ਫਤਿਹਗੜ੍ਹ ਸਾਹਿਬ, (ਜਗਦੇਵ)- ਰੇਲਵੇ ਮੈਨਜ਼ ਯੂਨੀਅਨ ਨੇ ਰੇਲ ਮੰਤਰਾਲੇ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੇ ਜਾਣ ਅਤੇ ਕੀਤੀਆਂ ਗਈਆਂ ਮੰਗਾਂ 'ਤੇ ਕੋਈ ਵਿਚਾਰ ਨਾ ਕਰਨ ਦੇ ਰੋਸ 'ਚ ਜਨ-ਜਾਗਰਣ ਤਹਿਤ ਯੂਨੀਅਨ ਦੇ ਦਫਤਰ ਸਰਹਿੰਦ ਵਿਖੇ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾਈ ਸਰਹਿੰਦ ਬ੍ਰਾਂਚ ਦੇ ਸੈਕਟਰੀ ਡੀ. ਕੇ. ਸਿੰਘ ਵਲੋਂ ਕੀਤੀ ਗਈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੈਕਟਰੀ ਡੀ. ਕੇ. ਸਿੰਘ ਨੇ ਕਿਹਾ ਕਿ ਰੇਲ ਮੰਤਰਾਲੇ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਅਣਦੇਖਾ ਕੀਤਾ ਜਾ ਰਿਹਾ ਹੈ ਅਤੇ ਹਿੱਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਨੂੰ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ, ਉਦੋਂ ਤੱਕ ਸਾਡੀ ਇਹ ਜੰਗ ਜਾਰੀ ਰਹੇਗੀ।
ਇਸ ਧਰਨੇ ਉਪਰੰਤ ਯੂਨੀਅਨ ਦੇ ਆਗੂਆਂ ਵਲੋਂ ਦਫਤਰ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਇਕ ਰੋਸ ਰੈਲੀ ਵੀ ਕੱਢੀ ਗਈ। ਇਸ ਮੌਕੇ ਗੁਰਸ਼ਰਨਦੀਪ ਸਿੰਘ, ਗੁਰਦੀਪ ਸਿੰਘ, ਮੁਕੇਸ਼ ਮੀਨਾ, ਗੁਲਜ਼ਾਰ ਸਿੰਘ, ਨਾਜਰ ਸਿੰਘ, ਜਤਿੰਦਰ ਕੁਮਾਰ, ਰਜਨੀਸ਼ ਸੈਣੀ, ਅਸ਼ੋਕ ਕੁਮਾਰ, ਵਿਜੇ ਕੁਮਾਰ, ਵਿਸ਼ਨੂੰ ਕੁਮਾਰ, ਅਜੇ ਭਾਰਤੀ, ਮੁਕੇਸ਼ ਪੰਡਿਤ, ਰਾਜੇਸ਼ ਕੁਮਾਰ ਤੇ ਨਿਤੀਸ਼ ਕੁਮਾਰ ਆਦਿ ਸ਼ਾਮਲ ਸਨ।
ਮੰਗਾਂ ਸਬੰਧੀ ਵਫਦ ਨੇ ਐਡੀਸ਼ਨਲ ਡੀ. ਸੀ. ਨੂੰ ਦਿੱਤਾ ਮੰਗ ਪੱਤਰ
NEXT STORY