ਰੂਪਨਗਰ (ਸੱਜਣ ਸੈਣੀ)— ਹਰ ਸਾਲ ਸੂਬੇ ਦੀਆਂ ਸੜਕਾਂ 'ਤੇ ਤੇਜ਼ ਰਫਤਾਰੀ ਅਤੇ ਸ਼ਰਾਬ ਪੀਕੇ ਵਾਹਨ ਚਲਾਉਣ ਵਾਲੇ ਵਾਹਨ ਚਾਲਕਾਂ ਦੀ ਗਲਤੀ ਨਾਲ ਸੈਂਕੜੇ ਮਨੁੱਖੀ ਜ਼ਿੰਦਗੀਆਂ ਮੌਤ ਦੇ ਮੂੰਹ 'ਚ ਜਾ ਰਹੀਆਂ ਹਨ, ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਪੰਜਾਬ ਪੁਲਸ ਨੂੰ ਹਾਈਟੈਕ ਓਵਰ ਸਪੀਡ ਰੀਡਿੰਗ ਕੈਮਰੇ ਅਤੇ ਸ਼ਰਾਬੀ ਵਿਆਕਤੀ ਦੀ ਪਛਾਣ ਲਈ ਹਾਈਟੈਕ ਟੈਕਨਾਲੋਜੀ ਦੇ ਅਲਕੋਹਲ ਮੀਟਰ ਮੁਹੱਈਆ ਕਰਵਾਏ ਹਨ। ਸਰਕਾਰ ਵੱਲੋਂ ਇਹ ਸਾਜੋ ਸਮਾਨ ਹਰ ਜ਼ਿਲੇ ਦੇ ਸਾਰੇ ਟ੍ਰੈਫਿਕ ਇੰਚਾਰਜਾਂ ਅਤੇ ਜ਼ਿਲਾ ਇੰਚਾਰਜਾਂ ਨੂੰ ਮੁਹੱਈਆ ਕਰਵਾਏ ਹਨ ਤਾਂ ਕਿ ਤੇਜ਼ ਰਫਤਾਰ ਅਤੇ ਸ਼ਰਾਬ ਪੀਕੇ ਵਾਹਨ ਚਲਾਉਣ ਵਾਲੇ ਵਾਹਨ ਚਾਲਕਾਂ 'ਤੇ ਲਗਾਮ ਕੱਸੀ ਜਾ ਸਕੇ। ਇਹ ਯੰਤਰ ਮਿਲਣ ਤੋਂ ਬਾਅਦ ਹੁਣ ਪੰਜਾਬ ਪੁਲਸ ਵੀ ਵਿਦੇਸ਼ੀ ਪੁਲਸ ਦੀ ਤਰ੍ਹਾਂ ਹਾਈਟੈਕ ਹੋ ਗਈ ਹੈ।
ਪੰਜਾਬ 'ਚ 2017 ਦੌਰਾਨ ਸੜਕੀ ਹਾਦਸਿਆਂ 'ਚ ਮਰੇ 6273 ਵਿਅਕਤੀ
ਪੰਜਾਬ ਪੁਲਸ ਵੱਲੋਂ ''ਪੰਜਾਬ ਰੋਡ ਐਕਸੀਡੈਂਟ ਅਤੇ ਟ੍ਰੈਫਿਕ 2017'' ਦੇ ਜਾਰੀ ਕੀਤੇ ਅੰਕੜਿਆਂ ਅਨੁਸਾਰ 2017 'ਚ ਪੰਜਾਬ ਭਰ 'ਚ 6273 ਸੜਕੀ ਦੁਰਘਨਾਵਾਂ 'ਚ 4463 ਮਨੁੱਖੀ ਜਾਨਾਂ ਗਈਆਂ ਅਤੇ 4218 ਵਿਆਕਤੀ ਗੰਭੀਰ ਜ਼ਖਮੀ ਹੋਏ। ਇਸ ਦੇ ਨਾਲ ਹੀ ਕਰੋੜਾਂ 'ਚ ਮਾਲੀ ਨੁਕਸਾਨ ਵੀ ਹੋਇਆ। ਉਕਤ ਅੰਕੜਿਆਂ ਅਨੁਸਾਰ ਪੰਜਾਬ 'ਚ ਇਕ ਰੋਜ਼ਾਨਾ 18 ਸੜਕੀ ਦੁਰਘਾਨਾਵਾਂ 'ਚ 12 ਮਨੁੱਖੀ ਜਾਨਾਂ ਜਾ ਰਹੀਆਂ ਹਨ ਭਾਵ ਕਿ ਹਰ ਦੋ ਘੰਟੇ 'ਚ ਇਕ ਮਨੁੱਖੀ ਜਾਨ ਜਾ ਰਹੀ ਹੈ ਰੋਡ ਐਕਸੀਡੈਂਟ 'ਚ। ਇਨ੍ਹਾਂ ਸੜਕੀ ਹਾਦਸਿਆਂ ਦਾ ਦੇ ਦੋ ਵੱਡੇ ਕਾਰਨ ਤੇਜ਼ ਰਫਤਾਰੀ ਅਤੇ ਸ਼ਰਾਬ ਪੀਕੇ ਵਾਹਨ ਚਲਾਉਣਾ ਸ਼ਾਮਲ ਹੈ।
ਜੇਕਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਸੜਕੀ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ 'ਤੇ ਨਜ਼ਰ ਮਾਰੀਏ ਤਾਂ ਸਾਲ 2017 ਦੇ ਅੰਕੜਿਆਂ ਅਨੁਸਾਰ ਤੋਂ ਵੱਧ ਮੌਤਾਂ 'ਚ ਜ਼ਿਲਾ ਲੁਧਿਆਣਾ 518 ਮੌਤਾਂ ਨਾਲ ਪਹਿਲੇ ਨੰਬਰ 'ਤੇ ਹੈ, ਇਸੇ ਤਰਾ•ਦੂਜੇ ਨੰਬਰ 'ਤੇ 374 ਮੌਤਾਂ ਨਾਲ ਪਟਿਆਲਾ ਦੂਜੇ ਨੰਬਰ 'ਤੇ ਹੈ, ਤੀਜੇ ਨੰਬਰ 'ਤੇ ਜ਼ਿਲਾ ਜਲੰਧਰ ਹੈ, ਜਿੱਥੇ ਸਾਲ 2017 'ਚ 365 ਮੋਤਾਂ ਹੋਈਆਂ ਭਾਵ ਕਿ ਰੋਜ਼ਾਨਾ ਸੜਕੀ ਹਾਦਸੇ 'ਚ ਇਕ ਮੌਤ। ਇਨ੍ਹਾਂ ਮੌਤਾਂ ਦਾ ਕਾਰਨ ਜਿੱਥੇ ਤੇਜ ਰਫਤਾਰੀ ਅਤੇ ਸ਼ਰਾਬ ਪੀਕੇ ਵਾਹਨ ਚਲਾਉਣਾ ਸ਼ਾਮਲ ਹੈ, ਉੱਥੇ ਹੀ ਪੁਲਸ ਕੋਲ ਇਨ੍ਹਾਂ ਦੋਵੇਂ ਜੁਰਮਾਂ ਨੂੰ ਰੋਕਣ ਲਈ ਸਾਜੋ ਸਮਾਨ ਦੀ ਘਾਟ ਵੀ ਹੈ।
ਹੁਣ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ 'ਚ ਗੰਭੀਰਤਾਂ ਦਿਖਾਉਦੇ ਹੋਏ ਸੂਬੇ ਦੀ ਪੁਲਿਸ ਨੂੰ ਹਾਈਟੈਕ ਕਰਦੇ ਹੋਏ ਤੇਜ ਰਫਤਾਰ ਵਾਹਨ ਚਾਲਕਾਂ ਨੂੰ ਕੰਟਰੋਲ ਕਰਨ ਲਈ ਅਤਿ ਆਧੁਨਿਕ ਤਕਨੀਕ ਦੇ ਹਾਈਟੈਕ ਸਪੀਡ ਰੀਡਿੰਗ ਕੈਮਰੇ ਅਤੇ ਸ਼ਰਾਬ ਵਾਹਨ ਚਾਲਕਾਂ ਦੀ ਪਛਾਣ ਲਈ ਹਾਈਟੈਕ ਅਲਕੋਹਲ ਮੀਟਰ ਮੁਹੱਈਆ ਕਰਵਾਏ ਗਏ ਹਨ। ਨਾਲ ਹੀ ਦੋਵੇ ਜੁਰਮ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਮੋਟੇ ਜੁਰਨਾਮੇ ਦੇ ਨਾਲ ਨਾਲ ਲਾਈਸੰਸ ਕੈਸਲ ਕਰਨ ਦਾ ਸਖਤ ਕਾਨੂੰਨ ਵੀ ਲਾਗੂ ਕੀਤਾ ਗਿਆ ਹੈ।

ਰੋਪੜ ਦੇ ਟ੍ਰੈਫਿਕ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਰੂਪਨਗਰ ਟ੍ਰੈਫਿਕ ਪੁਲਸ ਨੂੰ ਇਸੇ ਤਰ੍ਹਾਂ ਦੇ 7 ਹਾਈਟੈਕ ਸਪੀਡ ਰੀਡਿੰਗ ਕੈਮਰੇ ਅਤੇ ਸ਼ਰਾਬ ਵਾਹਨ ਚਾਲਕਾਂ ਦੀ ਪਛਾਣ ਲਈ ਹਾਈਟੈਕ ਅਲਕੋਹਲ ਮੀਟਰ ਮੁਹੱਈਆ ਕਰਵਾਏ ਗਏ ਹਨ। ਜ਼ਿਲੇ 'ਚ 6 ਟ੍ਰੈਫਿਕ ਇੰਚਾਰਜ ਅਤੇ ਇਕ ਜ਼ਿਲਾ ਟ੍ਰੈਫਿਕ ਇੰਚਾਰਜ ਨੂੰ ਇਕ-ਇਕ ਕੈਮਰਾ ਅਤੇ ਅਲਕੋਹਲ ਮੀਟਰ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾ ਪੰਜਾਬ ਪੁਲਸ ਕੋਲ ਪੰਜਾਬ ਭਰ 'ਚ ਸਿਰਫ ਇਕ ਮੋਬਾਇਲ ਸਪੀਕ ਗਨ ਵਾਹਨ ਸੀ, ਜਿਸ ਨੂੰ ਵਾਰੋ ਵਾਰੀ ਪੰਜਾਬ ਦੇ 22 ਜ਼ਿਲਿਆਂ 'ਚ ਭੇਜਿਆ ਜਾਂਦਾ ਸੀ ਅਤੇ 2-3 ਮਹੀਨੇ ਬਾਅਦ ਜ਼ਿਲੇ ਨੂੰ ਇਕ ਦੋ ਦਿਨ ਲਈ ਇਹ ਮੋਬਾਇਲ ਸਪੀਡ ਗਨ ਵਾਹਨ ਮਿਲਦਾ ਸੀ।

ਟ੍ਰੈਫਿਕ ਇੰਨਚਾਰਜ ਬਲਵੀਰ ਸਿੰਘ ਨੇ ਦੱਸਿਆ ਰੋਪੜ ਜ਼ਿਲੇ 'ਚ ਟ੍ਰੈਫਿਕ ਇੰਚਾਰਜ ਅਤੇ ਇਕ ਜ਼ਿਲਾ ਟ੍ਰੈਫਿਕ ਇੰਨਚਾਰਜ ਨੂੰ ਇਕ ਇਕ ਕੈਮਰਾ ਅਤੇ ਅਲਕੋਹਲ ਮੀਟਰ ਮੁਹੱਇਆ ਕਵਾਇਆ ਗਿਆ ਹੈ, ਜਿਸ ਨਾਲ ਹੁਣ ਪੁਲਸ ਨੂੰ ਤੇਜ਼ ਰਫਤਾਰ ਵਾਹਨਾਂ ਅਤੇ ਸ਼ਰਾਬੀ ਵਾਹਨ ਚਾਲਕਾਂ 'ਤੇ ਕੰਟਰੋਲ ਕਰਨ 'ਚ ਕਾਫੀ ਅਸਾਨੀ ਹੋਵੇਗੀ ਅਤੇ ਸੜਕੀ ਹਾਦਸੇ ਘਟਣਗੇ। ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਪਹਿਲੀ ਵਾਰ ਤੇਜ਼ ਰਫਤਾਰ ਜਾ ਸਰਾਬ ਹਾਲਤ 'ਚ ਵਾਹਨ ਚਲਾਉਣ 'ਤੇ ਫੜੇ ਜਾਣ 'ਤੇ ਚਲਾਨ ਦੇ ਨਾਲ ਨਾਲ ਤਿੰਨ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਕੈਂਸਲ ਹੋਵੇਗਾ। ਦੂਜੀ ਵਾਰੀ ਇਹ ਗਲਤੀ 'ਤੇ 6 ਮਹੀਨੇ ਲਈ ਅਤੇ ਤੀਜੀ ਵਾਰੀ ਗਲਤੀ 'ਤੇ ਪੱਕੇ ਤੌਰ 'ਤੇ ਡਰਾਈਵਿੰਗ ਲਾਈਸੰਸ ਰੱਦ ਕਰ ਦਿੱਤਾ ਜਾਵੇਗਾ। ਭਾਵ ਕਿ ਪਹਿਲੀ ਵਾਰ ਗਲਤੀ ਕਰਨ 'ਤੇ ਤਿੰਨ ਨਹੀਨੇ ਤੱਕ ਵਾਹਨ ਚਾਲਕ ਵਾਹਨ ਨਹੀਂ ਚਲਾ ਸਕਦਾ ਅਤੇ ਤੀਜੀ ਵਾਰ ਗਲਤੀ 'ਤੇ ਹਮੇਸ਼ਾ ਲਈ ਵਿਆਕਤੀ ਵਾਹਨ ਨਹੀਂ ਚਲਾ ਸਕੇਗਾ ਪਰ ਸ਼ਰਾਬ ਪੀਕੇ ਵਾਹਨ ਚਲਾਉਣ 'ਤੇ ਦੂਜੀ ਵਾਰ ਫੜੇ ਜਾਣ 'ਤੇ ਹੀ ਵਾਹਨ ਚਾਲਕ ਦਾ ਡਰਾਈਵਿੰਗ ਲਾਇਸੈਂਸ ਹਮੇਸ਼ਾ ਲਈ ਕੈਂਸਲ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਰਕਾਰ ਤੇਜ਼ ਰਫਤਾਰੀ ਅਤੇ ਸ਼ਰਾਬੀ ਵਾਹਨ ਚਾਲਕਾਂ 'ਤੇ ਕੰਟਰੋਲ ਕਰਨ ਲਈ ਕਰੋੜਾਂ ਰੁਪਏ ਖਰਚ ਕਰਕੇ ਦਿੱਤੀ ਮਸ਼ੀਨਰੀ ਦਾ ਤਦ ਹੀ ਲਾਭ ਹੋਵੇਗਾ ਜਦੋਂ ਟ੍ਰੈਫਿਕ ਪੁਲਸ ਇਮਾਨਦਾਰੀ ਨਾਲ ਉਕਤ ਮਸ਼ੀਨਰੀ ਦਾ ਪ੍ਰਯੋਗ ਕਰਕੇ ਨਿਯਮਾਂ ਦੀ ਉਲੰਗਣਾ ਕਰਨ ਵਾਲਿਆਂ ਦੇ ਚਲਾਨ ਕੱਟੇਗੀ। ਹੁਣ ਟ੍ਰੈਫਿਕ ਪੁਲਸ ਦੀ ਇਮਾਨਦਾਰੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਹਾਈਟੈਕ ਕੈਮਰੇ ਅਤੇ ਅਲਕੋਹਲ ਮੀਟਰ ਮਿਲਣ ਦੇ ਬਾਅਦ ਸੂਬੇ 'ਚ ਤੇਜ਼ ਰਫਤਾਰ ਅਤੇ ਸ਼ਰਾਬ ਪੀਕੇ ਵਾਹਨ ਚਲਾਉਣ ਨਾਲ ਹੋਣ ਵਾਲੇ ਸੜਕੀ ਹਾਦਸਿਆਂ ਦੀ ਗਿਣਤੀ ਕਿੰਨੀ ਕੁ ਘਟਦੀ ਹੈ ਅਤੇ ਕਿੰੰਨੀਆਂ ਕਿਮਤੀ ਮਨੁੱਖੀ ਜਾਨਾਂ ਬਚਦੀਆਂ ਹਨ।
ਪੰਜਾਬ ਸਰਕਾਰ ਵੀ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰੇ 'ਜੀ. ਐੱਸ. ਟੀ.' ਦਾ ਹਿੱਸਾ : ਹਰਸਿਮਰਤ
NEXT STORY