ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਪਿੰਡ ਸੁੱਗਾ ਵਿਖੇ ਕਾਂਗਰਸੀ ਆਗੂ ਸੁਖਵੰਤ ਸਿੰਘ ਵੱਲੋਂ ਪਿੰਡ ਦੇ ਛੱਪੜ ਦੀ ਸਾਫ ਸਫਾਈ ਦਾ ਕੰਮ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਸੀਵਰਜ ਦਾ ਪਾਣੀ ਜ਼ਿਆਦਾ ਹੋਣ ਕਾਰਨ ਪਿੰਡ ਦੇ ਛੱਪੜ 'ਚੋਂ ਨੇੜਲੇ ਘਰਾ ਵੱਲ ਜਾਂਦਾ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਪਿੰਡ ਦੇ ਛੱਪੜ 'ਚੋਂ ਗਾਰ ਕੱਢ ਕੇ ਉਸਦੀ ਸਾਫ ਸਫਾਈ ਕਰਵਾਈ ਗਈ। ਸੁਖਵੰਤ ਸਿੰਘ ਨੇ ਦੱਸਿਆ ਕਿ ਛੱਪੜ ਦੀ ਸਫਾਈ ਜੇ. ਸੀ. ਬੀ ਮਸ਼ੀਨ ਨਾਲ ਕਰਵਾਈ ਗਈ ਹੈ, ਜਿਸਦਾ ਸਾਰਾ ਖਰਚਾ ਉਨ੍ਹਾਂ ਨੇ ਆਪਣੇ ਕੋਲੋਂ ਕੀਤਾ ਹੈ। ਇਸ ਮੌਕੇ ਮਨਜੀਤ ਸਿੰਘ, ਸਾਬਕਾ ਸਰਪੰਚ ਬਲਕਾਰ ਸਿੰਘ, ਸਾਬਾਕ ਮੈਬਰ ਲਾਡੀ, ਗੋਰਾ ਸੁੱਗਾ, ਦਵਿੰਦਰ ਸਿੰਘ ਸੁੱਗਾ, ਦਾਰਾ ਸਿੰਘ, ਸੰਦੀਪ ਸਿੰਘ ਸੁੱਗਾ ਆਦਿ ਹਾਜ਼ਰ ਸਨ।
ਨਸ਼ੀਲੇ ਕੈਪਸੂਲਾਂ ਸਮੇਤ ਦੋ ਵਿਅਕਤੀ ਕਾਬੂ
NEXT STORY