ਬਠਿੰਡਾ (ਸੁਖਵਿੰਦਰ)-ਪਿਛਲੇ 67 ਦਿਨਾਂ ਤੋਂ ਵਿੱਤ ਮੰਤਰੀ ਵਿਰੁੱਧ ਧਰਨੇ 'ਤੇ ਬੈਠੀਆਂ ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਰਕਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। ਪ੍ਰਦਰਸ਼ਨ ਦੌਰਾਨ ਆਲ ਪੰਜਾਬ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਆਗੂ ਜਸਬੀਰ ਕੌਰ ਬਠਿੰਡਾ, ਦਰਸ਼ਨਾ ਰਾਣੀ, ਰੁਪਿੰਦਰ ਕੌਰ, ਗੁਰਜੀਤ ਕੌਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਉਨ੍ਹਾਂ ਦੀਆਂ ਮੰਗਾਂ ਅਤੇ ਸੰਘਰਸ਼ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਵਾ ਦੋ ਮਹੀਨਿਆਂ ਤੋਂ ਉਹ ਸੰਘਰਸ਼ ਕਰ ਰਹੀਆਂ ਹਨ ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਹਰਿਆਣਾ ਦੀ ਤਰਜ਼ 'ਤੇ ਮਿਹਨਤਾਨਾ ਦਿਵਾਇਆ ਜਾਵੇ, 3 ਤੋਂ 6 ਸਾਲ ਦੇ ਬੱਚਿਆਂ ਨੂੰ ਕੇਂਦਰਾਂ ਵਿਚ ਵਾਪਸ ਭੇਜਿਆ ਜਾਵੇ, ਕੇਂਦਰਾਂ ਦੇ ਬਕਾਏ ਅਤੇ ਕਿਰਾਏ ਜਾਰੀ ਕੀਤੇ ਜਾਣ ਅਤੇ ਰਾਸ਼ਨ ਦੀ ਸਪਲਾਈ ਬਹਾਲ ਕੀਤੀ ਜਾਵੇ। ਇਸ ਮੌਕੇ ਸਤਵੰਤ ਕੌਰ ਤਲਵੰਡੀ, ਸੁਰਜੀਤ ਕੌਰ ਬੰਗੀ, ਸਵਰਨਜੀਤ ਕੌਰ ਸ਼ੇਖੂਪੁਰਾ, ਚਰਨਜੀਤ ਕੌਰ, ਪਰਮਜੀਤ ਕੌਰ ਆਦਿ ਨੇ ਸੰਬੋਧਨ
ਕੀਤਾ।
ਪਾਬੰਦੀ ਦੇ ਬਾਵਜੂਦ ਸਰਹਿੰਦ ਨਹਿਰ ਦੇ ਪੁਲ ਤੋਂ ਲੰਘਦੇ ਨੇ ਭਾਰੀ ਵਾਹਨ
NEXT STORY