਦੌਰਾਨ ਉਸ ਦੀ ਬਦਲੀ ਥਾਣਾ ਸਲੇਮ ਟਾਬਰੀ ਵਿਚ ਕੀਤੀ ਗਈ ਸੀ। ਉਸ ਨੂੰ ਅਧਿਕਾਰੀਆਂ ਵਲੋਂ ਇਕ ਪ੍ਰਾਪਰਟੀ ਵਿਵਾਦ ’ਚ ਦਰਜ ਐੱਫ. ਆਈ. ਆਰ. ਦੀ ਤਫਤੀਸ਼ ਮਾਰਕ ਕੀਤੀ ਗਈ ਸੀ, ਜਿਸ ਸਬੰਧੀ ਜਿੰਦਲ ਦੋਵੇਂ ਪਾਰਟੀਆਂ ਦੇ ਸੰਪਰਕ ਵਿਚ ਸੀ।
ਇਹ ਵੀ ਪੜ੍ਹੋ- ਭਦੌੜ ਹਲਕੇ 'ਚ CM ਮਾਨ ਵੱਲੋਂ ਰੋਡ ਸ਼ੋਅ, ਪੰਜਾਬ ਦੀ ਮੁੜ ਉਸਾਰੀ ਲਈ ਵੋਟਰਾਂ ਤੋਂ ਮੰਗਿਆ ਸਹਿਯੋਗ
ਅਧਿਕਾਰੀਆਂ ਮੁਤਾਬਕ ਜਿੰਦਰ ਨੇ ਸੁਸਾਈਡ ਨੋਟ ’ਚ ਲਿਖਿਆ ਹੈ ਕਿ ਉਕਤ 4 ਵਿਅਕਤੀ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਸਨ ਅਤੇ ਵਾਰ-ਵਾਰ ਉਸ ’ਤੇ ਰਿਸ਼ਵਤ ਲੈਣ ਦਾ ਦੋਸ਼ ਲਗਾ ਰਹੇ ਸਨ। ਇਸ ਤੋਂ ਇਲਾਵਾ ਉਸ ਦੀ ਵੀਡੀਓ ਵਾਇਰਲ ਕਰ ਕੇ ਉਸ ਨੂੰ ਰਿਸ਼ਵਤ ਦੇ ਮਾਮਲੇ ’ਚ ਫਸਾਉਣ ਦੀ ਧਮਕੀ ਦੇ ਰਹੇ ਸਨ, ਜਦੋਂਕਿ ਉਨ੍ਹਾਂ ਨੇ ਦਸਤਾਵੇਜ਼ ਕਹਿ ਕੇ ਉਸ ਨੂੰ ਰਾਸ਼ੀ ਦਾ ਪੈਕੇਟ ਫੜਾਇਆ ਸੀ। ਇਨ੍ਹਾਂ ਸਭ ਦੋਸ਼ਾਂ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ।
ਬੁੱਧਵਾਰ ਨੂੰ ਦੋਵੇਂ ਪਾਰਟੀਆਂ ਨੂੰ ਏ. ਸੀ. ਪੀ. ਨਾਰਥ ਦੇ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਪਤਾ ਲੱਗਾ ਕਿ ਮੁਲਜ਼ਮ ਉਸ ਨੂੰ ਰਿਸ਼ਵਤ ਦੇ ਝੋਠੇ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਏ. ਸੀ. ਪੀ. ਸਿੱਧਾ ਦਫ਼ਤਰ ਤੋਂ ਹੀ ਚਲਾ ਰੇਲਵੇ ਟ੍ਰੈਕ ’ਤੇ ਚਲਾ ਗਿਆ ਸੀ ਪਰ ਅਧਿਕਾਰੀਆਂ ਦੇ ਕਹਿਣਾ ਹੈ ਕਿ ਉਹ ਦਫ਼ਤਰ ਆਇਆ ਹੀ ਨਹੀਂ। ਪੁਲਸ ਮੁਤਾਬਕ ਇਸ ਮਾਮਲੇ 'ਚ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਪਰਿਵਾਰ ਦੇ ਬਿਆਨਾਂ ਅਤੇ ਮੌਕੇ ’ਤੇ ਮਿਲੇ ਸੁਸਾਈਡ ਨੋਟ ਦੇ ਆਧਾਰ ’ਤੇ ਚਾਰ ਵਿਅਕਤੀਆਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਲੋਕਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਗਿਰੋਹ ਕਰਦਾ ਸੀ ਬਲੈਕਮੇਲ, ਫਗਵਾੜਾ ਪੁਲਸ ਨੇ ਕੀਤਾ ਪਰਦਾਫਾਸ਼
NEXT STORY