ਜਲੰਧਰ (ਵਰੁਣ)- ਜਲੰਧਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਵਡਾਲਾ ਚੌਕ ਨੇੜੇ ਕੁੱਕੀ ਢਾਬੇ ਕੋਲ ਬੈਂਕ ਐਨਕਲੇਵ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ ਤੋਂ ਬੰਦੂਕ ਦੀ ਨੋਕ 'ਤੇ ਲੁਟੇਰੇ ਲੱਖਾਂ ਰੁਪਏ ਲੁੱਟ ਲਏ ਗਏ। ਮਿਲੀ ਜਾਣਕਾਰੀ ਮੁਤਾਬਕ ਦੋ ਲੁਟੇਰੇ ਇਕ ਐਕਟਿਵਾ 'ਤੇ ਆਏ ਅਤੇ ਬੈਂਕ 'ਚ ਦਾਖ਼ਲ ਹੋਏ। ਉਨ੍ਹਾਂ ਨੇ ਬੈਂਕ ਦੇ ਅੰਦਰ ਦਾਖ਼ਲ ਹੁੰਦੇ ਸਾਰ ਹੀ ਕੈਸ਼ੀਅਰ ਨੂੰ ਪਿਸਤੌਲ (ਗੰਨ ਪੁਆਇੰਟ) ਦੀ ਨੋਕ 'ਤੇ ਲੈ ਲਿਆ।
ਇਹ ਵੀ ਪੜ੍ਹੋ: ਪੰਜਾਬ: ਨਸ਼ੇ ਦੀ ਭੇਟ ਚੜ੍ਹੇ ਇਕੋ ਮਾਂ ਦੇ 4 ਪੁੱਤ, 5ਵਾਂ ਮੰਜੇ 'ਤੇ, ਰੋਂਦੀ-ਕਰਲਾਉਂਦੀ ਮਾਂ ਪਾ ਰਹੀਆਂ ਦੁਹਾਈਆਂ...
ਲੁਟੇਰੇ ਬੈਂਕ 'ਚੋਂ ਪੈਸਿਆਂ ਦਾ ਬੈਗ ਲੈ ਕੇ ਸਕੂਟਰ 'ਤੇ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬੈਂਕ ਅਧਿਕਾਰੀਆਂ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਲੁਟੇਰੇ ਕਿੰਨੀ ਨਕਦੀ ਲੈ ਕੇ ਫਰਾਰ ਹੋਏ ਹਨ। ਪੁਲਸ ਬੈਂਕ ਦੇ ਅੰਦਰ ਅਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਬੈਂਕ ਵਿਚ ਕੋਈ ਵੀ ਸਕਿਓਰਿਟੀ ਗਾਰਡ ਮੌਜੂਦ ਨਹੀਂ ਸੀ। ਮੌਕੇ 'ਤੇ ਮੌਜੂਦ ਲੋਕਾਂ ਦੇ ਮੁਤਾਬਕ ਇਹ ਸਾਰੀ ਘਟਨਾ ਕੁਝ ਮਿੰਟਾਂ 'ਚ ਵਾਪਰੀ। ਬੈਂਕ ਦੇ ਅੰਦਰ ਉਸ ਵੇਲੇ ਕਈ ਗਾਹਕ ਮੌਜੂਦ ਸਨ ਪਰ ਜਿਵੇਂ ਹੀ ਲੁਟੇਰਿਆਂ ਨੇ ਪਿਸਤੌਲ ਕੱਢੀ, ਸਾਰੇ ਲੋਕਾਂ 'ਚ ਹੜਕੰਪ ਮਚ ਗਿਆ। ਡਰ ਦੇ ਮਾਰੇ ਕਿਸੇ ਨੇ ਵੀ ਵਿਰੋਧ ਕਰਨ ਦੀ ਹਿੰਮਤ ਨਹੀਂ ਕੀਤੀ ਅਤੇ ਲੁਟੇਰੇ ਆਸਾਨੀ ਨਾਲ ਨਕਦੀ ਲੈ ਕੇ ਫਰਾਰ ਹੋ ਗਏ।

ਦੋਵਾਂ ਲੁਟੇਰਿਆਂ ਨੇ ਢੱਕੇ ਹੋਏ ਸਨ ਚਿਹਰੇ
ਡੀ. ਸੀ. ਪੀ. ਢਿੱਲੋਂ ਨੇ ਦੱਸਿਆ ਕਿ ਘਟਨਾ ਦੌਰਾਨ ਬੈਂਕ ਵਿੱਚ ਤਿੰਨ ਤੋਂ ਚਾਰ ਗਾਹਕ ਮੌਜੂਦ ਸਨ, ਜਦਕਿ ਦੂਜਾ ਲੁਟੇਰਾ ਬਾਹਰ ਪਹਿਰਾ ਦੇ ਰਿਹਾ ਸੀ। ਦੋਵੇਂ ਲੁਟੇਰੇ ਮਾਸਕ ਪਹਿਨੇ ਹੋਏ ਸਨ। ਉਹ ਕੈਸ਼ ਕਾਊਂਟਰ ਤੋਂ ਨਕਦੀ ਲੈ ਕੇ ਭੱਜ ਗਏ। ਡੀ. ਸੀ. ਪੀ. ਨੇ ਦੱਸਿਆ ਕਿ ਸਟਾਫ਼ ਦੁਆਰਾ ਲੁੱਟੇ ਗਏ ਕੈਸ਼ ਦਾ ਹਿਸਾਬ ਲਗਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਪੁਲਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪਹਿਲਾਂ ਚਾਵਾਂ ਨਾਲ ਕਰਵਾਈ 'ਲਵ ਮੈਰਿਜ', ਫਿਰ ਕੈਨੇਡਾ ਜਾ ਕੇ ਪਤੀ ਨੇ ਬਦਲੇ ਤੇਵਰ, ਕੀਤਾ ਅਜਿਹਾ ਕਾਰਾ ਕਿ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਗਨੀਵੀਰ ਫ਼ੌਜ ਦੀ ਭਰਤੀ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼ 10 ਅਪ੍ਰੈਲ
NEXT STORY