ਵਲਟੋਹਾ, (ਜ.ਬ.)- ਸਰਹੱਦੀ ਪਿੰਡ ਬਹਾਦਰ ਨਗਰ ਵਿਖੇ ਬੀਤੇ ਦਿਨੀਂ ਹੋਏ ਭਾਰੀ ਮੀਂਹ ਕਾਰਨ ਕਰੀਬ ਡੇਢ ਸੌ ਏਕਡ਼ ਝੋਨੇ ਦੀ ਫਸਲ ਬਰਬਾਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਨਿਰਵੈਲ ਸਿੰਘ ਅਤੇ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਮੀਂਹ ਜ਼ਿਆਦਾ ਹੋਣ ਕਾਰਨ ਝੋਨੇ ਦੀ ਫਸਲ ਜ਼ਮੀਨਾਂ ਨੀਵੀਆਂ ਹੋਣ ਕਾਰਨ ਨੁਕਸਾਨੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਾਡਾ ਝੋਨੇ ’ਤੇ ਤਕਰੀਬਨ 10 ਹਜ਼ਾਰ ਪ੍ਰਤੀ ਏਕਡ਼ ਦੇ ਹਿਸਾਬ ਨਾਲ ਖਰਚਾ ਆਉਂਦਾ ਹੈ। ਅਸੀਂ 6 ਮਹੀਨੇ ਬਾਅਦ ਫਸਲ ਦਾ ਮੂੰਹ ਵੇਖਣਾ ਹੁੰਦਾ ਹੈ ਅਤੇ ਝੋਨਾ ਵੀ ਅਸੀਂ ਵਿਆਜੀ ਪੈਸੇ ਲੈ ਕੇ ਲਾਇਆ ਸੀ ਪਰ ਕੁਦਰਤ ਦੀ ਕਰੋਪੀ ਕਾਰਨ ਸਾਡਾ ਨੁਕਸਾਨ ਹੋ ਗਿਆ ਹੈ।
ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਬਲਾਕ ਸਕੱਤਰ ਰਣਜੀਤ ਸਿੰਘ ਬਹਾਦਰ ਨਗਰ ਨੇ ਦੱਸਿਆ ਕਿ ਕਿਸਾਨ ਆਪਣੀ ਫਸਲ ਕਰਜ਼ਾ ਚੁੱਕ ਕੇ ਪੁੱਤਾਂ ਵਾਂਗੂ ਪਾਲਦਾ ਹੈ, ਜਿਸ ਨੂੰ ਕਦੇ ਕੁਦਰਤ ਤੇ ਕਦੇ ਸਰਕਾਰ ਦੀ ਮਾਰ ਪੈਂਦੀ ਹੈ। ਸਾਰੇ ਖਰਚੇ ਕਿਸਾਨ ਨੇ ਆਪਣੀ ਫਸਲ ਤੋਂ ਪੂਰੇ ਕਰਨੇ ਹੁੰਦੇ ਹਨ ਪਰ ਜੇ ਕਿਸਾਨ ਦੀ ਇਕ ਵੀ ਫਸਲ ਮਾਰੀ ਜਾਵੇ ਤਾਂ ਉਸ ਦੇ ਪੱਲੇ ਕੁਝ ਨਹੀਂ ਰਹਿੰਦਾ। ਅਸੀਂ ਜਥੇਬੰਦੀ ਵੱਲੋਂ ਮੰਗ ਕਰਦੇ ਹਾਂ ਕਿ ਕਿਸਾਨਾਂ ਨੂੰ ਪ੍ਰਤੀ ਏਕਡ਼ 40 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਦੀ ਭਰਪਾਈ ਹੋ ਸਕੇ। ਇਸ ਮੌਕੇ ਕਾਨੂੰਨਗੋ ਰਣਜੀਤ ਸਿੰਘ ਤੇ ਪਟਵਾਰੀ ਵਰਿੰਦਰ ਸਿੰਘ ਵੀ ਮੌਕਾ ਵੇਖਣ ਲਈ ਪਹੁੰਚੇ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਫਸਲਾਂ ਦੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ। ਇਸ ਸਮੇਂ ਕਾਂਗਰਸੀ ਆਗੂ ਜਸਵੰਤ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ, ਤਜਿੰਦਰ ਸਿੰਘ, ਨਿਸ਼ਾਨ ਸਿੰਘ, ਦਰਸ਼ਨ ਸਿੰਘ, ਦਲਵਿੰਦਰ ਸਿੰਘ, ਮੇਜਰ ਸਿੰਘ, ਸਤਨਾਮ ਸਿੰਘ, ਗੁਰਸਾਹਿਬ ਸਿੰਘ, ਨਿਰਵੈਲ ਸਿੰਘ, ਗੁਰਪਾਲ ਸਿੰਘ, ਹੀਰਾ ਸਿੰਘ, ਚਰਨਜੀਤ ਸਿੰਘ ਤੇ ਜੋਗਿੰਦਰ ਸਿੰਘ ਫੌਜੀ ਆਦਿ ਹਾਜ਼ਰ ਸਨ।
ਡੋਨਾ ਦੀ ਹੱਤਿਆ ਪਿੱਛੇ ਬੰੰਨੀ ਗੁੱਜਰ ਗੈਂਗ ਦਾ ਹੋ ਸਕਦਾ ਹੈ ਹੱਥ!
NEXT STORY