ਪੰਚਕੂਲਾ — ਪੁਲਸ ਦੀ ਗ੍ਰਿਫਤ 'ਚ ਆਏ ਰਾਕੇਸ਼ ਕੁਮਾਰ ਅਰੋੜਾ ਵਲੋਂ ਦੱਸੇ ਗਏ ਹਨੀਪ੍ਰੀਤ ਇੰਸਾ ਅਤੇ ਅਦਿੱਤਯ ਇੰਸਾ ਦੇ ਠਿਕਾਣਿਆਂ ਬਾਰੇ ਖੁਲਾਸੇ ਹੋਣ ਦੀ ਉਮੀਦ ਹੈ। ਬੁੱਧਵਾਰ ਨੂੰ ਪੰਚਕੂਲਾ ਕੋਰਟ 'ਚ ਰਾਜੇਸ਼ ਨੂੰ ਰਿਮਾਂਡ ਦੇ ਲਈ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਪੰਚਕੂਲਾ ਹਿੰਸਾ ਦੇ ਲਈ ਦੋਸ਼ੀ ਨੂੰ 10 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਹੀ ਪੁਲਸ ਦੀ ਪੁੱਛਗਿੱਛ 'ਚ ਰਾਜੇਸ਼ ਨੇ ਕਈ ਅਹਿਮ ਰਾਜ਼ ਖੋਲ੍ਹੇ ਹਨ।
ਹਰਿਆਣਾ ਪੁਲਸ ਦੀ ਸਿਟ ਟੀਮ ਨੂੰ ਰਾਜੇਸ਼ ਤੋਂ ਵੱਡੀ ਲੀਡ ਮਿਲ ਸਕਦੀ ਹੈ। ਸੂਤਰਾਂ ਦੇ ਮੁਤਾਬਕ ਰਾਜੇਸ਼ ਆਰੋੜਾ ਤੋਂ ਪੁੱਛਗਿੱਛ 'ਚ ਵਾਂਟੇਡ ਅਪਰਾਧੀ ਹਨੀਪ੍ਰੀਤ ਇੰਸਾ ਅਤੇ ਅਦਿੱਤਯ ਇੰਸਾ ਦੇ ਕਈ ਸੰਭਾਵਿਤ ਠਿਕਾਣਿਆਂ ਦਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਕੁਮਾਰ ਅਰੋੜਾ ਦੀ ਨਿਸ਼ਾਨਦੇਹੀ 'ਤੇ ਸਿਟ ਦੀ ਟੀਮ ਕੱਲ੍ਹ ਤੋਂ ਰਾਜਸਥਾਨ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਠਿਕਾਣਿਆਂ 'ਤੇ ਰੇਡ ਮਾਰ ਸਕਦੀ ਹੈ।
ਜਾਣਕਾਰੀ ਦੇ ਮੁਤਾਬਕ, ਰਾਜਸਥਾਨ ਦੇ ਬਾੜਮੇਰ, ਬੀਕਾਨੇਰ ਅਤ ਨਾਗੌਰ ਦੇ ਇਲਾਵਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਅਤੇ ਚੌਪਾਲ 'ਚ ਰੇਡ ਮਾਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮਲੋਟ,ਫਿਰੋਜ਼ਪੁਰ, ਅਟਾਰੀ ਅਤੇ ਅੰਮ੍ਰਿਤਸਰ 'ਚ ਹਰਿਆਣਾ ਪੁਲਸ ਛਾਪੇਮਾਰੀ ਕਰ ਸਕਦੀ ਹੈ। ਦਿੱਲੀ 'ਚ ਹਨੀਪ੍ਰੀਤ ਦੀ ਜ਼ਮਾਨਤ ਦੀ ਅਰਜ਼ੀ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਅਤੇ ਉਸਦੇ ਆਸਪਾਸ ਦੇ ਯੂ.ਪੀ. ਦੇ ਜ਼ਿਲੇ ਪਹਿਲਾਂ ਸਿਟ ਟੀਮ ਦੇ ਟਾਰਗੇਟ 'ਤੇ ਹੈ।
ਜ਼ਿਕਰਯੋਗ ਹੈ ਕਿ ਰਾਕੇਸ਼ ਆਰੋੜਾ ਨੂੰ ਬੁੱਧਵਾਰ ਨੂੰ ਸਿਰਸਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਰਾਕੇਸ਼ ਕੁਮਾਰ ਅਰੋੜਾ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਦੜਵਾ ਮੰਡੀ ਦਾ ਨਿਵਾਸੀ ਹੈ। ਉਸਨੂੰ ਪੰਚਕੂਲਾ 'ਚ ਹਿੰਸਾ ਭੜਕਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਮੁਤਾਬਕ ਉਹ ਲਗਾਤਾਰ ਹਨੀਪ੍ਰੀਤ ਇੰਸਾ ਅਤੇ ਅਦਿੱਤਯ ਇੰਸਾ ਦੇ ਸੰਪਰਕ 'ਚ ਸੀ।
ਮਾਮਲਾ ਕਿੰਨਰ ਸ਼ਮ੍ਹਾ ਹੱਤਿਆਕਾਂਡ ਦਾ : ਮੁਲਜ਼ਮ ਹੈਪੀ ਦੀ ਮਾਂ ਨੂੰ ਮਿਲੀ ਕਲੀਨ ਚਿੱਟ
NEXT STORY