ਗੁਰਦਾਸਪੁਰ (ਵਿਨੋਦ)-ਬੀਤੇ ਦਿਨ ਲੁਧਿਆਣਾ 'ਚ ਆਰ. ਐੱਸ. ਐੱਸ. ਦੇ ਮੁੱਖ ਨੇਤਾ ਰਵਿੰਦਰ ਗੋਸਾਈਂ ਦੀ ਸਵੇਰੇ ਸ਼ਾਖਾ ਤੋਂ ਵਾਪਸ ਆਉਂਦੇ ਸਮੇਂ ਕਤਲ ਕਰਨ ਦੇ ਰੋਸ ਵਜੋਂ ਅੱਜ ਸਵਦੇਸ਼ੀ ਜਾਗਰਣ ਮੰਚ ਦੀ ਅਗਵਾਈ 'ਚ ਵੱਖ-ਵੱਖ ਸੰਗਠਨਾਂ ਵੱਲੋਂ ਐੱਸ. ਡੀ. ਐੱਮ. ਨੂੰ ਪੰਜਾਬ ਸਰਕਾਰ ਦੇ ਨਾਂ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਦੇ ਹਿੱਤ 'ਚ ਅਤੇ ਸਮਾਜਕ ਭਾਈਚਾਰੇ ਨੂੰ ਬਣਾਈ ਰੱਖਣ ਲਈ ਛੇਤੀ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਤਾਂ ਕਿ ਪੰਜਾਬ 'ਚ ਅਸਮਾਜਕ ਤੱਤ ਸਿਰ ਨਾ ਚੁੱਕ ਸਕਣ।
ਮੰਗ-ਪੱਤਰ 'ਚ ਦੱਸਿਆ ਗਿਆ ਕਿ ਪਿਛਲੇ ਲਗਭਗ ਇਕ-ਦੋ ਸਾਲਾਂ 'ਚ ਅਜਿਹੀਆਂ ਹੱਤਿਆਵਾਂ ਦੇ ਦੋਸ਼ੀਆਂ/ਹੱਤਿਆਰਿਆਂ ਨਾ ਫੜੇ ਜਾਣ ਕਾਰਨ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। ਬੀਤੇ ਸਾਲ ਜਲੰਧਰ ਦੇ ਜੋਤੀ ਚੌਕ 'ਚ ਪੰਜਾਬ ਦੇ ਆਰ. ਐੱਸ. ਐੱਸ. ਦੇ ਸਹਿ ਸੰਘ ਚਾਲਕ ਜਗਦੀਸ਼ ਗਗਨੇਜਾ ਦੀ ਹੱਤਿਆ ਕਰ ਦਿੱਤੀ ਗਈ ਸੀ।
ਇਸ ਤਰ੍ਹਾਂ ਹੀ ਨਾਮਧਾਰੀ ਗੁਰੂ ਜੀ ਦੀ ਮਾਤਾ ਚੰਦ ਕੌਰ, ਲੁਧਿਆਣਾ ਵਿਚ ਹਿੰਦੂ ਸੰਗਠਨ ਦੇ ਵਰਕਰ ਅਮਿਤ ਸ਼ਰਮਾ, ਲੁਧਿਆਣਾ ਵਿਚ ਹੀ ਪਾਦਰੀ ਸੁਲਤਾਨ ਮਸੀਹ ਆਦਿ ਕਈ ਸੰਗਠਨਾਂ ਦੇ ਵਰਕਰਾਂ ਦੀ ਹੱਤਿਆ ਕੀਤੀ ਗਈ। ਅਜਿਹਾ ਹੀ ਪਿਛਲੇ ਸਾਲ ਲੁਧਿਆਣਾ ਦੀ ਇਕ ਸ਼ਾਖਾ 'ਤੇ ਵੀ ਸਵੈ-ਸੇਵਕਾਂ ਨੂੰ ਮਾਰਨ ਲਈ ਹਮਲਾ ਕੀਤਾ ਗਿਆ, ਜਿਸ ਨਾਲ ਪੰਜਾਬ ਦੇ ਲੋਕਾਂ ਦਾ ਕਾਨੂੰਨ ਵਿਵਸਥਾ ਅਤੇ ਪੁਲਸ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ।
ਬਜ਼ੁਰਗਾਂ ਦਾ ਸਨਮਾਨ ਭੁੱਲ ਰਹੀ ਹੈ ਨੌਜਵਾਨ ਪੀੜ੍ਹੀ : ਵਿਜੇ ਚੋਪੜਾ
NEXT STORY