ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਹਿਣੀ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ’ਚ ਐਤਵਾਰ ਨੂੰ ਲਾਕਡਾਊਨ ਦੌਰਾਨ ਵੀ ਰੇਲ ਸੇਵਾਵਾਂ ਬਹਾਲ ਰਹੀਆਂ। ਦੁਕਾਨਾਂ ਬੰਦ ਹੋਣ ਦੇ ਚਲਦਿਆਂ ਜਿੱਥੇ ਬਜ਼ਾਰਾਂ ਵਿਚ ਸੰਨਾਟਾ ਪਸਰਿਆ ਰਿਹਾ , ਉੱਥੇ ਹੀ ਬਜ਼ਾਰਾਂ ’ਚ ਵੀ ਆਵਾਜਾਹੀ ਜਾਰੀ ਰਹੀ। ਫਾਜ਼ਿਲਕਾ-ਬਠਿੰਡਾ ਡੀ.ਐੱਮ. ਯੂ. ਟਰੇਨ ਸਵੇਰੇ ਪੌਨੇ ਨੌ ਵਜੇ ਆਪਣੇ ਸਹੀ ਸਮੇਾਂ ’ਤੇ ਬਠਿੰਡਾ ਤੋਂ ਮੁਕਤਸਰ ਰੇਲਵੇ ਸਟੇਸ਼ਨ ਪਹੁੰਚੀ ਅਤੇ ਸਵਾਰੀਆਂ ਨੂੰ ਲੈ ਕੇ ਫਾਜ਼ਿਲਕਾ ਲਈ ਰਵਾਨਾ ਹੋਈ। ਗੱਡੀ ਚ ਯਾਤਰੀ ਸਫਰ ਵੀ ਕਰਦੇ ਨਜ਼ਰ ਆਏ। ਹਾਲਾਂਕਿ ਦੁਕਾਨਾਂ ਬੰਦ ਹੋਣ ਦੇ ਚਲਦਿਆਂ ਬਾਜ਼ਾਰਾਂ ’ਚੋਂ ਰੌਣਕ ਗਾਇਬ ਰਹੀ ਪਰ ਵਹੀਕਲਾਂ ’ਤੇ ਲੋਕ ਆਉਂਦੇ-ਜਾਂਦੇ ਨਜ਼ਰ ਆਏ।
ਇਹ ਵੀ ਪੜ੍ਹੋ : ਮੋਗਾ ਦੇ ਹਸਪਤਾਲਾਂ ’ਚ ਆਕਸੀਜਨ ਦਾ ਸਟਾਕ ਮੁੱਕਣ ਕਿਨਾਰੇ, ਵਾਪਰ ਸਕਦੀ ਮੰਦਭਾਗੀ ਘਟਨਾ

ਟਰੇਨ ਦੇ ਸਟੇਸ਼ਨ ’ਤੇ ਪਹੁੰਚਦਿਆਂ ਹੀ ਕਾਫੀ ਯਾਤਰੀ ਜਿੱਥੇ ਮੁਕਤਸਰ ਉਤਰਦੇ ਦਿਖੇ, ਉੱਥੇ ਹੀ ਫਾਜ਼ਿਲਕਾ ਜਾਣ ਵਾਲੀਆਂ ਸਵਾਰੀਆਂ ਵੀ ਟਰੇਨ ’ਤੇ ਚਡ਼੍ਹਦੀਆਂ ਨਜ਼ਰ ਆਈਆਂ। ਟਰੇਨ ’ਚ ਵੀ ਯਾਤਰਾ ਦੌਰਾਨ ਖਿਡ਼ਕੀਆਂ ਅਤੇ ਬਾਰੀਆਂ ਤੋਂ ਯਾਤਰੀ ਨਜ਼ਰ ਆ ਰਹੇ ਸਨ। ਉਧੱਰ ਜਲਾਲਾਬਾਦ ਰੋਡ ’ਤੇ ਓਵਰਬ੍ਰਿਜ ਨਿਰਮਾਣ ਦੇ ਕੰਮ ’ਚ ਜੁਟੇ ਕਰਮਚਾਰੀ ਵੀ ਕੈਂਪ ਦੀ ਭਰਾਈ ਪੂਰੀ ਹੋਣ ਮਗਰੋਂ ਐਤਵਾਰ ਸਵੇਰੇ ਤਰਾਈ ਦਾ ਕੰਮ ਕਰਦੇ ਨਜ਼ਰ ਆ ਰਹੇ ਸਨ।

ਇਹ ਵੀ ਪੜ੍ਹੋ : ਪਤੀ ਨੂੰ ਖ਼ੌਫ਼ਨਾਕ ਮੌਤ ਦੇਣ ਮਗਰੋਂ ਰੂਪੋਸ਼ ਹੋਈ ਪਤਨੀ ਦੋ ਪ੍ਰੇਮੀਆਂ ਸਮੇਤ ਕਾਬੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ
NEXT STORY