ਮਲੋਟ (ਗੋਇਲ) : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਕੱਲ੍ਹ ਮਲੋਟ ਇਲਾਕੇ ਦੇ ਪਿੰਡ ਕਬਰਵਾਲਾ ਦੇ ਦੌਰੇ ਤੋਂ ਬਾਅਦ, ਇਸ ਇਲਾਕੇ ’ਚ ਪੋਟਾਸ਼ ਦੇ ਭੰਡਾਰਾਂ ਬਾਰੇ ਬਹੁਤ ਸਾਰੀ ਜਾਣਕਾਰੀ ਸਾਹਮਣੇ ਆ ਰਹੀ ਹੈ। ਬੇਸ਼ੱਕ, ਮਲੋਟ ਇਲਾਕੇ ਦੇ ਕਿਸਾਨਾਂ ਦੇ ਵਿਰੋਧ ਕਾਰਨ, ਕੈਬਨਿਟ ਮੰਤਰੀ ਨੇ ਇੱਥੇ ਜ਼ਿਆਦਾ ਗੱਲ ਨਹੀਂ ਕੀਤੀ ਪਰ ਇਸ ਤੋਂ ਬਾਅਦ, ਫਾਜ਼ਿਲਕਾ ਇਲਾਕੇ ਦੇ ਆਪਣੇ ਦੌਰੇ ਦੌਰਾਨ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਮੰਨਿਆ ਕਿ ਪੰਜਾਬ ਸਰਕਾਰ ਨੇ ਇਸ ਸਬੰਧ ’ਚ ਭਾਰਤ ਸਰਕਾਰ ਨੂੰ ਮਾਈਨਿੰਗ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਜਲਦੀ ਹੀ ਭਾਰਤ ਸਰਕਾਰ ਇਸ ਪੋਟਾਸ਼ ਮਾਈਨਿੰਗ ਦੀ ਨਿਲਾਮੀ ਕਰ ਸਕਦੀ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ ਤਨਖਾਹ ਲੈ ਕੇ ਪੰਜਾਬ ਵਿਚ ਨਵੇਂ ਹੁਕਮ ਜਾਰੀ, ਹੁਣ ਇਸ ਤਾਰੀਖ਼ ਨੂੰ ਮਿਲੇਗੀ ਸੈਲਰੀ
ਇਹ ਪੋਟਾਸ਼ ਭੰਡਾਰ ਮਲੋਟ ਦੇ ਕਬਰਵਾਲਾ, ਸਰਾਵਾਂ ਬੋਦਲਾਂ ਅਤੇ ਕਟਿੱਆਂਵਾਲੀ ਪਿੰਡਾਂ ਦੇ ਹੇਠਾਂ ਦੱਸਿਆ ਜਾ ਰਿਹਾ ਹੈ, ਜਿਸ ਦਾ ਅਨੁਮਾਨਤ ਖੇਤਰ ਲਗਭਗ 1300 ਏਕੜ ਹੈ। ਇਹ ਪੋਟਾਸ਼ ਪਹਿਲੀ ਵਾਰ ਜੁਲਾਈ 2022 ’ਚ ਲੱਭਿਆ ਗਿਆ ਸੀ। ਪੰਜਾਬ ਸਰਕਾਰ ਨੇ ਇੱਥੇ ਮਿਲੇ ਪਦਾਰਥ ਨੂੰ ਜਾਂਚ ਲਈ ਭਾਰਤ ਸਰਕਾਰ ਦੇ ਮਾਇਨਿੰਗ ਮੰਤਰਾਲੇ ਨੂੰ ਭੇਜਿਆ ਸੀ, ਜਿਸ ’ਚ ਪਦਾਰਥ ਪੋਟਾਸ਼ ਪਾਇਆ ਗਿਆ। ਇਸ ਤੋਂ ਬਾਅਦ ਦੋ ਹੋਰ ਸਰਵੇਖਣ ਕੀਤੇ ਗਏ। ਪਤਾ ਲੱਗਾ ਹੈ ਕਿ ਇਨ੍ਹਾਂ ਸਰਵੇਖਣਾਂ ’ਚ ਵੀ ਇਹ ਪਦਾਰਥ ਪੋਟਾਸ਼ ਪਾਇਆ ਗਿਆ ਸੀ।
ਇਹ ਵੀ ਪੜ੍ਹੋ : ਬਿਜਲੀ ਵਿਭਾਗ ਨੇ ਕੀਤੀ ਸਖ਼ਤੀ, ਸੂਬੇ ਭਰ 'ਚ ਸ਼ੁਰੂ ਹੋਈ ਕਾਰਵਾਈ
ਇਹ ਪੋਟਾਸ਼ ਭੰਡਾਰ ਜ਼ਮੀਨ ਤੋਂ 450 ਮੀਟਰ ਹੇਠਾਂ ਹੋਣ ਦਾ ਅਨੁਮਾਨ ਹੈ ਤੇ ਮਿਲੇ ਪੋਟਾਸ਼ ਦੀ ਮਾਤਰਾ ਤੋਂ ਇਹ ਵੀ ਅੰਦਾਜ਼ਾ ਲਾਇਆ ਗਿਆ ਹੈ ਕਿ ਇਸ ਮਾਈਨਿੰਗ ਦੌਰਾਨ ਲਗਭਗ 60 ਲੱਖ ਟਨ ਪੋਟਾਸ਼ ਭੰਡਾਰ ਮਿਲ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ’ਚ ਪੋਟਾਸ਼ ਦਾ ਉਤਪਾਦਨ ਨਹੀਂ ਹੁੰਦਾ। ਪੋਟਾਸ਼ ਦੂਜੇ ਦੇਸ਼ਾਂ ਤੋਂ ਆਯਾਤ ਕੀਤਾ ਜਾਂਦਾ ਹੈ ਅਤੇ ਲੋੜ ਅਨੁਸਾਰ 40 ਤੋਂ 50 ਲੱਖ ਟਨ ਪੋਟਾਸ਼ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ। ਇਸ ਪੋਟਾਸ਼ ਦੀ ਕੀਮਤ ਪ੍ਰਤੀ ਟਨ ਲਗਭਗ 35 ਹਜ਼ਾਰ ਰੁਪਏ ਹੈ। ਜੇਕਰ ਇਸ ਜ਼ਮੀਨ ਹੇਠ 60 ਮਿਲੀਅਨ ਟਨ ਭਾਵ 60 ਲੱਖ ਟਨ ਪੋਟਾਸ਼ ਮਿਲਦਾ ਹੈ ਤਾਂ ਇਸ ਦੀ ਕੀਮਤ ਲਗਭਗ 20 ਹਜ਼ਾਰ ਕਰੋੜ ਰੁਪਏ ਹੋਵੇਗੀ। ਜੇਕਰ ਭਾਰਤ ਸਰਕਾਰ ਨੂੰ ਇੱਥੇ ਇਹ ਪੋਟਾਸ਼ ਮਿਲਦਾ ਹੈ ਤਾਂ ਰਿਆਈਲਟੀ ਦੇ ਰੂਪ ’ਚ ਪੰਜਾਬ ਸਰਕਾਰ ਦੀ ਬੱਲੇ-ਬੱਲੇ ਹੋ ਜਾਵੇਗੀ। ਕੈਬਨਿਟ ਮੰਤਰੀ ਅਨੁਸਾਰ ਇਸ ਪੋਟਾਸ਼ ਦੀ ਖੁਦਾਈ ਬੋਰਿੰਗ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ। ਇਸ ਪੋਟਾਸ਼ ਨੂੰ ਲਗਭਗ 500 ਮੀਟਰ ਦੀ ਡੂੰਘਾਈ ਤੱਕ ਬੋਰ ਕਰ ਕੇ ਕੱਢਿਆ ਜਾਵੇਗਾ। ਇਸ ਕਾਰਨ ਕਿਸਾਨਾਂ ਦੀ ਜ਼ਮੀਨ ਐਕੁਆਇਰ ਨਹੀਂ ਕਰਨੀ ਪਵੇਗੀ ਤੇ ਨਾ ਹੀ ਉਨ੍ਹਾਂ ਦੀਆਂ ਫਸਲਾਂ ਨੂੰ ਕੋਈ ਨੁਕਸਾਨ ਹੋਵੇਗਾ ਪਰ ਇਸ ਮਾਮਲੇ ਦਾ ਇਕ ਹੋਰ ਪਹਿਲੂ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਖ਼ਤਮ ਕੀਤੀ ਗਈ ਇਹ ਪੁਰਾਣੀ ਸ਼ਰਤ, ਹੁਣ ਲੱਖਾਂ ਲੋਕਾਂ ਨੂੰ ਮਿਲੇਗਾ ਮੋਟਾ ਲਾਭ
ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਹੇਠ ਇਹ ਪੋਟਾਸ਼ ਭੰਡਾਰ ਮਿਲਿਆ ਹੈ, ਉਨ੍ਹਾਂ ਨੂੰ ਪੋਟਾਸ਼ ਪ੍ਰਾਪਤ ਕਰਨ ਦਾ ਕੋਈ ਲਾਭ ਨਹੀਂ ਮਿਲੇਗਾ। ਜਦਕਿ ਇਹ ਚਰਚਾ ਵੀ ਸੀ ਕਿ ਪੋਟਾਸ਼ ਮਿਲਣ ਕਾਰਨ ਕਿਸਾਨਾਂ ਦੀ ਜ਼ਮੀਨ ਦੀ ਕੀਮਤ ਬਹੁਤ ਵੱਧ ਜਾਵੇਗੀ। ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਇਸ ਪੋਟਾਸ਼ ਭੰਡਾਰ ਮਿਲਣ ਨਾਲ ਉਨ੍ਹਾਂ ਨੂੰ ਰਿਆਲਟੀ ਦੇ ਰੂਪ ’ਚ ਇਕ ਵੱਡੀ ਆਮਦਨ ਹੋਵੇਗੀ ਤੇ ਦੂਜੇ ਪਾਸੇ, ਪੋਟਾਸ਼ ਪ੍ਰੋਸੈਸਿੰਗ ਇੰਡਸਟਰੀ ਲੱਗਣ ਕਾਰਨ ਉਨ੍ਹਾਂ ਨੂੰ ਟੈਕਸ ਦੇ ਰੂਪ ’ਚ ਮਾਲੀਆ ਵੀ ਮਿਲੇਗਾ।
ਇਹ ਵੀ ਪੜ੍ਹੋ : ਕਹਿਰ ਓ ਰੱਬਾ! ਅੱਤ ਦੀ ਗਰੀਬੀ ਅੱਗੇ ਪਤੀ-ਪਤਨੀ ਨੇ ਟੇਕੇ ਗੋਡੇ, ਇਕੱਠਿਆਂ ਨੇ ਕੀਤੀ ਖ਼ੁਦਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਵਿਦਿਆਰਥੀਆਂ ਦੀਆਂ ਮੌਜਾਂ! 2,10,00,00,000 ਰੁਪਏ ਦੇ ਵਜ਼ੀਫ਼ੇ ਦਾ ਐਲਾਨ
NEXT STORY