Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 01, 2026

    1:15:28 AM

  • son shoots and kills his father

    ਖ਼ੂਨ ਦੇ ਰਿਸ਼ਤੇ ਹੋਣ ਲੱਗੇ ਪਾਣੀ: ਪੁੱਤ ਨੇ ਪਿਓ ਦਾ...

  • attack on excise department team in jalandhar cantt

    ਜਲੰਧਰ ਕੈਂਟ 'ਚ ਐਕਸਾਈਜ਼ ਟੀਮ 'ਤੇ ਹਮਲਾ: ਨਜਾਇਜ਼...

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • lionel messi retires from international football

    ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਸਿਲਕ ਮਾਰਕ ਐਕਸਪੋ- 2024 ਦਾ ਕੀਤਾ ਉਦਘਾਟਨ

PUNJAB News Punjabi(ਪੰਜਾਬ)

ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਸਿਲਕ ਮਾਰਕ ਐਕਸਪੋ- 2024 ਦਾ ਕੀਤਾ ਉਦਘਾਟਨ

  • Edited By Baljit Singh,
  • Updated: 04 Dec, 2024 09:14 PM
Punjab
punjab horticulture minister mahendra bhagat inaugurates silk mark expo 2024
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ : ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 35-ਏ ਵਿੱਚ ਸਥਿਤ ਕਿਸਾਨ ਭਵਨ ਵਿਖੇ ਸਿਲਕ ਐਕਸਪੋ -2024 ਦਾ ਉਦਘਾਟਨ ਕੀਤਾ। ਸਿਲਕ ਮਾਰਕ ਆਰਗੇਨਾਈਜੇਸ਼ਨ ਆਫ ਇੰਡੀਆ, ਸੈਂਟਰਲ ਸਿਲਕ ਬੋਰਡ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਬਾਗਬਾਨੀ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਪਹਿਲਾ ਸਮਾਗਮ ਹੈ। ਮੰਤਰੀ ਨੇ ‘ ਦਾ ਜਰਨੀ ਆਫ਼ ਸੈਰੀਕਲਚਰ ਇਨ ਪੰਜਾਬ’ ਸਿਰਲੇਖ ਵਾਲਾ ਬਰੋਸ਼ਰ ਵੀ ਜਾਰੀ ਕੀਤਾ। ਇਹ ਸੂਬੇ ਵਿੱਚ ਰੇਸ਼ਮ ਦੀ ਖੇਤੀ ਦੇ  ਵਿਕਾਸ, ਪਹਿਲਕਦਮੀਆਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕਰਦਾ ਹੈ। ਇਸ ਐਕਸਪੋ ਦਾ ਉਦੇਸ਼ ਰੇਸ਼ਮ ਦੀ ਖੇਤੀ ਨੂੰ ਹੁਲਾਰਾ ਦੇਣਾ ਅਤੇ ਦੇਸ਼ ਭਰ ਦੇ ਕਾਰੀਗਰਾਂ ਅਤੇ ਵਪਾਰੀਆਂ ਨੂੰ ਇੱਕ ਢੁਕਵਾਂ ਮੰਚ ਪ੍ਰਦਾਨ ਕਰਨਾ ਹੈ।

ਸਮਾਗਮ ਦੀ ਸ਼ੁਰੂਆਤ ਦੀਪ ਜਗਾਉਣ ਦੀ ਰਸਮ ਨਾਲ ਹੋਈ, ਜੋ ਗਿਆਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਇਸ ਸਮਾਗਮ ਵਿੱਚ ਸਕੱਤਰ ਬਾਗਬਾਨੀ ਸ੍ਰੀ ਅਜੀਤ ਬਾਲਾਜੀ ਜੋਸ਼ੀ, ਕੇਂਦਰੀ ਸਿਲਕ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਪੀ. ਸਿਵਾਕੁਮਾਰ ਅਤੇ ਪੰਜਾਬ ਬਾਗਬਾਨੀ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਸਮੇਤ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਮਹਿੰਦਰ ਭਗਤ ਨੇ ਰੇਸ਼ਮ ਦੀ ਖੇਤੀ ਵਿੱਚ ਪੰਜਾਬ ਦੀ ਸ਼ਾਨਦਾਰ ਤਰੱਕੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੇਸ਼ਮ ਦਾ ਉਤਪਾਦਨ ਪੰਜਾਬ ਦੇ ਚਾਰ ਜ਼ਿਲਿ੍ਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਵਿੱਚ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 13 ਸਰਕਾਰੀ ਸੈਰੀਕਲਚਰ ਫਾਰਮ ਹਨ, ਜਿੱਥੇ ਤਕਨੀਕੀ ਸਟਾਫ਼ ਦੇ ਸਹਿਯੋਗ ਨਾਲ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਕੀਤਾ ਜਾਂਦਾ ਹੈ।

ਮੰਤਰੀ ਭਗਤ ਨੇ ਕਿਹਾ, “ਪੰਜਾਬ ਵਿੱਚ ਕੋਕੂਨ ਦੀ ਕੀਮਤ 550 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਕੇ 1,250 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ, ਇਹ ਸਰਕਾਰੀ ਯਤਨਾਂ ਸਦਕਾ ਸੰਭਵ ਹੋਇਆ ਹੈ। ਸਰਕਾਰ ਵੱਲੋਂ ਰੇਸ਼ਮ ਦੇ ਕਾਸ਼ਤਕਾਰਾਂ ਵਿਸ਼ੇਸ਼ ਕਰਕੇ ਇਸ ਖੇਤਰ ਨਾਲ ਜੁੜੀਆਂ ਔਰਤਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਨੂੰ ਯਕੀਨੀ ਬਣਾਇਆ ਗਿਆ ਹੈ।  ਸੂਬਾ ਪੇਂਡੂ ਭਾਈਚਾਰਿਆਂ ਨੂੰ ਉੱਚਾ ਚੁੱਕਣ ਲਈ ਇਸ ਖੇਤਰ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ।’’

ਮੰਤਰੀ ਭਗਤ ਨੇ ‘ਸਕੋਚ ਨੈਸ਼ਨਲ ਐਵਾਰਡ -2024 ’ ਵੱਕਾਰੀ ਸਿਲਵਰ ਐਵਾਰਡ ਜਿੱਤਣ ਦੇ ਨਾਲ-ਨਾਲ ਸੈਰੀਕਲਚਰ ਦੇ ਖੇਤਰ ਵਿੱਚ ਪੰਜਾਬ ਦੀਆਂ ਪ੍ਰਾਪਤੀਆਂ ਦੀ ਵੀ ਸ਼ਲਾਘਾ ਕੀਤੀ । ਇਹ ਪੁਰਸਕਾਰ ਰੇਸ਼ਮ ਦੀ ਖੇਤੀ ਪ੍ਰੋਜੈਕਟ ਰਾਹੀਂ “ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ-ਆਰਥਿਕ ਵਿਕਾਸ” ਨੂੰ ਉਤਸ਼ਾਹਿਤ ਕਰਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਰਾਜ ਨੇ ਆਪਣੇ ਰੇਸ਼ਮ ਦੀ ਖੇਤੀ ਦੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ, ਜਿਸ ਵਿੱਚ ਕੋਕੂਨ ਦਾ ਉਤਪਾਦਨ ਸਾਲਾਨਾ 29,000 ਕਿਲੋ ਤੱਕ ਪਹੁੰਚ ਗਿਆ ਹੈ। ‘ ਪੰਜਾਬ ਸਿਲਕ’ ਬ੍ਰਾਂਡ ਨੂੰ ਲਾਂਚ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਿਲਕ ਰੀਲਿੰਗ ਯੂਨਿਟ ਸਥਾਪਤ ਕਰਨ ਦੀਆਂ ਯੋਜਨਾਵਾਂ ਵੀ ਚੱਲ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਖੇਤਰ ਨੂੰ ਹੋਰ ਹੁਲਾਰਾ ਦੇਣ ਲਈ ਕਿਸਾਨਾਂ ਨੂੰ ਰੇਸ਼ਮ ਦੇ ਕੀੜੇ ਪਾਲਣ ਦੇ ਸ਼ੈੱਡਾਂ, ਲੋੜੀਂਦਾ ਸਾਜ਼ੋ-ਸਾਮਾਨ ਆਦਿ ਲਈ 65% ਤੱਕ ਦੀ ਸਬਸਿਡੀ ਦੇ ਨਾਲ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰੇਸ਼ਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ 60 ਫੀਸਦ ਤੋਂ ਵੱਧ ਔਰਤਾਂ ਹਨ।

ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਰਾਜ ਪੱਧਰ ’ਤੇ ਰੇਸ਼ਮ ਦੇ ਬੀਜ ਉਤਪਾਦਨ ਨੂੰ ਸਮਰੱਥ ਬਣਾਉਣ ਅਤੇ ਰੇਸ਼ਮ ਕਾਸ਼ਤਕਾਰਾਂ ਨੂੰ ਇਹ ਬੀਜ ਮਾਮੂਲੀ ਕੀਮਤਾਂ ’ਤੇ ਮੁਹੱਈਆ ਕਰਵਾਉਣ ਲਈ ਡਲਹੌਜ਼ੀ ਵਿੱਚ ਬੰਦ ਪਏ ਸਿਲਕ ਸੀਡ ਪਰੋਡਕਸ਼ਨ ਸੈਂਟਰ ਨੂੰ ਮੁੜ ਕਾਰਜਸ਼ੀਲ ਕਰ ਦਿੱਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੇਂਡੂ ਭਾਈਚਾਰਿਆਂ ਨੂੰ ਸਮਰੱਥ ਬਣਾਉਣ , ਢੁਕਵੀਂ ਉਪਜੀਵਕਾ ਕਮਾਉਣ ਅਤੇ ਰੇਸ਼ਮ ਉਦਯੋਗ ਨੂੰ ਮਜ਼ਬੂਤ ਕਰਨ, ਇਸ ਦੇ ਵਿਕਾਸ ਅਤੇ ਵਿਸ਼ਵ ਪੱਧਰ ’ਤੇ ਮਾਨਤਾ ਨੂੰ ਯਕੀਨੀ ਬਣਾ ਰਹੀ ਹੈ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਗਬਾਨੀ ਦੇ ਸਕੱਤਰ ਬਾਗਬਾਨੀ ਸ੍ਰੀ ਅਜੀਤ ਬਾਲਾਜੀ ਜੋਸ਼ੀ ਨੇ ਰੇਸ਼ਮ ਕਿਸਾਨਾਂ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਲਕ ਐਕਸਪੋ ਵਰਗੀਆਂ ਪਹਿਲਕਦਮੀਆਂ ਦਾ ਉਦੇਸ਼ ਰੇਸ਼ਮ ਉਦਯੋਗ ਨੂੰ ਹੁਲਾਰਾ ਦੇਣਾ ਅਤੇ ਪੇਂਡੂ ਭਾਈਚਾਰਿਆਂ, ਖਾਸ ਕਰਕੇ, ਰਾਜ ਵਿੱਚ ਰੇਸ਼ਮ ਵਪਾਰ ਨਾਲ ਜੁੜੀਆਂ ਔਰਤਾਂ ਲਈ ਟਿਕਾਊ ਮੌਕੇ ਪੈਦਾ ਕਰਨਾ ਹੈ।

ਕੇਂਦਰੀ ਰੇਸ਼ਮ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਪੀ. ਸ਼ਿਵਕੁਮਾਰ ਨੇ ਰੇਸ਼ਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਪੰਜਾਬ ਵਿੱਚ ਰੇਸ਼ਮ ਦੀ ਖੇਤੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਕੇਂਦਰੀ ਰੇਸ਼ਮ ਬੋਰਡ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਇਸ ਮੌਕੇ ਬਾਗਬਾਨੀ ਵਿਭਾਗ ਦੀ ਡਾਇਰੈਕਟਰ ਸ਼੍ਰੀਮਤੀ ਸ਼ੈਲੇਂਦਰ ਕੌਰ ਨੇ ਰੇਸ਼ਮ ਦੀ ਖੇਤੀ ਵਿੱਚ ਸੂਬੇ ਦੀ ਤਰੱਕੀ ਅਤੇ ਸਰਕਾਰੀ ਪਹਿਲਕਦਮੀਆਂ ਅਤੇ ਸਹਾਇਤਾ ਰਾਹੀਂ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਇਸਦੀ ਭੂਮਿਕਾ ਬਾਰੇ ਦੱਸਿਆ। ਸਮਾਗਮ ਦੌਰਾਨ, ਪੰਜਾਬ ਦੇ ਬਾਗਬਾਨੀ ਖੇਤਰ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਨੂੰ ਦਰਸਾਉਂਦੀ ਇੱਕ ਸੰਖੇਪ ਵੀਡੀਓ ਦਿਖਾਈ ਗਈ।

ਸਮਾਗਮ ਤੋਂ ਪਹਿਲਾਂ ਮੰਤਰੀ ਮਹਿੰਦਰ ਭਗਤ ਨੇ ਕਈ ਰਾਜ ਦੇ ਸਟਾਲਾਂ ਦਾ ਦੌਰਾ ਕੀਤਾ ਅਤੇ ਕਾਰੀਗਰਾਂ ਤੇ ਪ੍ਰਦਰਸ਼ਨੀ ਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਾਰੀਗਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਖੇਤਰੀ ਸ਼ਿਲਪਕਾਰੀ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਪ੍ਰਦਰਸ਼ਨਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ।

9 ਦਸੰਬਰ ਤੱਕ ਚੱਲਣ ਵਾਲੇ ਇਸ ਸਿਲਕ ਐਕਸਪੋ ਵਿੱਚ ਪੰਜਾਬ, ਕਰਨਾਟਕ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ੍ਹ ਅਤੇ ਬਿਹਾਰ ਵਰਗੇ ਰਾਜਾਂ ਦੇ ਕਾਰੀਗਰਾਂ ਅਤੇ ਵਪਾਰੀਆਂ ਵੱਲੋਂ ਸਟਾਲ ਲਗਾਏ ਗਏ ਹਨ। ਕੇਂਦਰੀ ਸਿਲਕ ਬੋਰਡ ਦੇ ਅਧੀਨ ਰਜਿਸਟਰਡ ਸੰਸਥਾਵਾਂ ਸਾੜੀਆਂ, ਸਟਾਲਾਂ ਅਤੇ ਘਰੇਲੂ ਸਜਾਵਟ ਦੀਆਂ ਵਸਤੂਆਂ ਸਮੇਤ ਸ਼ੁੱਧ ਰੇਸ਼ਮ ਉਤਪਾਦਾਂ ਦੀ ਇੱਕ ਕਿਸਮ ਦਾ ਪ੍ਰਦਰਸ਼ਨ ਵੀ ਕਰ ਰਹੀਆਂ ਹਨ।

ਇਨਾਮ ਵੰਡ ਸਮਾਰੋਹ ਦੌਰਾਨ ਮੰਤਰੀ ਮਹਿੰਦਰ ਭਗਤ ਨੇ ਰੇਸ਼ਮ ਦੀ ਖੇਤੀ ਨੂੰ ਅੱਗੇ ਵਧਾਉਣ ਅਤੇ ਕਿਸਾਨਾਂ ਦੀ ਭਲਾਈ ਵਿੱਚ ਸਹਾਇਤਾ ਕਰਨ ਲਈ ਸਮਰਪਿਤ ਯਤਨਾਂ ਲਈ ਵਿਭਾਗੀ ਅਧਿਕਾਰੀਆਂ ਸਮੇਤ ਰੇਸ਼ਮ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ।

ਇਸ ਸਮਾਗਮ ਦੌਰਾਨ ਹਾਜ਼ਰ ਹੋਰਨਾਂ ਵਿੱਚ ਪ੍ਰਮੁੱਖ ਤੌਰ ’ਤੇ ਵਿਭਾਗ ਮੁਖੀ (ਵਿਸ਼ੇਸ਼) ਬਾਗਬਾਨੀ ਹਰਿਆਣਾ ਡਾ. ਅਰਜੁਨ ਸਿੰਘ ਸੈਣੀ, ਸੰਯੁਕਤ ਡਾਇਰੈਕਟਰ ਪੰਜਾਬ ਬਾਗਬਾਨੀ ਡਾ. ਤਜਿੰਦਰ ਸਿੰਘ ਬਾਜਵਾ, ਵਿਗਿਆਨੀ ਕੇਂਦਰੀ ਰੇਸ਼ਮ ਬੋਰਡ (ਸੀ.ਐਸ.ਬੀ.) ਐਨ.ਐਸ. ਗਹਿਲੋਤ, ਉਪ ਸਕੱਤਰ ਸੀ.ਐਸ.ਬੀ.ਦਸਰਥੀ ਬੇਹੇਰਾ, ਡੀ.ਡੀ.ਐਚ-ਕਮ-ਨੋਡਲ ਅਫ਼ਸਰ ਪੰਜਾਬ ਸੇਰੀਕਲਚਰ ਡਾ: ਦਲਬੀਰ ਸਿੰਘ, ਡਿਪਟੀ ਡਾਇਰੈਕਟਰ ਪੰਜਾਬ ਬਾਗਬਾਨੀ ਡਾ: ਹਰਪ੍ਰੀਤ ਸਿੰਘ ਸੇਠੀ, ਡੀ.ਡੀ.ਐਚ-ਕਮ-ਸੈਰੀਕਲਚਰ ਅਫ਼ਸਰ ਸੁਜਾਨਪੁਰ ਡਾ: ਸ਼ੰਮੀ ਕੁਮਾਰ, ਏ.ਡੀ.ਐਚ.-ਕਮ-ਸੈਰੀਕਲਚਰ ਅਫ਼ਸਰ ਮੁਕੇਰੀਆਂ ਡਾ: ਬਲਵਿੰਦਰ ਸਿੰਘ, ਸੇਰੀਕਲਚਰ ਮੈਨੇਜਰ ਅਵਤਾਰ ਸਿੰਘ, ਸਹਾਇਕ ਸ. ਨੋਡਲ ਅਫਸਰ ਸੇਰੀਕਲਚਰ ਸ਼੍ਰੀਮਤੀ ਮੀਨੂੰ ਅਤੇ ਬਾਗਬਾਨੀ ਵਿਕਾਸ ਅਫਸਰ ਡਾ ਲਖਬੀਰ ਸਿੰਘ ਸ਼ਾਮਲ ਸਨ।

  • Punjab
  • Horticulture Minister
  • Mahendra Bhagat
  • Silk Mark Expo
  • inauguration
  • ਪੰਜਾਬ
  • ਬਾਗਬਾਨੀ ਮੰਤਰੀ
  • ਮਹਿੰਦਰ ਭਗਤ
  • ਸਿਲਕ ਮਾਰਕ ਐਕਸਪੋ
  • ਉਦਘਾਟਨ

ਪੰਜਾਬ ਦੇ ਕਿਸਾਨਾਂ ਬਾਰੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ 'ਚ ਪੁੱਛਿਆ ਸਵਾਲ

NEXT STORY

Stories You May Like

    • attack on excise department team in jalandhar cantt
      ਜਲੰਧਰ ਕੈਂਟ 'ਚ ਐਕਸਾਈਜ਼ ਟੀਮ 'ਤੇ ਹਮਲਾ: ਨਜਾਇਜ਼ ਸ਼ਰਾਬ ਸਣੇ ਫੜੇ ਤਸਕਰ ਨੂੰ...
    • akali dal bjp alliance in punjab finalised announcement may be made soon
      ਪੰਜਾਬ 'ਚ ਅਕਾਲੀ ਦਲ-ਭਾਜਪਾ ਦਾ ਗਠਜੋੜ ਫਾਈਨਲ! ਜਲਦ ਹੋ ਸਕਦੈ ਐਲਾਨ, ਇਹ ਹੋਵੇਗਾ...
    • heavy rains to occur in punjab on september 2 to 4
      ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ...
    • trains continue to be delayed
      ਟਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ ਦਾ ਸਬੱਬ, ਵੈਸ਼ਨੋ ਦੇਵੀ ਵੰਦੇ ਭਾਰਤ 1 ਤੇ ਮਾਲਵਾ...
    • sho jai indra singh was suspended
      ਪੰਜਾਬ ਪੁਲਸ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਮੋਬਾਇਲ ਨੇ ਖੋਲ੍ਹੇ...
    • attack on police party that went to raid in jalandhar
      ਜਲੰਧਰ: ਰੇਡ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ! SI ਦੀ ਪਾੜੀ ਵਰਦੀ
    • jalandhar gymkhana club election results achievers captured all the seats
      ਜਲੰਧਰ ਜਿਮਖਾਨਾ ਕਲੱਬ ਚੋਣ ਨਤੀਜੇ: ਸਾਰੀਆਂ ਸੀਟਾਂ ’ਤੇ ਅਚੀਵਰਜ਼ ਦਾ ਕਬਜ਼ਾ, ਅਮਿਤ...
    • special train will run between hazur sahib nanded amritsar from tomorrow
      ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ...
    Trending
    Ek Nazar
    russia ukraine conflict

    ਯੂਕਰੇਨ 'ਤੇ ਰੂਸ ਦੇ ਹਮਲੇ ਲਗਾਤਾਰ ਪੰਜਵੇਂ ਦਿਨ ਵੀ ਜਾਰੀ

    trump expressing desire to run for third term

    ਟਰੰਪ ਨੇ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਜਤਾਈ ਇੱਛਾ ! ਹੁਣ ਦਿੱਤੇ ਇਹ ਸੰਕੇਤ

    faceless secret trials

    ਲਹਿੰਦੇ ਪੰਜਾਬ 'ਚ 'ਬਿਨਾਂ ਚਿਹਰੇ' ਵਾਲੇ ਗੁਪਤ ਅਦਾਲਤੀ ਟਰਾਇਲਾਂ ਦੀ ਤਿਆਰੀ !

    china provided aid to nepal

    'ਆਫ਼ਤ ਵੇਲੇ ਨੇਪਾਲ ਇਕੱਲਾ ਨਹੀਂ', ਚੀਨ ਨੇ ਦਿੱਤੇ 22 ਲੱਖ ਅਮਰੀਕੀ ਡਾਲਰ

    ai generated fake images and videos

    ਨੇਪਾਲ 'ਚ ਹੜ੍ਹ ਮਗਰੋਂ AI ਨਾਲ ਤਿਆਰ ਫਰਜ਼ੀ ਤਸਵੀਰਾਂ ਅਤੇ ਵੀਡੀਓ ਵਾਇਰਲ

    visa free entry to indians

    ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ...

    famous actress to become mother at 40

    40 ਸਾਲ ਦੀ ਉਮਰ 'ਚ ਮਾਂ ਬਣੇਗੀ ਮਸ਼ਹੂਰ ਅਦਾਕਾਰਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ...

    sonam wangchuk calls aamir khan ghajini

    ਸੋਨਮ ਵਾਂਗਚੁਕ ਨੇ ਆਮਿਰ ਖਾਨ ਨੂੰ ਦੱਸਿਆ 'ਗਜਨੀ'; 3 Idiots ਵਾਲੇ ਬਿਆਨ ਨੂੰ ਲੈ...

    railing broken  car  out of control  truck  4 people

    ਯਮੁਨਾ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ: ਰੇਲਿੰਗ ਤੋੜ ਕਾਰ ਨਾਲ ਜਾ ਵੱਜਾ ਬੇਕਾਬੂ...

    incident in us

    ਅਮਰੀਕਾ 'ਚ ਗੋਲੀਬਾਰੀ ; ਇੱਕ ਪੁਲਿਸ ਅਧਿਕਾਰੀ ਦੀ ਮੌਤ, ਇੱਕ ਹੋਰ ਜ਼ਖਮੀ

    gas crisis

    ਬੰਗਲਾਦੇਸ਼ 'ਚ ਗੰਭੀਰ ਗੈਸ ਸੰਕਟ ; ਫੈਕਟਰੀਆਂ, ਰਸੋਈ ਅਤੇ ਬਿਜਲੀ ਘਰ ਪ੍ਰਭਾਵਿਤ

    super dam

    ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ...

    voting for jalandhar gymkhana club elections underway

    ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ

    sign reading   lake ontario

    ਟਰੰਪ ਨੂੰ ਕਰਾਰਾ ਜਵਾਬ, ਓਨਟਾਰੀਓ ਦੇ ਪ੍ਰੀਮੀਅਰ ਨੇ ਲਗਾਇਆ "ਲੇਕ ਓਨਟਾਰੀਓ" ਲਿਖਿਆ...

    major accident with family returning from dera beas

    ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

    bollywood veteran actor gives health update

    ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

    famous actress becomes mother gives birth to son

    ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

    raksha bandhan  bjp leader  police  hospital

    ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਪੰਜਾਬ ਦੀਆਂ ਖਬਰਾਂ
      • punjab mother son
        ਪੰਜਾਬ: ਪੁੱਤ ਨੇ ਪ੍ਰੈਸ਼ਰ ਕੁੱਕਰ ਨਾਲ ਕਰ'ਤਾ ਮਾਂ ਦਾ ਕਤਲ! ਹੋਸ਼ ਉਡਾ ਦੇਵੇਗਾ ਪੂਰਾ...
      • big incident in punjab  a young man shot a fair was
        ਪੰਜਾਬ 'ਚ ਵੱਡੀ ਵਾਰਦਾਤ! ਮੇਲਾ ਵੇਖਣ ਗਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
      • pu elections
        ਪੰਜਾਬ ਯੂਨੀਵਰਸਿਟੀ ਚੋਣਾਂ 'ਚ ABVP ਦੀ ਜਿੱਤ, ਅੰਕਿਤ ਬਿਧਾਨ ਬਣੇ ਪ੍ਰਧਾਨ
      • akali dal bjp alliance in punjab finalised announcement may be made soon
        ਪੰਜਾਬ 'ਚ ਅਕਾਲੀ ਦਲ-ਭਾਜਪਾ ਦਾ ਗਠਜੋੜ ਫਾਈਨਲ! ਜਲਦ ਹੋ ਸਕਦੈ ਐਲਾਨ, ਇਹ ਹੋਵੇਗਾ...
      • miri piri khalsa march sri fatehgarh sahib
        ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ...
      • gitl rape in ludhiana
        ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਨੌਜਵਾਨ ਨੇ ਕੁੜੀ ਦੀ ਰੋਲ਼ੀ ਪੱਤ, ਖੁੱਲ੍ਹੇ ਭੇਤ...
      • massive uproar during voting at punjab university
        PU 'ਚ ਵੋਟਾਂ ਦੌਰਾਨ ਜ਼ਬਰਦਸਤ ਹੰਗਾਮਾ, ਪੁਲਸ ਤੇ ਵਿਦਿਆਰਥੀਆਂ 'ਚ ਧੱਕਾ-ਮੁੱਕੀ,...
      • punjab  women  fazilka  police
        ਪੰਜਾਬ : ਟੂਣੇ ਨੂੰ ਲੈ ਕੇ ਹੋ ਗਿਆ ਕਤਲ, ਵਾਰਦਾਤ ਨਾਲ ਕੰਬ ਗਿਆ ਪੂਰਾ ਇਲਾਕਾ
      • birthday youth family
        ਜਨਮ ਦਿਨ ਤੋਂ ਇਕ ਦਿਨ ਬਾਅਦ ਮਿਲੀ ਜਵਾਨ ਪੁੱਤ ਦੀ ਲਾਸ਼, ਨਹੀਂ ਵੇਖਿਆ ਜਾਂਦਾ...
      • cm mann receives threat to blow up pca stadium in mohali
        ਵੱਡੀ ਖ਼ਬਰ: ਮੋਹਾਲੀ ਦੇ PCA ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +