ਲਹਿਰਾਗਾਗਾ (ਗਰਗ): ਪੰਜਾਬ ਦੇ ਨੌਜਵਾਨ ਖਿਡਾਰੀ ਕੁਸ਼ਲ ਕੁਮਾਰ ਤਾਇਲ ਨੇ ਆਪਣੀ ਸਖ਼ਤ ਮਿਹਨਤ ਨਾਲ ਚੀਨ ਵਿਚ ਏਸ਼ੀਅਨ ਵੁਸ਼ੂ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕਰਕੇ ਵਿਸ਼ਵ ਪੱਧਰ 'ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਉਪਲੱਬਧੀ ਨਾਲ ਕੁਸ਼ਲ ਤਾਇਲ ਨੇ ਆਸਟ੍ਰੇਲੀਆ ਦੇ ਸਿਡਨੀ ਵਿੱਚ ਦਸੰਬਰ ਮਹੀਨੇ ਹੋਣ ਵਾਲੇ ਵਰਲਡ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ ਅਤੇ ਹੁਣ ਕੁਸ਼ਲ ਤਾਇਲ ਦਸੰਬਰ ਮਹੀਨੇ ਵਰਲਡ ਕੱਪ ਜਿੱਤਣ ਲਈ ਮੈਦਾਨ ਵਿਚ ਉਤਰੇਗਾ।
ਇਹ ਖ਼ਬਰ ਵੀ ਪੜ੍ਹੋ - ਬਾਬੇ ਨੇ ਜਨਾਨੀ ਨਾਲ ਰਲ਼ ਕੇ ਕੀਤਾ ਅਜਿਹਾ ਕਾਰਾ! ਆਪ ਹੀ ਵੇਖ ਲਓ ਵੀਡੀਓ
ਕੁਸ਼ਲ ਦਾ ਜਨਮ 10 ਮਈ 1997 ਨੂੰ ਮਾਤਾ ਸੁਨੀਤਾ ਰਾਣੀ ਦੀ ਕੁੱਖੋਂ ਪਿਤਾ ਰਾਮ ਕੁਮਾਰ ਦੇ ਘਰ ਪਿੰਡ ਹਰਿਆਊ ਵਿਖੇ ਹੋਇਆ। ਜ਼ਿਕਰਯੋਗ ਹੈ ਕਿ ਕੁਸ਼ਲ ਤਾਇਲ ਅੱਠਵੀਂ ਕਲਾਸ ਤੋਂ ਹੀ ਐੱਨ. ਆਈ. ਐੱਸ. ਪਟਿਆਲਾ ਵਿਖੇ ਕੋਚਿੰਗ ਲੈਣ ਤੋਂ ਬਾਅਦ 2019 ਵਿਚ ਨੈਸ਼ਨਲ ਗੋਲਡ ਮੈਡਲਿਸਟ ਬਣ ਕੇ ਭਾਰਤੀ ਏਅਰ ਫੋਰਸ ਵਿਚ ਬਤੌਰ ਸਾਰਜੈਂਟ ਸੇਵਾਵਾਂ ਨਿਭਾਅ ਰਿਹਾ ਹੈ। ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਉਨ੍ਹਾਂ ਦੇ ਬੇਟੇ ਅਤੇ ਯੂਥ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਗੋਇਲ, ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ ਦੁਰਲੱਭ ਸਿੰਘ ਸਿੱਧੂ , ਪੰਜਾਬ ਕਾਂਗਰਸ ਦੇ ਮੈਂਬਰ ਸਨਮੀਕ ਸਿੰਘ ਹੈਨਰੀ, ਪੰਜਾਬ ਸਪੋਰਟਸ ਕਲੱਬ ਦੇ ਸਾਬਕਾ ਪ੍ਰਧਾਨ ਗੁਰਲਾਲ ਸਿੰਘ, ਸਮਾਜ ਸੇਵੀ ਜਸ ਪੇਂਟਰ ਨੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ 'ਤੇ ਕੁਸ਼ਲ ਤਾਇਲ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੁਸ਼ਲ ਤਾਇਲ ਨੌਜਵਾਨਾਂ ਦਾ ਰੋਲ ਮਾਡਲ ਬਣ ਗਿਆ ਹੈ। ਨੌਜਵਾਨ ਕੁਸ਼ਲ ਤਾਇਲ ਤੋਂ ਪ੍ਰੇਰਨਾ ਲੈ ਕੇ ਖੇਡਾਂ ਵਿਚ ਵੱਧ ਚੜ ਕੇ ਭਾਗ ਲੈਣ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਇਲਾਕੇ 'ਚ ਦਿਖਿਆ ਸ਼ੇਰ! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਕਪਲਾਸ਼ ਤਾਇਲ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਦੇ ਵਾਈਸ ਪ੍ਰਧਾਨ ਰਕੇਸ਼ ਸਿੰਗਲਾ ,ਸੈਕਟਰੀ ਤਰਸੇਮ ਚੰਦ ਖੱਦਰ ਭੰਡਾਰ ਵਾਲੇ, ਗਰੀਬ ਪਰਿਵਾਰ ਫੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਇਸ ਤੋਂ ਇਲਾਵਾ ਹੋਰਨਾਂ ਵੱਖ-ਵੱਖ ਸੰਸਥਾਵਾਂ ਨੇ ਕੁਸ਼ਲ ਤਾਈਲ ਨੂੰ ਮੁਬਾਰਕਬਾਦ ਦੰਦਿਆਂ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ ਅਤੇ ਵਰਲਡ ਕੱਪ ਜਿੱਤਣ ਲਈ ਵੀ ਦੁਆਵਾਂ ਦਿੱਤੀਆਂ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ
ਕੁਸ਼ਲ ਦਾ ਸਨਮਾਨ ਕਰੇਗੀ ਪੰਜਾਬ ਸਰਕਾਰ
ਕੁਸ਼ਲ ਤਾਇਲ ਦੀ ਉਪਲਬਧੀ ਤੇ ਫਖ਼ਰ ਮਹਿਸੂਸ ਕਰਦਿਆਂ ਵਿਧਾਇਕ ਗੋਇਲ ਨੇ ਕਿਹਾ ਕਿ ਹਲਕੇ ਦੇ ਨੌਜਵਾਨ ਖਿਡਾਰੀ ਵੱਲੋਂ ਗੋਲਡ ਮੈਡਲ ਜਿੱਤਣਾ ਪੂਰੇ ਹਲਕੇ ਤੇ ਪੰਜਾਬ ਲਈ ਮਾਣ ਦੀ ਗੱਲ ਹੈ। ਪੰਜਾਬ ਸਰਕਾਰ ਵੱਲੋਂ ਕੁਸ਼ਲ ਤਾਇਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਸ਼ਲ ਤਾਇਲ ਨੇ ਲਹਿਰਾ ਹਲਕੇ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਇਸ ਲਈ ਹੋਰਨਾਂ ਨੌਜਵਾਨਾਂ ਨੂੰ ਵੀ ਕੁਸ਼ਲ ਤਾਇਲ ਤੋਂ ਪ੍ਰੇਰਨਾ ਲੈ ਕੇ ਖੇਡਾਂ ਵਿਚ ਭਾਗ ਲੈਂਦਿਆਂ ਇਲਾਕੇ ਤੇ ਪੰਜਾਬ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੇਠਾ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੰਜਾਬ ਦੇ ਮਸ਼ਹੂਰ ਹਲਵਾਈਆਂ ਦਾ ਵੀਡੀਓ 'ਚ ਵੇਖ ਲਵੋ ਹਾਲ
NEXT STORY