ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਕਾਂਗਰਸ ਵਿਚ ਅੰਦਰੂਨੀ ਕਲੇਸ਼ ਨਾਲ ਨਜਿੱਠਣ ਤੋਂ ਬਾਅਦ ਹੁਣ ਪਾਰਟੀ ਦੀ ਨਵੀਂ ਚੁਣੌਤੀ ਆਪਣੇ ਕੁਨਬੇ ਨੂੰ ਸਮੇਟੇ ਰੱਖਣ ਦੀ ਹੋਵੇਗੀ। ਪਾਰਟੀ ਆਲਾਕਮਾਨ ਪੰਜਾਬ ਵਿਚ ਚੱਲ ਰਹੀਆਂ ਅਸੰਤੁਸ਼ਟ ਗਤੀਵਿਧੀਆਂ ਦਾ ਹੱਲ ਅਗਲੇ ਹਫ਼ਤੇ ਕੱਢ ਲਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਅਤੇ ਵਿਰੋਧੀ ਪੱਖ ਨੂੰ ਹਾਈਕਮਾਨ ਦਾ ਫ਼ੈਸਲਾ ਪਸੰਦ ਨਹੀਂ ਆਇਆ ਤਾਂ ਪਾਰਟੀ ਵੱਡੇ ਬਿਖਰਾਅ ਦੀ ਗਵਾਹ ਬਣੇਗੀ। ਉਂਝ ਕੈਪਟਨ ਅਮਰਿੰਦਰ ਸਿੰਘ ਸੁਖਪਾਲ ਸਿੰਘ ਖਹਿਰਾ ਸਮੇਤ 3 ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ਚੋਣਾਵੀ ਸਾਲ ਵਿਚ ਸਿਆਸੀ ਤੋੜ-ਫੋੜ ਦੀ ਸ਼ੁਰੂਆਤ ਪਹਿਲਾਂ ਹੀ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਨੌਕਰੀ ਕਰਨ ਦੀਆਂ ਚਾਹਵਾਨ 'ਬੀਬੀਆਂ' ਲਈ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ
ਇਕ ਤਰ੍ਹਾਂ ਨਾਲ ਉਨ੍ਹਾਂ ਨੇ ਆਮ ਆਦਮੀ ਪਾਰਟੀ ’ਤੇ ਹੀ ਇਹ ਸੱਟ ਮਾਰੀ ਹੈ, ਕਿਉਂਕਿ ਪਿਛਲੀ ਵਾਰ ‘ਆਪ’ ਦੀ ਟਿਕਟ ’ਤੇ ਹੀ ਇਹ ਤਿੰਨੇ ਵਿਧਾਇਕ ਜਿੱਤੇ ਸਨ। ਖਹਿਰਾ ਚਾਹੇ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਵੱਖ ਪਾਰਟੀ ਬਣਾ ਗਏ ਹੋਣ ਪਰ ਆਪ ਲੀਡਰਸ਼ਿਪ ਨੂੰ ਪਤਾ ਹੈ ਕਿ ਸਮਾਂ ਰਹਿੰਦੇ ਪਲਟਵਾਰ ਨਹੀਂ ਕੀਤਾ ਗਿਆ ਤਾਂ ਕਾਂਗਰਸ ਉਸ ਦੇ ਵਿਧਾਇਕਾਂ ’ਤੇ ਜਾਲ ਸੁੱਟਣ ਵਿਚ ਦੇਰੀ ਨਹੀਂ ਕਰੇਗੀ। ਕਾਂਗਰਸ ਵਿਚ ਜੋ ਅਸੰਤੋਸ਼ ਪਾਰਟੀ ਦੇ ਦਰਜਨ ਤੋਂ ਜ਼ਿਆਦਾ ਵਿਧਾਇਕਾਂ, ਸੰਸਦ ਮੈਂਬਰਾਂ ਨੇ ਜਤਾਇਆ ਹੈ, ਉਹ ਬਗਾਵਤ ਵਿਚ ਬਦਲਣ ਵਿਚ ਦੇਰ ਨਹੀਂ ਕਰੇਗਾ, ਬਸ਼ਰਤੇ ਨਰਾਜ਼ ਆਗੂਆਂ ਨੂੰ ਹਾਈਕਮਾਨ ਨੇ ਸੰਤੁਸ਼ਟ ਨਾ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਦਲਿਤ ਵਿਦਿਆਰਥੀਆਂ ਲਈ ਬੁਰੀ ਖ਼ਬਰ, JAC ਨੇ ਲਿਆ ਵੱਡਾ ਫ਼ੈਸਲਾ
ਅਕਾਲੀ ਦਲ ਦੀ ਹਾਲਤ ਵੀ ਖ਼ਾਸ ਬਿਹਤਰ ਨਹੀਂ
ਦੂਜੇ ਪਾਸੇ ਫਿਲਹਾਲ ਭਾਜਪਾ ਅਤੇ ਅਕਾਲੀ ਦਲ ਇਸ ਮਾਮਲੇ ਵਿਚ ਕੁੱਝ ਪਛੜੇ ਹੋਏ ਹਨ। ਕਿਸਾਨ ਅੰਦੋਲਨ ਤੋਂ ਬਾਅਦ ਤੋਂ ਭਾਜਪਾ ਦਾ ਗ੍ਰਾਫ਼ ਬੜੀ ਤੇਜ਼ੀ ਨਾਲ ਡਿਗਿਆ ਹੈ, ਜਦੋਂ ਕਿ ਅਕਾਲੀ ਦਲ ਦੀ ਹਾਲਤ ਵੀ ਖ਼ਾਸ ਬਿਹਤਰ ਨਹੀਂ ਹੈ। ਕਾਂਗਰਸ ਅਤੇ ਆਪ ਤੋਂ ਇਲਾਵਾ ਭਾਜਪਾ ਅਜਿਹਾ ਦਲ ਹੈ, ਜਿਸ ਦੇ ਆਗੂਆਂ ਦੇ ਪਾਰਟੀ ਛੱਡਣ ਦੇ ਜ਼ਿਆਦਾ ਮੌਕੇ ਹਨ। ਕਿਸਾਨ ਅੰਦੋਲਨ ਤੋਂ ਬਾਅਦ ਤੋਂ ਭਾਜਪਾ ਆਗੂਆਂ ਨੂੰ ਪੰਜਾਬ ਦੀ ਸਿਆਸਤ ਵਿਚ ਜੰਮੇ ਰਹਿਣਾ ਮੁਸ਼ਕਿਲ ਹੋ ਗਿਆ ਹੈ। ਮਾਲਵੇ ਦੇ ਇਕ ਸੀਨੀਅਰ ਆਗੂ ਦੀ ਕਰੀਬ 6 ਮਹੀਨੇ ਪਹਿਲਾਂ ਅਕਾਲੀ ਦਲ ਵਿਚ ਜਾਣ ਦੀ ਚਰਚਾ ਗਰਮ ਸੀ। ਹਾਲਾਂਕਿ ਗੱਲ ਹੁਣ ਤੱਕ ਸਿਰੇ ਨਹੀਂ ਚੜ੍ਹੀ ਹੈ। ਸੂਬਾ ਜਨਰਲ ਸਕੱਤਰ ਮਲਵਿੰਦਰ ਸਿੰਘ ਕੰਗ ਇਸ ਮਸਲੇ ’ਤੇ ਅਕਤੂਬਰ ਵਿਚ ਪਾਰਟੀ ਛੱਡ ਚੁੱਕੇ ਹਨ। ਹੁਣ ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਉਤਰਨ ਦੇ ਹਰ ਕੋਈ ਆਪਣੇ ਮਾਇਨੇ ਕੱਢ ਰਿਹਾ ਹੈ। ਉਨ੍ਹਾਂ ਕਿਸਾਨ ਅੰਦੋਲਨ ਦੀ ਆੜ ਵਿਚ ਪਾਰਟੀ ਲੀਡਰਸ਼ਿਪ ਨੂੰ ਨਿਸ਼ਾਨੇ ’ਤੇ ਰੱਖਿਆ।
ਇਹ ਵੀ ਪੜ੍ਹੋ : ਉੱਡਣੇ ਸਿੱਖ 'ਮਿਲਖਾ ਸਿੰਘ' ਨੂੰ ਲੈ ਕੇ ਆ ਰਹੀ ਵੱਡੀ ਖ਼ਬਰ, PGI ਨੇ ਜਾਰੀ ਕੀਤਾ ਬਿਆਨ
ਹੁਣ ਤੱਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪਲੜਾ ਬਰਾਬਰ!
ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਤੱਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪਲੜਾ ਕਰੀਬ ਬਰਾਬਰ ਹੀ ਹੈ। ਦੋਵੇਂ ਦਲ ਕਿਸਾਨਾਂ ਦਾ ਸਮਰਥਨ ਹਾਸਲ ਕਰਨ ਦਾ ਦਾਅਵਾ ਕਰਦੇ ਹਨ। ਹਾਲਾਂਕਿ ਇਸ ਦਾਅਵੇ ਦੀ ਸਹੀ ਤਸਵੀਰ ਅਗਲੇ ਸਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਸਾਫ਼ ਹੋਵੇਗੀ। ਕਿਸਾਨਾਂ ਦੇ ਵੱਡੇ ਵਰਗ ਦੇ ਥੋਕ ਵੋਟ ਬੈਂਕ ਦੇ ਸਮਰਥਨ ਦੇ ਸਹਾਰੇ ਜਿੱਥੇ ਕਾਂਗਰਸ ਪੰਜਾਬ ਦੀ ਸੱਤਾ ’ਤੇ ਕਬਜ਼ਾ ਬਰਕਰਾਰ ਰੱਖਣਾ ਚਾਹੁੰਦੀ ਹੈ, ਉੱਥੇ ਹੀ ਆਪ ਨੂੰ ਲੱਗਦਾ ਹੈ ਕਿ ਇਸ ਵਾਰ ਪੰਜਾਬ ਦੀ ਸੱਤਾ ਹਥਿਆਉਣ ਦਾ ਵਧੀਆ ਮੌਕਾ ਹੈ। ਅਜਿਹੇ ਵਿਚ ਵਿਰੋਧੀ ਦਲਾਂ ਵਿਚ ਸੇਂਧਮਾਰੀ ਕਰ ਕੇ ਸੀਨੀਅਰ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਸ ਤੋਂ ਜਨਤਾ ਵਿਚ ਪਾਰਟੀ ਦੇ ਅਕਸ ’ਤੇ ਅਸਰ ਤਾਂ ਹੋਵੇਗਾ ਹੀ, ਪਾਰਟੀ ਨੂੰ ਵੀ ਮਜ਼ਬੂਤੀ ਮਿਲੇਗੀ। ਹੁਣ ਕਾਂਗਰਸ ਅਤੇ ਆਪ ਦੀਆਂ ਨਜ਼ਰਾਂ ਅਜਿਹੀਆਂ ਹੀ ਕਮਜ਼ੋਰ ਕੜੀਆਂ ’ਤੇ ਟਿਕੀਆਂ ਹਨ, ਜੋ ਆਸਾਨੀ ਨਾਲ ਟੁੱਟ ਕੇ ਉਨ੍ਹਾਂ ਨਾਲ ਜੁੜ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸਰਕਾਰ ਦੇ ਯਤਨਾਂ ਸਦਕਾ ਪ੍ਰਫਾਰਮੈਂਸ ਗਰੇਡਿੰਗ ਇੰਡੈਕਸ ’ਚ ਮੋਹਰੀ ਰਿਹੈ ਪੰਜਾਬ : ਸਿੰਗਲਾ
NEXT STORY