ਅੰਮ੍ਰਿਤਸਰ (ਸੁਮਿਤ ਖੰਨਾ): ਪੰਜਾਬ ’ਚ ਆਏ ਦਿਨ ਨੌਕਰੀਆਂ ਦਿਵਾਉਣ ਦੇ ਨਾਂ ’ਤੇ ਠੱਗੀਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਲੋਪੋਕੋ ਥਾਣੇ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੂੰ ਪੁਲਸ ਨੂੰ ਭਰਤੀ ਕਰਵਾਉਣ ਦਾ ਝਾਂਸਾ ਦੇ ਇਕ ਏ.ਐੱਸ.ਆਈ ਨੇ 5 ਲੱਖ ਰੁਪਏ ਵਸੂਲ ਲਏ ਹਨ। ਪੀੜਤ ਨੌਜਵਾਨ ਦਾ ਦੋਸ਼ ਹੈ ਕਿ ਉਸ ਕੋਲੋਂ ਬਕਾਇਦਾ ਥਾਣੇ ’ਚ ਨੌਕਰੀ ਵੀ ਕਰਵਾਈ ਗਈ,ਤੇ ਜਿੱਥੇ ਵੀ ਉਹ ਰੇਡ ਮਾਰਨ ਲਈ ਜਾਂਦੇ ਉਸ ਨੂੰ ਨਾਲ ਲੈ ਜਾਂਦੇ।
ਇਹ ਵੀ ਪੜ੍ਹੋ: ਸੰਗਰੂਰ: ਸਿਆਸੀ ਨੇਤਾ ਦੇ ਖ਼ਾਸਮਖ਼ਾਸ ਦੇ ਪੁੱਤਰ ਦੇ ਵਿਆਹ 'ਚ ਸ਼ਰੇਆਮ ਹੋਈ ਕੋਰੋਨਾ ਨਿਯਮਾਂ ਦੀ ਉਲੰਘਣਾ
ਇਸ ਸਬੰਧੀ ਪੀੜਤ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਨੌਕਰੀ ਲਵਾਉਣ ਲਈ ਆਪਣਾ ਘਰ ਤੱਕ ਗਹਿਣੇ ਰੱਖ ਦਿੱਤਾ ਅਤੇ ਆਟੋ ਵੀ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜਾ ਵੀ ਉਨ੍ਹਾਂ ਕੋਲ ਰੁਜ਼ਗਾਰ ਦਾ ਸਾਧਨ ਸੀ ਹੁਣ ਉਨ੍ਹਾਂ ਕੋਲ ਕੁੱਝ ਨਹੀਂ ਰਿਹਾ। ਮਾਂ ਨੇ ਕਿਹਾ ਕਿ ਉਹ ਰੋਟੀ ਤੋਂ ਵੀ ਅਵਾਜਾਰ ਹਨ। ਨੌਜਵਾਨ ਦਾ ਕਹਿਣਾ ਹੈ ਕਿ ਪਹਿਲਾਂ ਉਹ ਕਿਸੇ ਜਗ੍ਹਾ ’ਤੇ 10,000 ’ਚ ਨੌਕਰੀ ਕਰਦਾ ਸੀ ਪਰ ਹੁਣ ਤਾਂ ਉਸ ਕੋਲੋਂ ਕੋਈ ਨੌਕਰੀ ਵੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਾਨੂੰ ਸਾਡੇ 5 ਲੱਖ ਰੁਪਏ ਵਾਪਸ ਦਿਵਾਏ ਜਾਣ ਤੇ ਸਾਨੂੰ ਇਨਸਾਫ ਦਿਵਾਇਆ ਜਾ ਸਕੇ।
ਇਹ ਵੀ ਪੜ੍ਹੋ: ਬਠਿੰਡਾ ’ਚ ਕੋਰੋਨਾ ਦਾ ਕਹਿਰ ਜਾਰੀ, 5 ਲੋਕਾਂ ਦੀ ਮੌਤ ਸਣੇ 596 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਮੱਥਾ ਟੇਕਣ ਜਾ ਰਹੇ ਨਵ-ਵਿਆਹੇ ਜੋੜੇ ਨਾਲ ਵਾਪਰਿਆ ਵੱਡਾ ਹਾਦਸਾ, ਕੁੜੀ ਦੇ ਸਿਰ ਉਪਰੋਂ ਲੰਘ ਗਿਆ ਟਰੱਕ
NEXT STORY