ਫ਼ਰੀਦਕੋਟ, (ਹਾਲੀ)- ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਜ਼ਿਲਾ ਫਰੀਦਕੋਟ ਦੇ ਆਗੂਅਾਂ ਅਤੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਜ਼ਿਲਾ ਪ੍ਰਧਾਨ ਬਲਜੀਤ ਸਿੰਘ ਬਰਾਡ਼ ਦੀ ਅਗਵਾਈ ’ਚ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਫ਼ਰੀਦਕੋਟ ਦੇ ਖਿਲਾਫ ਮੰਡਲ ਦਫਤਰ ਵਿਖੇ ਗੇਟ ਰੈਲੀ ਕੱਢੀ ਗਈ। ਉਪਰੰਤ ਫੈੱਡਰੇਸ਼ਨ ਆਗੂਆਂ ਨੇ ਵਿਭਾਗ ਦੇ ਅਧਿਕਾਰੀ ਚੰਦਰ ਕੁਮਾਰ ਅਗਰਵਾਲ ਨਾਲ ਮੀਟਿੰਗ ਕੀਤੀ। ਇਸ ਸਮੇਂ ਉਨ੍ਹਾਂ ਮੰਗ ਕੀਤੀ ਕਿ ਕੰਟਰੈਕਟ ਮੁਲਾਜ਼ਮਾਂ ਦੀਆਂ ਤਨਖਾਹਾਂ ਡੀ. ਸੀ. ਰੇਟ ਅਨੁਸਾਰ ਦਿੱਤੀਅਾਂ ਜਾਣ ਅਤੇ ਮਈ ਮਹੀਨੇ ਦੀ ਰਹਿੰਦੀ ਤਨਖਾਹ ਜਲਦ ਜਾਰੀ ਕੀਤੀ ਜਾਵੇ। ਇਸ ਮੌਕੇ ਨਾਮਦਾਰ ਸਿੰਘ, ਕੁਲਦੀਪ ਰੋਮਾਣਾ, ਸਿਕੰਦਰ ਸਿੰਘ, ਸਤਪਾਲ ਪੌਲ, ਬੋਹਡ਼ ਸਿੰਘ ਖਾਰਾ, ਨੰਦ ਲਾਲ, ਜਸਵੰਤ ਰਾਏ, ਖੁਸ਼ੀ ਰਾਮ, ਬਿੱਲੂ ਰਾਮ, ਓਮ ਪ੍ਰਕਾਸ਼ ਬੋਹਤ, ਰਾਮ ਦਿਆਲ ਸ਼ਰਮਾ, ਨਿਰਮਲ ਰਾਮ ਸ਼ਰਮਾ, ਪ੍ਰਕਾਸ਼ ਚੰਦ, ਬਲਵਿੰਦਰ ਸਿੰਘ ਮਾਹਲਾ ਆਦਿ ਮੌਜੂਦ ਸਨ।
ਨਿਗਮ ਨੇ ਸ਼ੁਰੂ ਕੀਤੀ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ, ਅਕਾਲੀ ਕੌਂਸਲਰ ਨੇ ਹੱਥ ਜੋੜ ਕੇ ਰੁਕਵਾਇਆ ਬੁਲਡੋਜ਼ਰ
NEXT STORY