ਸਮਾਣਾ (ਦਰਦ)-ਪੰਜਾਬ ਸਰਕਾਰ ਦੀ ਵਿਜੀਲੈਂਸ ਟੀਮ ਨੇ ਇੰਸਪੈਕਟਰ ਗੁਰਸ਼ੇਰ ਸਿੰਘ ਦੀ ਅਗਵਾਈ ਹੇਠ ਸਮਾਣਾ ਦੀ ਦਾਣਾ ਮੰਡੀ ਵਿਚ ਐਤਵਾਰ ਨੂੰ ਅਚਾਨਕ ਛਾਪੇਮਾਰੀ ਕੀਤੀ। ਪ੍ਰਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਨਾਪ-ਤੋਲ ਅਤੇ ਨਮੀ ਦੀ ਮਾਤਰਾ ਸਹੀ ਪਾ ਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਆੜ੍ਹਤੀਆ ਵਰਗ ਦੀ ਸ਼ਲਾਘਾ ਕੀਤੀ।
ਟੀਮ ਵਿਚ ਫੂਡ ਸਪਲਾਈ ਇੰਸਪੈਕਟਰ ਨਿਖਿਲ ਵਾਲੀਆ, ਵਿਜੀਲੈਂਸ ਇੰਸਪੈਕਟਰ ਸਤਨਾਮ ਸਿੰਘ, ਇੰਸਪੈਕਟਰ ਗੁਰਜਿੰਦਰ ਸਿੰਘ, ਮਾਰਕੀਟ ਕਮੇਟੀ ਮੰਡੀ ਸੁਪਰਵਾਈਜ਼ਰ ਜਸਮਨਪ੍ਰੀਤ ਸਿੰਘ ਤੇ ਗੁਰਬਾਜ ਸਿੰਘ ਤੋਂ ਇਲਾਵਾ ਅਨਾਜ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਸੀਨੀਅਰ ਉਪ-ਪ੍ਰਧਾਨ ਅਮਰਜੀਤ ਸਿੰਘ ਸੰਧੂ ਅਤੇ ਲਾਜਪਤ ਵੀ ਹਾਜ਼ਰ ਸਨ। ਵਿਜੀਲੈਂਸ ਟੀਮ ਦੇ ਮੈਂਬਰਾਂ ਨੇ ਕਿਸਾਨਾਂ ਨੂੰ ਮੌਕੇ 'ਤੇ ਬੁਲਾ ਕੇ ਜੀਰੀ ਦੀਆਂ ਭਰੀਆਂ ਬੋਰੀਆਂ ਦਾ ਵਜ਼ਨ ਕੀਤਾ ਅਤੇ ਉਨ੍ਹਾਂ ਵਿਚ ਨਮੀ ਦੀ ਮਾਤਰਾ ਦੀ ਵੀ ਜਾਂਚ ਕੀਤੀ ਜੋ ਸਹੀ ਪਾਈ ਗਈ।
ਕਿਸਾਨਾਂ ਨੇ ਝੋਨੇ 'ਚ ਨਮੀ ਦੀ ਮਾਤਰਾ ਵਧਾਉਣ ਦੀ ਮੰਗ ਉਠਾਈ
ਇਸ ਮੌਕੇ ਹਾਜ਼ਰ ਕਿਸਾਨਾਂ ਗੁਰਦੀਪ ਸਿੰਘ ਦਾਨੀਪੁਰ ਤੇ ਸੁਖਦੇਵ ਸਿੰਘ ਕਾਹਨਗੜ੍ਹ ਨੇ ਅਧਿਕਾਰੀਆਂ ਨੂੰ ਨਮੀ ਦੀ ਮਾਤਰਾ ਵਧਾਉਣ ਲਈ ਸਰਕਾਰ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੇਂ ਅਤੇ ਹਾਲਾਤ ਬਦਲਣ ਦੇ ਬਾਵਜੂਦ ਨਮੀ ਦੀ ਮਾਤਰਾ 17 ਫੀਸਦੀ ਨਹੀਂ ਆ ਸਕਦੀ। ਇਹ ਮਾਪਦੰਡ ਬਹੁਤ ਸਮਾਂ ਪਹਿਲਾ ਬਣਾਇਆ ਗਿਆ ਸੀ। ਇਸ ਮਸ਼ੀਨਰੀ ਦੇ ਯੁੱਗ ਵਿਚ ਬਦਲਾਅ ਆਉਣ 'ਤੇ ਫਸਲ ਦੀ ਕਟਾਈ ਹੁੰਦਿਆਂ ਹੀ ਫਸਲ ਮੰਡੀ ਵਿਚ ਆ ਜਾਦੀਂ ਹੈ। ਬਿਜਾਈ ਦੇਰ ਨਾਲ ਹੋਣ ਕਾਰਨ ਇਨ੍ਹਾਂ ਦਿਨਾਂ ਵਿਚ ਫਸਲ ਦਾ ਪੱਕਣਾ ਤੇ ਸੁੱਕਣਾ ਮੁਸ਼ਕਲ ਹੈ। ਇਸ ਲਈ ਸਰਕਾਰ ਨਮੀ ਦੀ ਮਾਤਰਾ ਵਧਾਉਣ ਦਾ ਹੁਕਮ ਜਾਰੀ ਕਰੇ।
65 ਸਾਲਾ ਬ੍ਰੇਨ ਡੈੱਡ ਔਰਤ ਸਦਕਾ, ਦੋ ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ
NEXT STORY