Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    10:53:44 AM

  • iran rejects us proposal for 48 hour ceasefire report

    ਅਮਰੀਕਾ ਅੱਗੇ ਨਹੀਂ ਝੁਕਿਆ ਇਰਾਨ ! Reject ਕੀਤਾ...

  • punjab kings  ipl 2026  sarpanch sahab  shreyas iyer  fine

    ਪੰਜਾਬ ਕਿੰਗਜ਼ ਨੂੰ ਜਿਤਾ ਕੇ ਵੀ 'ਸਰਪੰਚ ਸਾਬ੍ਹ'...

  • good news for bus travelers

    ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਚੰਗੀ ਖ਼ਬਰ, ਹੁਣ...

  • iran cluster warhead

    ਇਰਾਨ ਦੇ ਕਲੱਸਟਰ ਬੰਬਾਂ ਨੇ ਇਜ਼ਰਾਈਲ 'ਚ ਢਾਹਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਮਤਾ ਦੀ ਚੁਣੌਤੀ, ਮਮਤਾ ਨੂੰ ਚੁਣੌਤੀ

BLOG News Punjabi(ਬਲਾਗ)

ਮਮਤਾ ਦੀ ਚੁਣੌਤੀ, ਮਮਤਾ ਨੂੰ ਚੁਣੌਤੀ

  • Edited By Disha,
  • Updated: 28 Nov, 2025 05:49 PM
Blog
mamata banerjee  assembly elections  bihar  sir
  • Share
    • Facebook
    • Tumblr
    • Linkedin
    • Twitter
  • Comment

ਬਿਹਾਰ ’ਚ ਤਾਂ ਐੱਸ. ਆਈ. ਆਰ. ਸਿਰਫ ਪਾਇਲਟ ਪ੍ਰਾਜੈਕਟ ਸੀ, ਅਸਲੀ ਪ੍ਰਯੋਗ ਤਾਂ ਬੰਗਾਲ ’ਚ ਹੋਣ ਵਾਲਾ ਹੈ। ਤਾਂ ਕੀ ਬੰਗਾਲ ’ਚ ਮਮਤਾ ਬੈਨਰਜੀ ਹਾਰ ਜਾਵੇਗੀ, ਕੀ ਮਮਤਾ ਨੂੰ ਹਰਾਉਣਾ ਇੰਨਾ ਆਸਾਨ ਹੈ। ਬੰਗਾਲ ’ਚ ਵਿਧਾਨ ਸਭਾ ਚੋਣਾਂ ਮਾਰਚ-ਅਪ੍ਰੈਲ ’ਚ ਹੋਣ ਵਾਲੀਆਂ ਹਨ ਅਤੇ ਹੁਣ ਤੋਂ ਚੋਣਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਗਲੇ ਦੋ-ਤਿੰਨ ਮਹੀਨਿਆਂ ’ਚ ਮੌਸਮ ਵਿਗੜਨਾ ਤੈਅ ਹੈ, ਲਿਹਾਜਾ ਚੋਣਾਂ ਨਾਲ ਸਬੰਧਤ ਪਾਰਟੀਆਂ ਨੂੰ ਪੇਟੀ ਬੰਨ੍ਹ ਲੈਣੀ ਚਾਹੀਦੀ ਹੈ।

ਭਾਜਪਾ ਦੀ ਐੱਨ. ਡੀ. ਏ. ਸਰਕਾਰ ਲੋਕ ਧਨਬਲ ਹੈ ਅਤੇ ਨੇਤਾਵਾਂ ਦੀ ਫੌਜ ਹੈ, ਬਿਹਤਰ ਰਣਨੀਤੀਕਾਰ ਹਨ ਪਰ ਮਮਤਾ ਬੈਨਰਜੀ ਬੰਗਾਲ ਦੀ ਮੁੱਖ ਮੰਤਰੀ ਹੈ, ਮਹਿਲਾਵਾਂ ’ਚ ਲੋਕਪ੍ਰਿਯ ਹੈ, ਜਿੱਤ ਦਾ ਜਜ਼ਬਾ ਹੈ ਅਤੇ ਮੁਸਲਿਮ-ਹਿੰਦੂਆਂ ਨੂੰ ਖੁਸ਼ ਰੱਖਿਆ ਹੈ। ਅਜਿਹੇ ’ਚ ਮੁਕਾਬਲਾ ਸਖਤ ਅਤੇ ਨਜ਼ਦੀਕੀ ਹੋ ਸਕਦਾ ਹੈ। ਆਮ ਤੌਰ ’ਤੇ ਕਿਹਾ ਜਾ ਰਿਹਾ ਹੈ ਕਿ 30 ਲੱਖ ਤੋਂ ਲੈ ਕੇ ਇਕ ਕਰੋੜ ਤੱਕ ਵੋਟਾਂ ਸ਼ੱਕੀ ਹਨ। ਮਮਤਾ ਇਸ ਨੂੰ ਸਮਝ ਰਹੀ ਹੈ। ਭਾਜਪਾ ਦੇ ਬੰਗਾਲ ਦੇ ਨੇਤਾ ਅਜਿਹਾ ਸੰਕੇਤ ਦੇ ਰਹੇ ਹਨ।

ਪਿਛਲੇ 10 ਸਾਲਾਂ ਨੂੰ ਦੇਖਿਆ ਜਾਵੇ ਤਾਂ ਭਾਜਪਾ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ ਪਰ ਮਮਤਾ ਬੈਨਰਜੀ ਦੀ ਪਕੜ ’ਚ ਵੀ ਕੋਈ ਕਮੀ ਨਹੀਂ ਆਈ ਹੈ। ਕੁਲ ਮਿਲਾ ਕੇ ਕਾਂਗਰਸ ਅਤੇ ਖੱਬੇਪੱਖੀ ਮੋਰਚਾ ਸਿਆਸੀ ਹਾਸ਼ੀਏ ’ਤੇ ਚਲੇ ਗਏ ਹਨ। 2016 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ 10 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਸਿਰਫ 3 ਸੀਟਾਂ ਹੀ ਜਿੱਤ ਸਕੀ ਸੀ ਪਰ 2021 ਦੀਆਂ ਵਿਧਾਨ ਸਭਾ ਚੋਣਾਂ ’ਚ 3 ਗੁਣਾ ਵਧ ਕੇ ਵੋਟ ਫੀਸਦੀ 30 ਫੀਸਦੀ ਹੋ ਜਾਂਦੀ ਹੈ। ਸੀਟਾਂ ਦੀ ਗਿਣਤੀ 3 ਤੋਂ ਵਧ ਕੇ 77 ਹੋ ਜਾਂਦੀ ਹੈ। ਉਧਰ ਮਮਤਾ ਬੈਨਰਜੀ 2016 ਦੀਆਂ ਚੋਣਾਂ 2 ਤਿਹਾਈ ਵੋਟਾਂ ਨਾਲ ਅਤੇ 2021 ’ਚ 3 ਚੌਥਾਈ ਵੋਟਾਂ ਨਾਲ ਜਿੱਤਦੀ ਹੈ। 

2021 ’ਚ ਮਮਤਾ ਨੂੰ 2 ਕਰੋੜ 87 ਲੱਖ ਵੋਟਾਂ ਮਿਲਦੀਆਂ ਹਨ, ਭਾਜਪਾ ਨੂੰ 2 ਕਰੋੜ 28 ਲੱਖ ਵੋਟਾਂ ਮਿਲਦੀਆਂ ਹਨ। 2024 ਦੀਆਂ ਲੋਕ ਸਭਾ ਚੋਣਾਂ ’ਚ ਮਮਤਾ ਬੈਨਰਜੀ ਨੂੰ 2 ਕਰੋੜ 75 ਲੱਖ ਵੋਟਾਂ ਮਿਲਦੀਆਂ ਹਨ। 42 ’ਚੋਂ 29 ਲੋਕ ਸਭਾ ਸੀਟਾਂ ਕਬਜ਼ੇ ’ਚ ਆਉਂਦੀਆਂ ਹਨ। ਉਧਰ ਭਾਜਪਾ 12 ਸੀਟਾਂ ’ਤੇ ਸਿਮਟ ਜਾਂਦੀ ਹੈ। 2019 ’ਚ 18 ਸੀਟਾਂ ਸਨ ਪਰ ਭਾਜਪਾ ਦੀਆਂ ਵੋਟਾਂ 2 ਕਰੋੜ 33 ਲੱਖ ਹੋ ਜਾਂਦੀਆਂ ਹਨ। ਇਸ ਹਿਸਾਬ ਨਾਲ ਦੇਖੀਏ ਤਾਂ ਮਮਤਾ ਅਤੇ ਮੋਦੀ ’ਚ ਵੋਟਾਂ ਦਾ ਫਾਸਲਾ 2021 ਦੇ 59 ਲੱਖ ਤੋਂ ਘਟ ਕੇ 42 ਲੱਖ ਹੀ ਰਹਿ ਜਾਂਦਾ ਹੈ।

ਅਜਿਹੇ ’ਚ ਜੇਕਰ 20-22 ਲੱਖ ਵੋਟਾਂ ਇੱਧਰ-ਉਧਰ ਹੋਈਆਂ ਤਾਂ ਮਮਤਾ ਦੀ ਖੇਡ ਵਿਗੜ ਸਕਦੀ ਹੈ ਅਤੇ ਜੇਕਰ ਸੱਚ ’ਚ ਇਕ ਕਰੋੜ ਵੋਟਾਂ ਕੱਟੀਆਂ ਗਈਆਂ ਤਾਂ ਬੰਗਾਲ ’ਚ ਬਿਹਾਰ ਤੋਂ ਵੀ ਵੱਡੀ ਸੁਨਾਮੀ ਆ ਸਕਦੀ ਹੈ। ਇੱਥੇ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਭਾਜਪਾ ਦਾ ਜਨ ਆਧਾਰ ਵਧਿਆ ਤਾਂ ਹੈ ਪਰ ਉਸ ਨੂੰ ਜਾਂ ਤਾਂ ਮਮਤਾ ਵਿਰੋਧੀਆਂ ਦੀ ਵੋਟ ਮਿਲੀ, ਜੋ ਖੱਬੀਆਂ ਪਾਰਟੀਆਂ ਅਤੇ ਕਾਂਗਰਸ ਦੀ ਲਗਾਤਾਰ ਅਸਫਲਤਾ ਤੋਂ ਦੁਖੀ ਸਨ ਜਾਂ ਫਿਰ ਮਮਤਾ ਦੇ ਦਲ ਤੋਂ ਭਾਜਪਾ ’ਚ ਗਏ ਨੇਤਾ ਆਪਣੇ ਨਾਲ ਆਪਣੇ ਹਿੱਸੇ ਦਾ ਵੋਟਰ ਲੈ ਕੇ ਆਏ। ਹੁਣ ਇਸ ਆਧਾਰ ’ਤੇ ਭਾਜਪਾ 30 ਫੀਸਦੀ ਤੱਕ ਤਾਂ ਪਹੁੰਚ ਗਈ ਪਰ ਕਰੀਬ 47 ਫੀਸਦੀ ਵਾਲੀ ਮਮਤਾ ਨੂੰ ਇਸ ਗਿਣਤੀ ਨਾਲ ਹਰਾਇਆ ਨਹੀਂ ਜਾ ਸਕਦਾ। ਜਦੋਂ ਤੱਕ ਮਮਤਾ ਬੈਨਰਜੀ ਦੇ ਸੁਰੱਖਿਅਤ ਵੋਟ ਬੈਂਕ ’ਚ ਸੰਨ੍ਹਮਾਰੀ ਨਹੀਂ ਹੋਵੇਗੀ ਉਦੋਂ ਤੱਕ ਭਾਜਪਾ ਦਾ ਸੱਤਾ ’ਚ ਆਉਣਾ ਮੁਸ਼ਕਲ ਲੱਗਦਾ ਹੈ। ਖੱਬੇਪੱਖੀ ਦਲਾਂ ਅਤੇ ਕਾਂਗਰਸ ਦਾ ਵੋਟਰ ਜੋ ਭਾਜਪਾ ਦੇ ਨਾਲ ਚਲਾ ਗਿਆ ਸੀ, ਉਹ ਉਥੇ ਹੀ ਟਿਕਿਆ ਰਹੇਗਾ, ਇਹ ਕਹਿਣਾ ਵੀ ਮੁਸ਼ਕਲ ਨਜ਼ਰ ਆਉਂਦਾ ਹੈ।

ਪਰ ਮਮਤਾ ਕੀ ਅਜਿਹਾ ਹੋਣ ਦੇਵੇਗੀ? ਸਭ ਤੋਂ ਵੱਡੀ ਗੱਲ ਹੈ ਕਿ ਬਿਹਾਰ ’ਚ ਐੱਨ. ਡੀ. ਏ. ਦੀ ਸਰਕਾਰ ਸੀ ਪਰ ਬੰਗਾਲ ’ਚ ਮਮਤਾ ਦੀ ਸਰਕਾਰ ਹੈ। ਅਜਿਹੇ ’ਚ ਆਪਣੀ ਮਰਜ਼ੀ ਨਾਲ ਐੱਸ. ਆਈ. ਆਰ. ਕਰਵਾਉਣਾ ਸੰਭਵ ਨਹੀਂ ਹੋਵੇਗਾ। ਮਮਤਾ ਦੋ ਮੋਰਚਿਆਂ ’ਤੇ ਸਰਗਰਮ ਨਜ਼ਰ ਆਉਂਦੀ ਹੈ। ਇਕ, ਘੱਟੋ-ਘੱਟ ਵੋਟਾਂ ਕੱਟਣ। ਦੋ, ਪੂਰੀ ਤਰ੍ਹਾਂ ਨਾਲ ਠੋਕ ਵਜਾ ਕੇ ਹੀ ਨਵੇਂ ਵੋਟਰ ਦੇ ਨਾਂ ਜੋੜੇ ਜਾਣ। ਚੋਣ ਕਮਿਸ਼ਨ ਦਾ ਨਵਾਂ ਟੈਂਡਰ ਮਮਤਾ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਕਮਿਸ਼ਨ ਨੇ 1,000 ਡਾਟਾ ਐਂਟਰੀ ਆਪ੍ਰੇਟਰ ਅਤੇ 50 ਸਾਫਟਵੇਅਰ ਡਿਵੈਲਪਮੈਂਟ ਸਮਝੌਤੇ ਦੇ ਆਧਾਰ ’ਤੇ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੂੰ 1 ਸਾਲ ਲਈ ਰੱਖਿਆ ਜਾਵੇਗਾ। ਮਮਤਾ ਨੇ ਇਸ ਦਾ ਵਿਰੋਧ ਕੀਤਾ ਹੈ। ਹੁਣ ਵੋਟਰ ਦਾ ਫਾਰਮ ਕਿਵੇਂ ਭਰਿਆ ਜਾਂਦਾ ਹੈ, ਇਹ ਮਹੱਤਵਪੂਰਨ ਨਹੀਂ ਹੈ, ਮਹੱਤਵਪੂਰਨ ਇਹ ਹੈ ਕਿ ਡਾਟਾ ਐਂਟਰੀ ਕੀ ਕੀਤੀ ਜਾਂਦੀ ਹੈ, ਉਸੇ ਦੇ ਆਧਾਰ ’ਤੇ ਵੋਟਰ ਦਾ ਨਾਂ ਮਨਜ਼ੂਰ ਹੋਵੇਗਾ ਜਾਂ ਰੱਦ ਹੋ ਜਾਵੇਗਾ। ਇਸ ਮੁੱਦੇ ’ਤੇ ਟੀ. ਐੱਮ. ਸੀ. ਦੇ 10 ਸੰਸਦ ਮੈਂਬਰਾਂ ਨੇ ਚੋਣ ਕਮਿਸ਼ਨ ਨੂੰ ਮਿਲਣ ਦਾ ਸਮਾਂ ਮੰਗਿਆ ਹੈ।

ਉੱਧਰ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦਾ ਕਹਿਣਾ ਹੈ ਕਿ ਬੰਗਾਲ ’ਚ ਨਾਜਾਇਜ਼ ਤੌਰ ’ਤੇ ਘੁਸਪੈਠੀਆਂ ਦੀ ਭਰਮਾਰ ਹੈ ਅਤੇ ਇਕ ਕਰੋੜ ਨਾਂ ਕੱਟੇ ਜਾਣ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਭਾਜਪਾ ਜਾਣਦੀ ਹੈ ਕਿ ਉਹ ਬਿਹਾਰ ਵਾਂਗ ਮਹਿਲਾਵਾਂ ਲਈ 10 ਹਜ਼ਾਰੀ ਯੋਜਨਾ ’ਤੇ ਬੰਗਾਲ ’ਚ ਅਮਲ ਨਹੀਂ ਕਰ ਸਕਦੀ, ਕਿਉਂਕਿ ਉਥੇ ਉਸ ਦੀ ਸਰਕਾਰ ਨਹੀਂ ਹੈ। ਦੇਸ਼ ਭਰ ਲਈ ਕੋਈ ਯੋਜਨਾ ਲਾਗੂ ਕਰ ਕੇ ਹੀ ਉਹ ਬੰਗਾਲ ਦੀਆਂ ਮਹਿਲਾਵਾਂ ਤੱਕ ਪਹੁੰਚ ਸਕਦੀ ਹੈ। ਵਿੱਤੀ ਹਾਲਤ ਦੇਖਦੇ ਹੋਏ ਅਜਿਹਾ ਸੰਭਵ ਨਹੀਂ ਹੈ। ਉਂਝ ਵੀ ਈ. ਡੀ. ਦੇ ਰਾਡਾਰ ’ਤੇ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ ਤੋਂ ਲੈ ਕੇ ਕਰੀਬ 10 ਪ੍ਰਮੁੱਖ ਸੰਸਦ ਮੈਂਬਰ ਅਤੇ ਮਮਤਾ ਮੰਤਰੀ ਮੰਡਲ ਦੇ ਮੰਤਰੀ ਹਨ। ਕੀ ਅਗਲੇ 2 ਮਹੀਨਿਆਂ ’ਚ ਈ. ਡੀ. ਓਵਰਟਾਈਮ ਕਰਦੀ ਨਜ਼ਰ ਆਏਗੀ?

ਭਾਜਪਾ ਬੰਗਾਲ ’ਚ ਹਿੰਦੂਤਵ ਅਤੇ ਵਿਕਾਸ ਦਾ ਘੋਲ ਪਰੋਸਦੀ ਰਹੀ ਹੈ। ਬੰਗਾਲ ’ਚ ਕਰੀਬ 30 ਫੀਸਦੀ ਮੁਸਲਿਮ ਹਨ ਅਤੇ ਭਾਜਪਾ ਲਈ ਹਿੰਦੂ-ਮੁਸਲਿਮ ਕਰਨਾ ਆਸਾਨ ਹੋਣਾ ਚਾਹੀਦਾ ਹੈ ਪਰ ਅਜਿਹਾ ਹੋਣਾ ਨਹੀਂ ਹੈ। ਬੰਗਾਲ ’ਚ ਆਮ ਤੌਰ ’ਤੇ ਹਿੰਦੂ ਧਰਮਨਿਰਪੱਖ ਰਹੇ ਹਨ। ਅਜਿਹੇ ’ਚ ਵਿਰੋਧੀ ਵੋਟ ’ਤੇ ਐੱਸ.ਆਈ.ਆਰ. ਦੀ ਕੁਲਹਾੜੀ ਚਲਾਉਣਾ ਆਸਾਨ ਉਪਾਅ ਹੈ ਪਰ ਭਾਜਪਾ ਇਸ ਦੇ ਨਾਲ ਮਮਤਾ ਦੀ ਬੰਗਾਲੀ ਪਛਾਣ ਦੇ ਹਥਿਆਰ ਦਾ ਤੋੜ ਕੱਢਣ ’ਚ ਲੱਗੀ ਹੋਈ ਹੈ। ਬੰਗਾਲ ’ਚ ਬਾਹਰੀ ਬਨਾਮ ਬੰਗਾਲ ਦੀ ਬੇਟੀ ਦੇ ਵਿਚਾਲੇ ਚੋਣ ਦਾ ਨੈਰੇਟਿਵ ਮਮਤਾ ਸਥਾਪਿਤ ਕਰਦੀ ਰਹੀ ਹੈ, ਇਸ ਵਾਰ ਭਾਜਪਾ ਭਾਰਤੀ ਜਨਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜ਼ਰੀਏ ਸੰਨ੍ਹ ਲਗਾਉਣ ਦੀ ਕੋਸ਼ਿਸ਼ ’ਚ ਹੈ। ਉਸ ਦਾ ਕਹਿਣਾ ਹੈ ਕਿ ਬੰਗਾਲ ਦੀ ਜਨਤਾ ਨੂੰ ਹਲਮਾਵਰੀ ਅੰਦਾਜ਼ ’ਚ ਇਹ ਸਮਝਾਉਣ ਦੀ ਕੋਸ਼ਿਸ਼ ਹੋਵੇਗੀ ਕਿ ਉਨ੍ਹਾਂ ਦੇ ਮੁਖਰਜੀ ਬੰਗਾਲ ਦੀ ਮਿੱਟੀ ਦੇ ਹੀ ‘ਮਾਨੁਸ਼’ ਸਨ। ਅਜਿਹੇ ’ਚ ਉਨ੍ਹਾਂ ’ਤੇ ਬਾਹਰੀ ਹੋਣ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ। ਮਮਤਾ ਬੈਨਰਜੀ ਭਾਜਪਾ ਦੀ ਇਸ ਚਾਲ ਨੂੰ ਪਹਿਲਾਂ ਹੀ ਸਮਝ ਗਈ ਸੀ। ਉਸ ਨੇ ਦੁਰਗਾ ਪੂਜਾ ਮੌਕੇ ’ਤੇ ਲੱਗਣ ਵਾਲੇ ਪੰਡਾਲਾਂ ਲਈ ਜੰਮ ਕੇ ਪੈਸਾ ਦੇਣਾ ਸ਼ੁਰੂ ਕੀਤਾ। ਜੇਕਰ ਮੌਲਵੀਆਂ ਦਾ ਮਾਣਭੱਤਾ ਵਧਾਇਆ ਤਾਂ ਪੁਜਾਰੀਆਂ ਦੇ ਮਾਣਭੱਤੇ ’ਚ ਵੀ ਓਨਾ ਹੀ ਇਜ਼ਾਫਾ ਕੀਤਾ। ਪਿਛਲੀਆਂ ਲੋਕ ਸਭਾ ਚੋਣਾਂ ’ਚ ਤਾਂ ਮਮਤਾ ਚੋਣ ਸਭਾਵਾਂ ’ਚ ਚੰਡੀ ਦਾ ਪਾਠ ਕਰਦੀ ਨਜ਼ਰ ਆਈ ਸੀ। ਭਾਜਪਾ ਦਾ ਹਿੰਦੂ ਕਾਰਡ ਤਾਂ ਲੋਕ ਸਭਾ ਚੋਣਾਂ ’ਚ ਹੀ ਠੁੱਸ ਹੋ ਗਿਆ ਸੀ। ਇੰਝ ਕਿਹਾ ਜਾਵੇ ਕਿ ਉਮੀਦ ਦੇ ਮੁਤਾਬਕ ਚੱਲਿਆ ਨਹੀਂ ਪਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਸੰਘ ਦੇ ਨਾਲ ਮਿਲ ਕੇ ਇਸ ਕਾਰਡ ਨੂੰ ਫਿਰ ਤੋਂ ਭਨਾਉਣ ਦੇ ਫੇਰ ’ਚ ਹੈ।

ਪਰ ਟੀ. ਐੱਮ. ਸੀ ’ਚ ਹੇਠਲੇ ਪੱਧਰ ’ਤੇ ਭ੍ਰਿਸ਼ਟਾਚਾਰ ਬਹੁਤ ਹੈ। ਮਮਤਾ ਇਸ ’ਤੇ ਰੋਕ ਲਗਾਉਣ ’ਚ ਕਾਮਯਾਬ ਨਹੀਂ ਹੋਈ ਹੈ। ਪਿਛਲੀਆਂ ਲੋਕ ਸਭਾ ਚੋਣਾਂ ’ਚ ਮੋਦੀ ਨੇ ਇਸ ਚੋਰੀ ਚਕਾਰੀ ਨੂੰ ਵੱਡਾ ਮੁੱਦਾ ਬਣਾਇਆ ਸੀ। ਮਮਤਾ ਨੇ ਉਦੋਂ ਕੁਝ ਜਗ੍ਹਾ ਵਰਕਰਾਂ ਨੂੰ ਰਿਸ਼ਵਤ ਦੀ ਰਕਮ ਵਾਪਸ ਵੀ ਕੀਤੀ ਸੀ ਪਰ ਇਹ ਕੰਮ ਹੱਦ ਤੋਂ ਜ਼ਿਆਦਾ ਪੂਰਾ ਨਹੀਂ ਹੋਇਆ। ਮਮਤਾ ਬੈਨਰਜੀ ਦੇ ਖਿਲਾਫ ਇਹ ਮਾਮਲਾ ਤੂਲ ਫੜ ਸਕਦਾ ਹੈ। ਮਮਤਾ ਬੈਨਰਜੀ ਨੇ ਸਮਾਜ ਦੇ ਵੱਖ-ਵੱਖ ਵਰਗਾਂ ਲਈ ਢੇਰਾਂ ਯੋਜਨਾਵਾਂ ਚਲਾਈਆਂ ਹੋਈਆਂ ਹਨ। ਭਾਜਪਾ ਇਨ੍ਹਾਂ ਯੋਜਨਾਵਾਂ ’ਚ ਭ੍ਰਿਸ਼ਟਾਚਾਰ ਅਤੇ ਯੋਜਨਾ ਤੋਂ ਵਾਂਝੇ ਵੋਟਰਾਂ ਨੂੰ ਵੀ ਟਾਰਗੈੱਟ ’ਤੇ ਲੈ ਰਹੀ ਹੈ। ਕੁਲ ਮਿਲਾ ਕੇ ਮੁਕਾਬਲਾ ਤਕੜਾ ਹੋਣ ਵਾਲਾ ਹੈ। ਮਮਤਾ ਜੇਕਰ ਮੋਦੀ ਨੂੰ ਚੁਣੌਤੀ ਦੇ ਰਹੀ ਹੈ ਤਾਂ ਮਮਤਾ ਨੂੰ ਮੋਦੀ ਤੋਂ ਚੁਣੌਤੀ ਵੀ ਮਿਲ ਰਹੀ ਹੈ।

ਵਿਜੇ ਵਿਦਰੋਹੀ

  • Mamata Banerjee
  • Assembly Elections
  • Bihar
  • SIR
  • ਮਮਤਾ ਬੈਨਰਜੀ
  • ਵਿਧਾਨ ਸਭਾ ਚੋਣਾਂ
  • ਬਿਹਾਰ
  • ਐੱਸਆਈਆਰ

ਬਿਹਾਰ ’ਚ ਨਵੀਂ ਰਾਜਨੀਤੀ ਦੀ ਬਿੜਕ

NEXT STORY

Stories You May Like

  • voting rights  citizenship  mamata banerjee
    ਅੱਜ ਵੋਟ ਪਾਉਣ ਦਾ ਅਧਿਕਾਰ ਖੋਹਿਆ ਜਾ ਰਿਹਾ, ਅਗਲੀ ਵਾਰ ਨਾਗਰਿਕਤਾ ਖੋਹ ਲੈਣਗੇ: ਮਮਤਾ ਬੈਨਰਜੀ
  • mamata banerjee  helicopter  bad weather  road route
    ਬੰਗਾਲ 'ਚ ਆਇਆ ਤੂਫ਼ਾਨ ! ਚੋਣ ਪ੍ਰਚਾਰ ਲਈ ਗਏ CM ਮਮਤਾ ਦਾ ਹੈਲੀਕਾਪਟਰ ਨਹੀਂ ਹੋ ਸਕਿਆ ਲੈਂਡ
  • mamta kulkarni s glamorous avatar
    ਮਮਤਾ ਕੁਲਕਰਨੀ ਦਾ 'ਗਲੈਮਰਸ' ਅਵਤਾਰ, ਸਾਧਵੀ ਦਾ ਚੋਲਾ ਤਿਆਗ ਕੇ ਮਾਡਰਨ ਪਹਿਰਾਵੇ 'ਚ ਆਈ ਨਜ਼ਰ
  • supreme court  wangchuk  detention
    ਸੁਪਰੀਮ ਕੋਰਟ ਨੇ ਵਾਂਗਚੁਕ ਦੀ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਕੀਤਾ ਨਿਪਟਾਰਾ
  • swami avimukteshwaranand  supreme court  anticipatory bail
    ਸਵਾਮੀ ਅਵਿਮੁਕਤੇਸ਼ਵਰਾਨੰਦ ਨੂੰ ਪੇਸ਼ਗੀ ਜ਼ਮਾਨਤ ਦੇਣ ਦੇ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ
  • sukhpal khaira panchayat land
    ਸੁਖਪਾਲ ਖਹਿਰਾ ਨੇ ਪੰਚਾਇਤੀ ਜ਼ਮੀਨ 'ਤੇ ਕਬਜ਼ੇ ਦੇ ਇਲਜ਼ਾਮਾਂ ਨੂੰ ਨਕਾਰਿਆ, ਦਿੱਤੀ ਚੁਣੌਤੀ
  • israel fires missiles into caspian sea
    ਇਜ਼ਰਾਈਲ ਨੇ ਕੈਸਪੀਅਨ ਸਾਗਰ 'ਚ ਦਾਗੀਆਂ ਮਿਜ਼ਾਈਲਾਂ, ਈਰਾਨ ਤੇ ਰੂਸ ਨੂੰ ਦਿੱਤੀ ਸਿੱਧੀ ਚੁਣੌਤੀ
  • inflation  australia  reserve bank
    ਆਸਟ੍ਰੇਲੀਆ 'ਚ ਮਹਿੰਗਾਈ ਦੀ ਰਫ਼ਤਾਰ ਤੇਜ਼, ਰਿਜ਼ਰਵ ਬੈਂਕ ਲਈ ਚੁਣੌਤੀ ਵਧੀ
  • hail and storm will occur in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
  • roshan healthcare ayurvedic treatment
    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ, ਦਮਾ-ਅਸਥਮਾ ਦਾ ਕਾਰਗਰ ਦੇਸੀ...
  • earthquake tremors felt in jalandhar
    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
  • youth dies after drowning in pond
    ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ, ਜਲੰਧਰ-ਪਠਾਨਕੋਟ ਹਾਈਵੇਅ 'ਤੇ ਪਿੰਡ...
  • shiromani akali dal
    ਲੋਕਾਂ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਚੱਲਣ ਕਾਰਨ ਅਗਲੀ ਸਰਕਾਰ ਦੀ...
  • powercom transco union pensioners hold division level meeting
    ਪਾਵਰਕਾਮ-ਟਰਾਂਸਕੋ ਯੂਨੀਅਨ ਪੈਨਸ਼ਨਰਾਂ ਦੀ ਡਿਵੀਜ਼ਨ ਪੱਧਰੀ ਮੀਟਿੰਗ, ਸੰਘਰਸ਼ ਤੇਜ਼...
  • bloody clash between two nepali families in nurpur colony
    ਨੂਰਪੁਰ ਕਾਲੋਨੀ 'ਚ ਦੋ ਨੇਪਾਲੀ ਪਰਿਵਾਰਾਂ ਵਿਚਾਲੇ ਖੂਨੀ ਝੜਪ, 2 ਔਰਤਾਂ ਸਮੇਤ 4...
  • thief caught red handed cutting meter wires in jalandhar
    ਜਲੰਧਰ 'ਚ ਮੀਟਰ ਦੀਆਂ ਤਾਰਾਂ ਕੱਟਦਾ ਚੋਰ ਰੰਗੇ ਹੱਥੀਂ ਗ੍ਰਿਫ਼ਤਾਰ, ਲੋਕਾਂ ਨੇ...
Trending
Ek Nazar
fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

the weather has changed in amritsar

ਅੰਮ੍ਰਿਤਸਰ 'ਚ ਮੌਸਮ ਨੇ ਬਦਲੀ ਕਰਵਟ, ਆਸਮਾਨ ’ਚ ਛਾਏ ਬੱਦਲ, ਚੱਲੀਆਂ ਠੰਡੀਆਂ...

attack by is linked rebels

ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • jihadi mentality
      ਜਿਹਾਦੀ ਮਾਨਸਿਕਤਾ ਦਾ ਜਾਰੀ ਸਿਲਸਿਲਾ
    • naxal free india
      ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
    •   criminals dominate politics   criminal cases
      ‘ਰਾਜਨੀਤੀ ’ਚ ਅਪਰਾਧੀਆਂ ਦਾ ਬੋਲਬਾਲਾ’ ਆਸਾਮ ਅਤੇ ਪੁਡੂਚੇਰੀ ਉਮੀਦਵਾਰਾਂ ਖ਼ਿਲਾਫ਼...
    • didn  t make accusations
      ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ...
    • toxic marital relationship aakhir kya hai hal
      ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?
    • naxalism in india
      ਦੇਸ਼ ਐਵੇਂ ਹੀ ਨਹੀਂ ਹੋਇਆ ਨਕਸਲਵਾਦ ਤੋਂ ਮੁਕਤ
    • women empowerment
      ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ
    • telangana  salary will be deducted for not taking care of parents
      ਤੇਲੰਗਾਨਾ- ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ’ਤੇ ਕੱਟੀ ਜਾਵੇਗੀ ਤਨਖਾਹ, ਬਜ਼ੁਰਗਾਂ...
    • food processing industry
      ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ
    • jewar airport
      ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +