ਵਲਟੋਹਾ (ਬਲਜੀਤ ਸਿੰਘ) — ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਟਿੱਚਾ ਮਿੱਥਿਆ ਹੈ, ਉਥੇ ਨਾਲ ਹੀ ਹੁਣ ਇਹ ਵੀ ਟੀਚਾ ਅਪਣਾਇਆ ਕਿ ਨਕਲ ਮੁਕਤ ਪੰਜਾਬ ਹੋਵੇ ਕੋਈ ਵੀ ਬੱਚਾ ਨਕਲ ਮਾਰ ਕੇ ਪਾਸ ਨਾ ਹੋਵੇ। ਇਸ ਲੜੀ ਤਹਿਤ ਬਾਰ੍ਹਵੀਂ ਦੀ ਪ੍ਰੀਖਿਆ ਨੂੰ ਲੈ ਕੇ ਤਰਨਤਾਰਨ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਸਕੂਲਾਂ 'ਚ ਹੋ ਰਹੇ ਪੇਪਰਾਂ ਨੂੰ ਲੈ ਕੇ ਵੱਖ ਵੱਖ ਟੀਮਾਂ ਲਗਾਈਆਂ ਗਈਆਂ ਹਨ, ਜੋ ਸਕੂਲਾਂ 'ਚ ਹੋ ਰਹੇ ਪੇਪਰਾਂ ਦੀ ਚੈਕਿੰਗ ਕਰੇ। ਇਸੇ ਤਹਿਤ ਵਲਟੋਹਾ ਬਲਾਕ ਦੇ ਬੀ.ਡੀ.ਓ. ਲਾਲ ਸਿੰਘ ਵੱਲੋ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੰਨਿਆ ਵਿਖੇ ਚੈਕਿੰਗ ਕੀਤੀ ਗਈ,ਜਿਥੇ ਪੂਰੀ ਤਰ੍ਹਾਂ ਨਕਲ ਮੁਕਤ ਪੇਪਰ ਵੇਖਣ ਨੂੰ ਮਿਲੇ। ਉਨ੍ਹਾਂ ਕਿਹਾ ਕਿ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਹੁਕਮ ਜਾਰੀ ਹੋਏ ਹਨ ਕਿ ਜਿਥੇ-ਜਿਥੇ ਵੀ ਬਾਰ੍ਹਵੀਂ ਕਲਾਸ ਦੇ ਪੇਪਰ ਹੋ ਰਹੇ ਹਨ। ਉਨ੍ਹਾਂ ਸੈਂਟਰਾਂ ਨੂੰ ਚੈਕ ਕੀਤਾ ਜਾਵੇ ਉਨ੍ਹਾਂ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਚੈਕਿੰਗ ਕੀਤੀ ਜਾ ਰਹੀ ਹੈ।
ਜੇਲ ਅੰਦਰ ਬੰਦ ਨੌਜਵਾਨ ਦਾ ਫੋਨ ਰੀਚਾਰਜ ਨਾ ਕਰਨ 'ਤੇ ਦੁਕਾਨਦਾਰ 'ਤੇ ਜਾਨਲੇਵਾ ਹਮਲਾ
NEXT STORY