ਕੁਰਾਲੀ (ਬਠਲਾ) : 'ਪ੍ਰਭ ਆਸਰਾ' ਸੰਸਥਾ ਦੇ ਨਾਮ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਘਰੋ-ਘਰੀ ਜਾ ਕੇ ਉਗਰਾਹੀ ਕਰਨ ਦੀਆਂ ਸ਼ਿਕਾਇਤਾਂ ਪ੍ਰਬੰਧਕਾਂ ਨੂੰ ਮਿਲ ਰਹੀਆਂ ਹਨ। ਇਨ੍ਹਾਂ ’ਚੋਂ ਕਈਆਂ ਦੀ ਸੰਸਥਾ ਦੇ ਸਮਰਥਕਾਂ ਵੱਲੋਂ ਝਾੜ-ਝੰਬ ਵੀ ਕੀਤੀ ਜਾ ਚੁੱਕੀ ਹੈ ਤੇ ਸ਼ਿਕਾਇਤਾਂ ਵੀ ਦਰਜ ਕਰਵਾ ਦਿੱਤੀਆਂ ਗਈਆਂ ਹਨ। ਕਈਆਂ ਦੀ ਸੀ.ਸੀ.ਟੀ.ਵੀ. ਫੁਟੇਜ ਕੱਢਵਾ ਲਈ ਗਈ ਹੈ, ਜਿਸ ਦੀ ਮਦਦ ਨਾਲ ਇਹ ਜਲਦ ਕਾਬੂ ਕੀਤੇ ਜਾਣਗੇ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਅਪੀਲ ਕੀਤੀ ਕਿ ਅਜਿਹੇ ਗ਼ਲਤ ਅਨਸਰਾਂ ਤੋਂ ਸਾਵਧਾਨ ਰਹੋ। ਅਸਲ ’ਚ ਅਜਿਹੇ ਠੱਗ, ਲੋਕਾਂ ਦੀਆਂ ਪ੍ਰਭ ਆਸਰਾ ਨਾਲ ਜੁੜੀਆਂ ਭਾਵਨਾਵਾਂ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ।
ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਬਿਨਾਂ ਬੁਲਾਏ ਘਰੋ-ਘਰੀ ਜਾ ਕੇ ਕਿਸੇ ਵੀ ਤਰ੍ਹਾਂ ਦੀ ਨਕਦੀ ਜਾਂ ਸਾਮਾਨ ਦੀ ਉਗਰਾਹੀ ਨਹੀਂ ਕੀਤੀ ਜਾਂਦੀ, ਜੋ ਦਾਨੀ ਸੱਜਣ ਕਿਸੇ ਕਾਰਨ ਖ਼ੁਦ ਸੰਸਥਾ ’ਚ ਆ ਕੇ ਆਪਣਾ ਸਹਿਯੋਗ ਨਹੀਂ ਦੇ ਸਕਦੇ ਤਾਂ ਉਹ ਫੋਨ ਰਾਹੀਂ ਮੁੱਖ ਦਫ਼ਤਰ ਪਡਿਆਲਾ (ਕੁਰਾਲੀ) ਵਿਖੇ ਸੰਪਰਕ ਕਰ ਲੈਂਦੇ ਹਨ, ਜਿਸ ਤੋਂ ਬਾਅਦ ਹੀ ਸੰਸਥਾਂ ਦੇ ਸੇਵਾਦਾਰ ਉਨ੍ਹਾਂ ਕੋਲ ਜਾਂਦੇ ਹਨ। ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਹਰਕਤ ਕਰਦਾ ਮਿਲਦਾ ਹੈ ਤਾਂ ਤੁਰੰਤ ਉਸ ਦੀ ਸੂਚਨਾ ਪ੍ਰਭ ਆਸਰਾ ਦੇ ਨੰਬਰਾਂ 82880-34571 ਜਾਂ 82880-34555 ’ਤੇ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਪ੍ਰਭ ਆਸਰਾ ਸੰਸਥਾ ਭਾਈ ਸ਼ਮਸ਼ੇਰ ਸਿੰਘ ਦੀ ਅਗਵਾਈ ’ਚ 20 ਸਾਲਾਂ ਤੋਂ ਬੇਸਹਾਰਾ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਲਈ ਨਿਰੰਤਰ ਕਾਰਜਸ਼ੀਲ ਹੈ।
ਪੰਜਾਬ 'ਚ ਵੱਡਾ ਹਾਦਸਾ, ਬੱਚੇ ਸਣੇ ਤਿੰਨ ਜੀਆਂ ਦੀ ਮੌਤ (ਵੀਡੀਓ)
NEXT STORY