ਪਠਾਨਕੋਟ, (ਸ਼ਾਰਦਾ)- ਪਿੰਡ ਜੰਡਵਾਲ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੇ ਪਿੰਡ 'ਚ ਵੱਖ-ਵੱਖ ਸਥਾਨਾਂ 'ਤੇ ਹੱਥ ਨਾਲ ਲਿਖੇ 'ਖਾਲਿਸਤਾਨ ਜ਼ਿੰਦਾਬਾਦ' ਦੇ ਪੋਸਟਰ ਲੱਗੇ ਹੋਏ ਦੇਖੇ। ਪੋਸਟਰ ਦੇਖਦੇ ਹੀ ਪਿੰਡ 'ਚ ਹੜਕੰਪ ਮਚ ਗਿਆ ਅਤੇ ਇਸ ਦੀ ਸੂਚਨਾ ਪਿੰਡ ਵਾਸੀਆਂ ਨੇ ਪੁਲਸ ਨੂੰ ਦਿੱਤੀ। ਪੁਲਸ ਨੇ ਸੂਚਨਾ ਮਿਲਦੇ ਹੀ ਹਰਕਤ 'ਚ ਆਉਂਦੇ ਹੋਏ ਮੌਕੇ 'ਤੇ ਪੁੱਜ ਕੇ ਕੰਧਾਂ 'ਤੇ ਲੱਗੇ ਪੋਸਟਰਾਂ ਨੂੰ ਪਾੜ ਕੇ ਉਥੋਂ ਹਟਾ ਦਿੱਤਾ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਪਿੰਡ ਜੰਡਵਾਲ 'ਚ ਲੱਗੇ ਪੋਸਟਰਾਂ ਬਾਰੇ ਜਦੋਂ ਪੁਲਸ ਸਟੇਸ਼ਨ ਦੇ ਥਾਣਾ ਮੁਖੀ ਕੁਲਦੀਪ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੰਜਾਮ ਦਿੱਤੀ ਗਈ ਭੜਕਾਊ ਘਟਨਾ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ਸਾਜ਼ਿਸ਼ ਦੇ ਪਿੱਛੇ ਛਿਪੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
14.86 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ 5 ਨਾਮਜ਼ਦ
NEXT STORY