ਸੰਗਰੂਰ (ਰੂਪਕ) - ਅਧਿਆਪਕ ਯੋਗਤਾ ਪ੍ਰੀਖਿਆ (ਟੀ. ਈ. ਟੀ.) ਪਾਸ ਬੇਰੋਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ, ਪੰਜਾਬ ਦੀ ਜ਼ਿਲਾ ਸੰਗਰੂਰ ਕਮੇਟੀ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਅਧਿਆਪਕ ਯੋਗਤਾ ਪ੍ਰੀਖਿਆ ਉਮੀਦਵਾਰਾਂ ਨੇ ਆਪਣੀਆਂ ਡਿਗਰੀਆਂ ਦੀਆਂ ਫੋਟੋਕਾਪੀਆਂ ਫੂਕ ਕੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ।
ਰੋਸ ਪ੍ਰਦਰਸ਼ਨ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਚੋਣਾਂ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਆਪਣੇ ਵਾਅਦੇ ਪੂਰੇ ਕਰਨ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਨੌਜਵਾਨ ਨਿਰਾਸ਼ ਹਨ। ਲੱਖਾਂ ਰੁਪਏ ਖਰਚ ਕੇ ਪਡ਼੍ਹਾਈਆਂ ਪੂਰੀਆਂ ਕਰ ਕੇ ਹਾਸਲ ਕੀਤੀਆਂ ਡਿਗਰੀਆਂ ਅੱਜ ਮਹਿਜ਼ ਕਾਗਜ਼ ਜਾਪਦੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਹੀ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਸੂਬਾ ਕਮੇਟੀ ਮੈਂਬਰ ਗੋਰਖਾ ਸਿੰਘ ਕੋਟਡ਼ਾ ਨੇ ਕਿਹਾ ਕਿ ਪੰਜਾਬ ਵਿਚ ਕਰੀਬ 50 ਹਜ਼ਾਰ ਉਮੀਦਵਾਰ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਹਨ ਅਤੇ ਦੂਜੇ ਪਾਸੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀਆਂ ਅਾਸਾਮੀਆਂ ਖਾਲੀ ਹਨ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਮੱਖਣ ਸਿੰਘ ਸ਼ੇਰੋਂ, ਜਨਰਲ ਸਕੱਤਰ ਮਹਿੰਦਰ ਕੁਮਾਰ ਸੁਨਾਮ, ਖਜ਼ਾਨਚੀ ਰਣਜੀਤ ਸਿੰਘ ਕੋਟਡ਼ਾ, ਪ੍ਰੈੱਸ ਸਕੱਤਰ ਪ੍ਰਿਤਪਾਲ ਸਿੰਘ, ਸਲਾਹਕਾਰ ਜਗਦੇਵ ਸਿੰਘ ਸਕਰੌਦੀ, ਰਣਦੀਪ ਸੰਗਤਪੁਰਾ, ਸੂਬਾ ਪ੍ਰੈੱਸ ਸਕੱਤਰ ਗੋਰਖਾ ਸਿੰਘ ਕੋਟਡ਼ਾ, ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਲੇਹਲ ਆਦਿ ਨੇ ਸੰਬੋਧਨ ਕੀਤਾ।
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)–ਇਥੇ ਅਗਰਸੈਨ ਚੌਕ ਵਿਚ ਟੀ. ਈ. ਟੀ. ਪਾਸ ਬੇਰੋਜ਼ਗਾਰ ਬੀ. ਐੱਡ. ਅਧਿਆਪਕਾਂ ਨੇ ਆਪਣੀਅਾਂ ਡਿਗਰੀਆਂ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਬਾਬਾ ਆਲਾ ਸਿੰਘ ਪਾਰਕ ਵਿਚ ਜ਼ਿਲਾ ਕਨਵੀਨਰ ਜਗਜੀਤ ਸਿੰਘ ਜੱਗੀ ਦੀ ਅਗਵਾਈ ਵਿਚ ਇਕੱਤਰ ਹੋਏ ਬੇਰੋਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਬੇਰੋਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਾਸਾਮੀਆਂ ਵੱਡੀ ਗਿਣਤੀ ਵਿਚ ਖਾਲੀ ਪਈਆਂ ਹਨ ਅਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿਚ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਹਨ। ਸੂਬਾ ਕਮੇਟੀ ਮੈਂਬਰ ਨਵਜੀਵਨ ਸਿੰਘ, ਸੰਦੀਪ ਗਿੱਲ, ਸੂਬਾਈ ਆਗੂ ਅਮਨਦੀਪ ਬਾਵਾ, ਨਵਕਿਰਨ ਸਿੰਘ, ਬੀ. ਐੱਡ. ਫਰੰਟ ਤੋਂ ਪਰਮਿੰਦਰ ਸਿੰਘ, ਡੀ. ਟੀ. ਐੱਫ. ਦੇ ਰਾਜੀਵ ਕੁਮਾਰ, ਐੱਸ. ਐੱਸ. ਏ./ਰਮਸਾ ਦੇ ਸੁਖਦੀਪ ਤਪਾ, ਜ਼ਿਲਾ ਕਮੇਟੀ ਮੈਂਬਰ ਰੁਪਿੰਦਰ ਕੌਰ ਧਨੌਲਾ, ਅਮਨਦੀਪ ਕੌਰ ਸ਼ਹਿਣਾ, ਜਸਵੀਰ ਕੌਰ ਖੇਡ਼ੀ ਕਲਾਂ, ਗੁਰਦੀਪ ਰਾਮਗਡ਼੍ਹ, ਅਵਤਾਰ ਹਰੀਗਡ਼੍ਹ, ਰਾਮਪ੍ਰਕਾਸ਼ ਗੁੰਮਟੀ ਅਤੇ ਗੁਰਪੀਤ ਖੇਡ਼ੀ ਨੇ ਵੀ ਸੰਬੋਧਨ ਕੀਤਾ। ਬੇਰੋਜ਼ਗਾਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅਗਰਸੈਨ ਚੌਕ ਤੱਕ ਮਾਰਚ ਕਰ ਕੇ ਡਿਗਰੀਆਂ ਦੀਆਂ ਕਾਪੀਆਂ ਫੂਕੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਕੌਰ ਹਮੀਦੀ, ਸੰਦੀਪ ਕੌਰ ਦਿਵਾਨਾ, ਹਰਪ੍ਰੀਤ ਕੌਰ ਸੋਹੀਆਂ, ਨੇਚਰਪ੍ਰੀਤ ਕੌਰ ਸ਼ਹਿਣਾ, ਮਨਪ੍ਰੀਤ ਕੌਰ ਨੈਣੇਵਾਲ, ਚਰਨਜੀਤ ਕੌਰ ਚੂੰਘਾਂ, ਹਰਜੀਤ ਅਤੇ ਸਰਨਜੀਤ ਖੁੱਡੀ, ਸੁਖਪਾਲ ਸੇਖਾ, ਮਾਲਵਿੰਦਰ ਠੀਕਰੀਵਾਲ, ਪਲਵਿੰਦਰ ਭੱਠਲ, ਬਲਵਿੰਦਰ ਫਰਵਾਹੀ, ਹਨੀਫ ਖਾਂ, ਗੁਰਵਿੰਦਰ, ਰਮਨ ਕੁਮਾਰ ਅਤੇ ਜਸਪਾਲ ਸਿੰਘ (ਸਾਰੇ ਭਦੌਡ਼) ਵੀ ਹਾਜ਼ਰ ਸਨ।
ਨਸ਼ੇ ਵਾਲੀਅਾਂ ਗੋਲੀਆਂ ਸਣੇ ਅਡ਼ਿੱਕੇ
NEXT STORY