ਸ੍ਰੀ ਮੁਕਤਸਰ ਸਾਹਿਬ, (ਦਰਦੀ)- ਅੱਜ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਡਿਪੂ ਸ੍ਰੀ ਮੁਕਤਸਰ ਸਾਹਿਬ ਵਿਚ ਵਰਕਰਾਂ ਵੱਲੋਂ ਗੇਟ ਰੈਲੀ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਸੂਬਾ ਚੇਅਰਮੈਨ ਕਮਲ ਕੁਮਾਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ, 10 ਸਾਲਾਂ ਤੋਂ ਧਰਨੇ, ਹਡ਼ਤਾਲਾਂ ਅਤੇ ਮੁਜ਼ਾਹਰਿਆਂ ਦੇ ਬਾਵਜੂਦ ਸਾਡੀਆਂ ਮੰਗਾਂ ਦਾ ਕੋਈ ਹੱਲ ਨਹੀਂ ਹੋਇਆ, ਜਿਸ ਦੇ ਰੋਸ ਵਜੋਂ ਅੱਜ ਇਹ ਰੈਲੀ ਕੱਢੀ ਗਈ ਹੈ। ਇਸ ਉਨ੍ਹਾਂ ਵੱਲੋਂ 25 ਜੂਨ ਨੂੰ ਇਕ ਦਿਨਾ ਹਡ਼ਤਾਲ ਦਾ ਐਲਾਨ ਕੀਤਾ ਗਿਆ।
ਇਸ ਸਮੇਂ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 25 ਜੂਨ ਦੀ ਹਡ਼ਤਾਲ ਤੋਂ ਬਾਅਦ ਅਗਲਾ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਡਿਪੂ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੇਟ ਰੈਲੀ ਤੋਂ ਬਾਅਦ ਡਿਪੂ ਪੱਧਰੀ ਮੀਟਿੰਗ ਕਰ ਕੇ ਹਡ਼ਤਾਲ ਦੀ ਤਿਆਰੀ ਕੀਤੀ ਜਾਵੇਗੀ। ਇਸ ਦੌਰਾਨ ਤਰਸੇਮ ਸਿੰਘ ਜਨਰਲ ਸਕੱਤਰ, ਰਮਨਦੀਪ ਸਿੰਘ, ਗੁਰਸੇਵਕ ਸਿੰਘ, ਬਲਕਾਰ ਸਿੰਘ, ਹਰਪ੍ਰੀਤ ਸਿੰਘ, ਵਕੀਲ ਸਿੰਘ, ਹਰਮੇਲ ਸਿੰਘ, ਅਵਤਾਰ ਸਿੰਘ, ਬੇਅੰਤ ਸਿੰਘ, ਅੰਗਰੇਜ ਸਿੰਘ ਅਤੇ ਪੰਜਾਬ ਰੋਡਵੇਜ਼ ਦੀਆਂ ਭਰਾਤਰੀ ਜਥੇਬੰਦੀਆਂ ਮੈਂਬਰ ਵੀ ਮੌਜੂਦ ਸਨ।
ਇਹ ਹਨ ਮੰਗਾਂ
1. ਪਨਬਸ ’ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।
2. ਠੇਕੇਦਾਰੀ ਸਿਸਟਮ ਬੰਦ ਕਰ ਕੇ ਪੱਕੀ ਭਰਤੀ ਕੀਤੀ ਜਾਵੇ।
3. ‘ਬਰਾਬਰ ਕੰਮ-ਬਰਾਬਰ ਤਨਖਾਹ’ ਦਾ ਨਿਯਮ ਤੁਰੰਤ ਲਾਗੂ ਕੀਤਾ ਜਾਵੇ।
4. ਡਰਾਈਵਰ, ਕੰਡਕਟਰਾਂ ’ਤੇ ਲਾਈਆਂ ਕੰਡੀਸ਼ਨਾਂ ਤੁਰੰਤ ਖਤਮ ਕੀਤੀਆਂ ਜਾਣ।
5. ਪੰਜਾਬ ਰੋਡਵੇਜ਼ ਵਾਲੇ ਸਾਰੇ ਕਾਨੂੰਨ ਪਨਬਸ ਵਰਕਰਾਂ ’ਤੇ ਲਾਗੂ ਕੀਤੇ ਜਾਣ।
ਪੰਡੋਰੀ ਫੰਗੂਡ਼ੇ ’ਚ ਲਗਾਤਾਰ ਚੌਥੀ ਵਾਰ ਚੋਰੀ, ਲੱਖਾਂ ਦੇ ਗਹਿਣੇ ਉਡਾਏ
NEXT STORY