ਗੁਰਦਾਸਪੁਰ(ਵਿਨੋਦ)— ਟੁੱਟ ਚੁੱਕੀ ਮੰਗਣੀ ਦੀ ਫੋਟੋ ਅਸ਼ਲੀਲ ਕੁਮੈਂਟ ਦੇ ਨਾਲ ਆਈ.ਡੀ. 'ਤੇ ਪਾਉਣ ਵਾਲੇ ਦੋਸ਼ੀ ਦੇ ਵਿਰੁੱਧ ਸਿਟੀ ਪੁਲਸ ਗੁਰਦਾਸਪੁਰ ਨੇ ਧਾਰਾ 292ਏ, 294, 506, 509 ਅਤੇ 67-67ਏ ਇਨਫਰਮੇਸ਼ਨ ਤੇ ਟੈਕਨਾਲੋਜੀ ਐਕਟ 2000 ਅਧੀਨ ਕੇਸ ਦਰਜ ਕੀਤਾ ਹੈ ਪਰ ਦੋਸ਼ੀ ਫਰਾਰ ਹੋ ਗਿਅ।
ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਨੂੰ 22-3-19 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਲੜਕੀ ਦੀ ਮੰਗਣੀ 7 ਮਈ 2011 ਨੂੰ ਦੋਸ਼ੀ ਸਟੀਫਨ ਮਸੀਹ ਪੁੱਤਰ ਸੈਮੂਅਲ ਮਸੀਹ ਨਿਵਾਸੀ ਹਰਦੋਛੰਨੀ ਰੋਡ ਗੁਰਦਾਸਪੁਰ ਨਾਲ ਹੋਈ ਸੀ। ਮੰਗਣੀ ਦੇ ਸਮੇਂ ਦੋਵਾਂ ਪਰਿਵਾਰਾਂ ਦੀ ਫੋਟੋ ਵੀ ਹੋਈ ਸੀ ਪਰ ਕੁਝ ਕਾਰਨਾਂ ਨਾਲ ਇਹ ਮੰਗਣੀ ਟੁੱਟ ਗਈ ਅਤੇ ਉਸ ਨੇ ਆਪਣੀ ਲੜਕੀ ਦਾ ਵਿਆਹ 14 ਅਪ੍ਰੈਲ 2014 ਨੂੰ ਜਲੰਧਰ ਵਿਚ ਕਰ ਦਿੱਤਾ ਪਰ ਦੋਸ਼ੀ ਸਟੀਫਨ ਵਲੋਂ ਮੰਗਣੀ ਦੇ ਸਮੇਂ ਦੀ ਫੋਟੋ ਦੇ ਹੇਠਾਂ ਅਸ਼ਲੀਲ ਕੁਮੈਂਟ ਲਿਖ ਕੇ ਆਈ.ਡੀ. 'ਚ ਪਾ ਕੇ ਸਾਨੂੰ ਬਦਨਾਮ ਤੇ ਪ੍ਰੇਸ਼ਾਨ ਕੀਤਾ ਗਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਜਸਬੀਰ ਸਿੰਘ ਵੱਲੋਂ ਕੀਤੀ ਗਈ ਅਤੇ ਡੀ.ਐੱਸ.ਪੀ. ਵੱਲੋਂ ਜਾਂਚ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋਸ਼ੀ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਸੀ ਅਤੇ ਉਸ ਸਮੇਂ ਵੀ ਦੋਸ਼ੀ ਦੇ ਵਿਰੁੱਧ 12 ਦਸੰਬਰ 2016 ਨੂੰ ਧਾਰਾ 295ਏ, 295ਅਤੇ 66-66 ਏ ਅਧੀਨ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਫਰਾਰ ਹੋਣ ਵਿਚ ਸਫ਼ਲ ਹੋ ਗਿਆ।
ਇਸ ਮੌਸਮ 'ਚ ਜ਼ਿਆਦਾ ਹੁੰਦੈ ਦਿਮਾਗੀ ਬੁਖਾਰ ਦਾ ਖਤਰਾ
NEXT STORY