ਰੂਪਨਗਰ, (ਵਿਜੇ)- ਸਰਹਿੰਦ ਨਹਿਰ ਦੇ ਪੁਲ ਤੋਂ ਮਨਾਹੀ ਦੇ ਬਾਵਜੂਦ ਭਾਰੀ ਵਾਹਨ ਲੰਘਦੇ ਹਨ। ਇਸ ਨਾਲ ਜਿਥੇ ਪਾਬੰਦੀ ਦੇ ਹੁਕਮਾਂ ਨੂੰ ਨਹੀਂ ਮੰਨਿਆ ਜਾ ਰਿਹਾ ਹੈ ਉੱਥੇ ਜਾਮ ਵੀ ਲੱਗ ਰਹੇ ਹਨ।
ਜਾਣਕਾਰੀ ਅਨੁਸਾਰ ਸਵੇਰ ਦੇ ਸਮੇਂ ਸਰਹਿੰਦ ਨਹਿਰ ਦਾ ਪੁਲ ਜੋ ਲੋਕਾਂ ਨੂੰ ਸ਼ਹਿਰ ਨਾਲ ਜੋੜਦਾ ਹੈ ਅਤੇ ਪੁਲ ਤੋਂ ਭਾਰੀ ਵਾਹਨਾਂ ਦੇ ਲੰਘਣ 'ਤੇ ਪਾਬੰਦੀ ਲਾਈ ਗਈ ਹੈ। ਜਦੋਂਕਿ ਟ੍ਰੈਫਿਕ ਪੁਲਸ ਵੱਲੋਂ ਪੁਲ 'ਤੇ ਬੈਰੀਕੇਡ ਵੀ ਲਾਏ ਗਏ ਸੀ, ਜਿਸ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਤੋੜ ਦਿੱਤਾ ਗਿਆ। ਅੱਜ ਸਵੇਰੇ ਭਾਰੀ ਵਾਹਨ ਦੇ ਪੁਲ ਤੋਂ ਲੰਘਣ ਕਾਰਨ ਦੋਵੇਂ ਪਾਸੇ ਭਾਰੀ ਜਾਮ ਲੱਗ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਦੁਕਾਨਦਾਰ ਮਹਿੰਦਰ ਕੁਮਾਰ, ਬਸੰਤ ਸ਼ਰਮਾ, ਕਾਮਰੇਡ ਨਰਿੰਦਰ ਕੁਮਾਰ, ਸੁਰਜੀਤ ਸਿੰਘ ਬੇਦੀ ਨੇ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਪੁਲ ਜੋ 100 ਸਾਲ ਤੋਂ ਵੱਧ ਪੁਰਾਣਾ ਹੋ ਚੁੱਕਾ ਹੈ 'ਤੇ ਪਹਿਲਾਂ ਦੀ ਤਰ੍ਹਾਂ ਬੈਰੀਕੇਡ ਲਾਏ ਜਾਣ ਅਤੇ ਪੁਲ ਤੋਂ ਭਾਰੀ ਵਾਹਨ ਗੁਜ਼ਰਨ 'ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਜ਼ਿਲਾ ਸਿੱਖਿਆ ਅਫਸਰ ਨੂੰ ਦਿੱਤਾ ਮੰਗ ਪੱਤਰ
NEXT STORY