ਜਲੰਧਰ (ਵੈੱਬ ਡੈਸਕ) : ਰਾਜੋਆਣਾ ਦੀ ਸਜ਼ਾ ਮੁਆਫੀ ਨੂੰ ਲੈ ਕੇ ਕਾਂਗਰਸ ਦੋ ਹਿੱਸਿਆਂ ਵਿਚ ਵੰਡੀ ਗਈ ਹੈ ਕਿਉਂਕਿ ਇਕ ਪਾਸੇ ਜਿੱਥੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਵੱਲੋਂ ਰਾਜੋਆਣਾ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਮਿਲਣ ਦਾ ਵਿਰੋਧ ਕੀਤਾ ਜਿ ਰਹਾ ਹੈ, ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਕਬੂਲ ਕੀਤਾ ਹੈ ਕਿ ਰਾਜੋਆਣਾ ਜਾਂ ਹੋਰਨਾਂ ਟਾਡਾ ਕੈਦੀਆਂ ਦੀ ਰਿਹਾਈ ਦਾ ਫੈਸਲਾ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਲਿਸਟ 'ਤੇ ਹੋਣ ਜਾ ਰਿਹਾ ਹੈ। ਦੂਜੇ ਪਾਸੇ ਮਸ਼ਹੂਰ ਗਾਇਕ ਕੇ. ਐੱਸ. ਮੱਖਣ ਵਲੋਂ ਸਿੱਖੀ ਸਰੂਪ ਤਿਆਗਣ ਦੇ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ। ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ 'ਤੇ ਅਫਸੋਸ ਪ੍ਰਗਟ ਕਰਦਿਆਂ ਇਸ ਨੂੰ ਅਤਿ ਦੁੱਖਦਾਈ ਦੱਸਿਆ ਹੈ। ਲੌਂਗੋਵਾਲ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਨੇ ਕਕਾਰਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਤਕ ਵਾਰ ਦਿੱਤੀਆਂ ਸਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਰਾਜੋਆਣਾ ਦੀ ਸਜ਼ਾ ਮੁਆਫੀ ਨੂੰ ਲੈ ਕੇ ਦੋ ਹਿੱਸਿਆਂ 'ਚ ਵੰਡੀ ਕਾਂਗਰਸ
ਰਾਜੋਆਣਾ ਦੀ ਸਜ਼ਾ ਮੁਆਫੀ ਨੂੰ ਲੈ ਕੇ ਕਾਂਗਰਸ ਦੋ ਹਿੱਸਿਆਂ ਵਿਚ ਵੰਡੀ ਗਈ ਹੈ ਕਿਉਂਕਿ ਇਕ ਪਾਸੇ ਜਿੱਥੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਵੱਲੋਂ ਰਾਜੋਆਣਾ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਮਿਲਣ ਦਾ ਵਿਰੋਧ ਕੀਤਾ ਜਾ ਰਿਹਾ ਹੈ...
ਕੇ. ਐੱਸ. ਮੱਖਣ ਵਲੋਂ ਕਕਾਰ ਤਿਆਗੇ ਜਾਣ 'ਤੇ ਐੱਸ. ਜੀ. ਪੀ. ਸੀ. ਦਿੱਤਾ ਵੱਡਾ ਬਿਆਨ
ਮਸ਼ਹੂਰ ਗਾਇਕ ਕੇ. ਐੱਸ. ਮੱਖਣ ਵਲੋਂ ਸਿੱਖੀ ਸਰੂਪ ਤਿਆਗਣ ਦੇ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ।
12ਵੀਂ ਦੀ ਪ੍ਰੀਖਿਆ 'ਚ ਟੌਪ ਕਰਨ ਵਾਲੇ ਸਰਵਜੋਤ ਨੂੰ ਮਿਲਿਆ ਇਕ ਲੱਖ ਦਾ 'ਇਨਾਮ'
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ 'ਚ ਕਾਮਰਸ ਗਰੁੱਪ 'ਚ ਸੂਬੇ ਭਰ 'ਚੋਂ ਸ਼ਾਲੀਮਾਰ ਮਾਡਲ ਸਕੂਲ ਦੇ ਵਿਦਿਆਰਥੀ ਸਰਵਜੋਤ ਸਿੰਘ ਬਾਂਸਲ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ।
ਸੱਸ ਤੇ ਪਤੀ ਦੀ ਤਸ਼ੱਦਦ ਦਾ ਸ਼ਿਕਾਰ ਔਰਤ ਦੀ ਪੁਲਸ ਨੇ ਵੀ ਕੀਤੀ ਕੁੱਟਮਾਰ (ਵੀਡੀਓ)
ਗਿੱਦੜਬਾਹਾ 'ਚ ਇਕ ਮਾਂ ਵਲੋਂ ਆਪਣੇ ਪਤੀ ਅਤੇ ਸੱਸ 'ਤੇ ਉਸ ਦੀ ਧੀ ਨੂੰ ਅਗਵਾ ਕਰਕੇ ਲੈ ਜਾਣ ਦੇ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਐੱਸ.ਟੀ.ਐੱਫ. ਤੇ ਨਸ਼ਾ ਤਸਕਰਾਂ ਵਿਚਾਲੇ ਮੁਠਭੇੜ, ਹੈੱਡ ਕਾਂਸਟੇਬਲ ਦੀ ਮੌਤ
ਨਸ਼ਾ ਤਸਕਰਾਂ ਅਤੇ ਐੱਸ.ਟੀ.ਐੱਫ. ਵਿਚਾਲੇ ਹੋਏ ਮੁਕਾਬਲੇ ਦੌਰਾਨ ਗੋਲੀ ਲੱਗਣ ਕਰਕੇ ਹੈੱਡ ਕਾਂਸਟੇਬਲ ਦੀ ਮੌਤ ਹੋਣ ਦੀ ਖਬਰ ਮਿਲੀ ਹੈ।
ਫਿਰੋਜ਼ਪੁਰ 'ਚ ਬੀ. ਐੱਸ. ਐੱਫ. ਵਲੋਂ 10 ਕਰੋੜ ਤੋਂ ਜ਼ਿਆਦਾ ਦੀ ਹੈਰੋਇਨ ਬਰਾਮਦ
ਇੱਥੇ ਬੀ. ਐੱਸ. ਐੱਫ. ਦੀ 135 ਬਟਾਲੀਅਨ ਨੇ ਪਾਕਿਸਤਾਨ ਵਲੋਂ ਆਈ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਗੁਰਦਾਸਪੁਰ : ਨਿੱਜੀ ਸਕੂਲ ਦੀ ਵੈਨ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਗੁਰਦਾਸਪੁਰ ਦੇ ਪਿੰਡ ਬੁੱਕਰਾਂ 'ਚ ਬੱਚਿਆਂ ਨੂੰ ਘਰੋਂ ਲੈਣ ਗਈ ਨਿੱਜੀ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਰਾਜੋਆਣਾ ਤੇ ਹੋਰ ਕੈਦੀਆਂ ਦੀ ਰਿਹਾਈ 'ਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਸਿਰਫ ਲੰਮੇ ਸਮੇਂ ਤੋਂ ਸਜ਼ਾ ਕੱਟ ਰਹੇ ਟਾਡਾ ਕੈਦੀਆਂ ਦੀ ਸੂਚੀ ਭੇਜੀ ਸੀ।
14 ਅਕਤੂਬਰ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ ਖਹਿਰਾ
ਸੁਖਪਾਲ ਸਿੰਘ ਖਹਿਰਾ ਵਲੋਂ ਬਰਗਾੜੀ ਦੇ ਮਸਲੇ ਨੂੰ ਲੈ ਕੇ ਅੱਜ ਅਹਿਮ ਬੈਠਕ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਦੋਵੇਂ ਸਰਕਾਰਾਂ ਨੂੰ ਲਪੇਟੇ 'ਚ ਲਿਆ।
ਪੰਜਾਬ 'ਚ ਨਰਮੇ ਦੀ ਖੇਤੀ 'ਤੇ ਸੰਕਟ, ਕਿਸਾਨਾਂ ਨੇ ਸਰਕਾਰ ਕੋਲ ਲਾਈ ਇਹ ਗੁਹਾਰ (ਵੀਡੀਓ)
ਮਾਲਵਾ ਨਰਮਾ ਪੱਟੀ ਕਰਕੇ ਮਸ਼ਹੂਰ ਰਿਹਾ ਹੈ ਪਰ ਨਰਮੇ ਦੀ ਖੇਤੀ ਤੋਂ ਕਿਸਾਨਾਂ ਦਾ ਮੌਹ ਭੰਗ ਹੁੰਦਾ ਜਾ ਰਿਹਾ ਹੈ, ਕਿਉਂਕਿ ਨਰਮੇ ਦਾ ਚੰਗਾ ਮੁੱਲ ਨਾ ਮਿਲਣ ਕਾਰਨ ਅਤੇ ਫਸਲਾਂ 'ਤੇ ਖਰਚ ਜ਼ਿਆਦਾ ਵੱਧਣ ਕਾਰਨ ਕਿਸਾਨ ਘਾਟੇ ਵਿਚ ਜਾ ਰਹੇ ਹਨ।
ਲੁਧਿਆਣਾ : ਕਾਲਜ ਦੇ ਸਾਬਕਾ ਪਿੰ੍ਰਸੀਪਲ ਨੇ ਪ੍ਰਸ਼ਾਸਨ 'ਤੇ ਲਾਏ ਗੰਭੀਰ ਦੋਸ਼
NEXT STORY