ਚੰਡੀਗੜ੍ਹ : ਸ਼ਹਿਰ 'ਚ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਖਿਲਾਫ਼ ਸ਼ਨੀਵਾਰ ਨੂੰ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਦੇ ਸੈਕਟਰ-17 'ਚ ਮਟਕਾ ਚੌਂਕ 'ਤੇ ਐਨ. ਐਸ. ਯੂ. ਆਈ. ਦੇ ਕਾਰਜ ਕਰਤਾਵਾਂ ਨੇ ਆਪਣੇ ਹੱਥਾਂ 'ਚ ਕਿਰਨ ਖੇਰ ਦੇ ਲਾਪਤਾ ਹੋਣ ਵਾਲੇ ਪੋਸਟਰ ਫੜ੍ਹ ਲਏ ਅਤੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਅਜਿਹੇ ਮਾਹੌਲ 'ਚ ਕਿਰਨ ਖੇਰ ਸ਼ਹਿਰ 'ਚੋਂ ਗਾਇਬ ਹੈ, ਜਦੋਂ ਕਿ ਉਨ੍ਹਾਂ ਨੂੰ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਿਰਨ ਖੇਰ ਨੂੰ ਲੱਭ ਕੇ ਲਿਆਉਣ ਵਾਲੇ ਨੂੰ 21 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਐਨ. ਐਸ. ਯੂ. ਆਈ. ਵੱਲੋਂ ਸ਼ਹਿਰ 'ਚ ਕੋਵਿਡ-19 ਕਾਰਨ ਲੱਗੀ ਧਾਰਾ-144 ਦੇ ਉਲੰਘਣ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਸ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਖਿਲਾਫ਼ ਕਾਰਵਾਈ ਕੀਤੀ ਅਤੇ ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ।
ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਬਦਲਣ ਦੇ ਮਾਮਲੇ 'ਚ ਹੁਣ ਅਸਥੀਆਂ ਦਾ ਹੋਵੇਗਾ ਡੀ. ਐੱਨ. ਏ.
NEXT STORY