ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਮੰਗਾ ਦੀ ਪੂਰਤੀ ਨਾ ਹੋਣ ਅਤੇ ਸ੍ਰੀ ਮੁਕਤਸਰ ਸਾਹਿਬ ਡਿੱਪੂ ਦੇ ਜੀ. ਐਮ. ਦੀ ਕਰਮਚਾਰੀਆਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਲੈ ਕੇ ਪਨਬਸ ਕਰਮਚਾਰੀ ਬੀਤੇ ਤਿੰਨ ਦਿਨ ਤੋਂ ਸੰਘਰਸ਼ ਕਰ ਰਹੇ ਹਨ।
ਬੁੱਧਵਾਰ ਦੀ ਸਵੇਰ ਜਿਵੇਂ ਜੀ. ਐਮ. ਦੇ ਆਦੇਸ਼ 'ਤੇ ਗੱਡੀਆ ਕੱਢਣੀਆਂ ਚਾਹੀਆਂ ਤਾਂ ਰਾਤ ਤੋਂ ਹੀ ਧਰਨੇ 'ਤੇ ਬੈਠੇ ਪਨਬਸ ਕਰਮਚਾਰੀਆਂ ਨੇ ਇਸਦਾ ਵਿਰੋਧ ਸ਼ੁਰੂ ਕਰ ਦਿੱਤਾ। ਜਿਸ 'ਤੇ ਉਨ੍ਹਾਂ ਨੇ ਪੁਲਸ ਬਲ ਦਾ ਪ੍ਰਯੋਗ ਕਰਨਾ ਚਾਹਿਆ। ਪਰ ਯੂਨੀਅਨ ਵੱਲੋਂ ਪੁਲਸ ਦਾ ਵਿਰੋਧ ਕੀਤਾ ਗਿਆ। ਪੁਲਸ ਨੇ ਕਰਮਚਾਰੀਆਂ ਨੂੰ ਲਾਠੀਚਾਰਜ ਅਤੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਪਰ ਉਹ ਆਪਣੀ ਗੱਲ 'ਤੇ ਅੜੇ ਰਹੇ। ਜਿਸਦੇ ਬਾਅਦ ਥਾਨਾ ਸਿਟੀ ਮੁਖੀ ਤੇਜਿੰਦਰਪਾਲ ਸਿੰਘ ਨੇ ਜੀ. ਐਮ. ਚਰਨਜੀਤ ਸਿੰਘ ਨਾਲ ਗੱਲ ਕਰਕੇ ਸਮਝੌਤਾ ਕਰਵਾਇਆ ਅਤੇ ਸ਼ਾਮ ਤੱਕ ਮਸਲੇ ਨੂੰ ਹੱਲ ਕਰਨ ਦੀ ਗੱਲ ਕਹੀ। ਜਿਸਦੇ ਬਾਅਦ ਕਿਤੇ ਜਾ ਕੇ ਬੱਸਾਂ ਰਵਾਨਾ ਹੋਈਆਂ। ਯੂਨੀਅਨ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਕਿਹਾ ਕਿ ਡਿੱਪੂ ਮੈਨੇਜਮੈਂਟ ਵੱਲੋਂ ਪਨਬਸ ਕਰਮਚਾਰੀਆਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਬੀਤੇ ਸਮੇਂ ਡਰਾਇਵਰਾਂ ਨੂੰ ਵਾਪਸ ਡਿਊਟੀ ਦਿਵਾਉਣ ਦੇ ਲਈ ਕਈ ਵਾਰ ਮੀਟਿੰਗ ਕੀਤੀ ਜਾ ਚੁੱਕੀ ਹੈ। ਪ੍ਰਦਰਸ਼ਨਕਾਰੀ ਐਕਸੀਡੈਂਟ ਕੇਸ 'ਚ ਹਟਾਏ ਕਰਮਚਾਰੀਆਂ ਵਾਪਸ ਲੈਣ, ਨੁਕਸਾਨ ਦੀ ਪੂਰਤੀ ਡਰਾਇਵਰ ਤੋਂ ਨਾ ਕਰਨ, ਬੱਸ ਦਾ ਕੰਮ ਡਿੱਪੂ 'ਚ ਕਰਵਾਉਣ, ਪਨਬਸ ਦਾ ਇਕ ਕਰਮਚਾਰੀ ਡਿਊਟੀ ਸੈਕਸ਼ਨ 'ਚ ਲਗਾਉਣ, ਬੱਸਾਂ ਦਾ ਪੂਰਾ ਅਤੇ ਸਹੀ ਕੰਮ ਕਰਨ, ਖਸਤਾ ਹਾਲਤ ਬੱਸਾਂ ਰੂਟ 'ਤੇ ਨਾ ਭੇਜਣ, ਬਕਸਾ ਦੀ ਟੁੱਟ ਫੁੱਟ ਦੀ ਰਿਕਵਰੀ ਕੰਡਕਟਰ ਤੋਂ ਨਾ ਲੈਣ ਦੀ ਮੰਗ ਕਰ ਰਹੇ ਹਨ। ਆਗੂਆਂ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਨੌਕਰੀ ਤੋਂ ਹਟਾਏ ਗਏ ਪੰਜ ਕਰਮਚਾਰੀਆਂ ਨੂੰ ਵਾਪਸ ਡਿਊਟੀ ਲੈਣ ਦੇ ਨਾਲ ਹੀ ਦੂਜੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੂਬੇ ਦੇ ਸਾਰੇ ਡਿੱਪੂ ਬੰਦ ਕਰ ਦੇਣਗੇ ਅਤੇ ਮੁਕਤਸਰ ਦੇ ਜੀਐਮ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਹੋਣ ਵਾਲੇ ਨੁਕਸਾਨ ਦੀ ਜੁੰਮੇਵਾਰੀ ਡਿੱਪੂ ਮੈਨੇਜਰ ਦੀ ਹੋਵੇਗੀ। ਇਸ ਮੌਕੇ ਤਰਸੇਮ ਸਿੰਘ, ਹਰਮੇਲ ਸਿੰਘ, ਮਨਜੀਤ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ।
ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ
NEXT STORY