ਜਲੰਧਰ (ਜ. ਬ.)—ਬਸਤੀਆਂ ਇਲਾਕੇ ਵਿਚ ਹੋਏ ਚਰਚਿਤ ਕਿੰਨਰ ਸ਼ਮ੍ਹਾ ਹੱਤਿਆਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਪਤੀ ਤੇ ਸੱਸ ਦੇ ਖਿਲਾਫ ਪੁਲਸ ਨੇ ਹੱਤਿਆ ਦਾ ਕੇਸ ਦਰਜ ਕੀਤਾ ਸੀ। ਪੁਲਸ ਪਹਿਲਾਂ ਹੀ ਮੁਲਜ਼ਮ ਨਰਿੰਦਰ ਕੁਮਾਰ ਚੌਹਾਨ ਉਰਫ ਹੈਪੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਚੁੱਕੀ ਹੈ। ਇਸ ਕੇਸ ਵਿਚ ਨਾਮਜ਼ਦ ਸੁਦੇਸ਼ ਕੁਮਾਰੀ ਨੂੰ ਪੁਲਸ ਨੇ ਜਾਂਚ ਤੋਂ ਬਾਅਦ ਕਲੀਨ ਚਿੱਟ ਦੇ ਦਿੱਤੀ ਹੈ। ਥਾਣਾ 5 ਦੀ ਪੁਲਸ ਹੁਣ ਕੋਰਟ ਵਿਚ ਚਲਾਨ ਪੇਸ਼ ਕਰਨ ਦੀ ਤਿਆਰੀ ਵਿਚ ਹੈ।
ਜ਼ਿਕਰਯੋਗ ਹੈ ਕਿ ਕਿੰਨਰ ਸ਼ਮ੍ਹਾ ਦਾ ਵਿਆਹ ਹੈਪੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੈਪੀ ਨੂੰ ਪਤਾ ਲੱਗਾ ਕਿ ਉਸਦੀ ਪਤਨੀ ਕਿੰਨਰ ਹੈ ਤਾਂ ਦੋਵਾਂ ਵਿਚ ਦੂਰੀਆਂ ਵਧ ਗਈਆਂ ਤੇ ਆਖਿਰ ਹੈਪੀ ਨੇ ਬਸਤੀ ਸ਼ੇਖ ਦੇ ਤੇਜ ਮੋਹਨ ਨਗਰ ਗਲੀ ਨੰਬਰ 1 ਵਿਚ ਆਪਣੇ ਕਿਰਾਏ ਦੇ ਮਕਾਨ ਵਿਚ ਸ਼ਮ੍ਹਾ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਕੇ ਫਰਾਰ ਹੋ ਗਿਆ। ਇਸ ਕੇਸ ਵਿਚ ਮ੍ਰਿਤਕਾ ਸ਼ਮ੍ਹਾ ਦੀ ਮਾਂ ਭੋਲੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਹੈਪੀ ਤੇ ਉਸਦੀ ਮਾਂ ਸੁਦੇਸ਼ ਕੁਮਾਰੀ ਦੇ ਖਿਲਾਫ ਧਾਰਾ 302 ਦਾ ਕੇਸ ਦਰਜ ਕੀਤਾ ਸੀ। ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਵਾਰਦਾਤ ਵਾਲੇ ਦਿਨ ਹੈਪੀ ਨੇ ਆਪਣੀ ਮਾਂ ਨੂੰ ਬਾਥਰੂਮ ਅੰਦਰ ਬੰਦ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਬਾਅਦ ਵਿਚ ਮਾਂ ਨੂੰ ਲੈ ਕੇ ਫਰਾਰ ਹੋ ਗਿਆ। ਪੁਲਸ ਜਾਂਚ ਵਿਚ ਸੁਦੇਸ਼ ਰਾਣੀ ਦਾ ਕੋਈ ਕਸੂਰ ਨਹੀਂ ਪਾਇਆ ਗਿਆ। ਕੇਸ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਮਰੀਕ ਲਾਲ ਦਾ ਕਹਿਣਾ ਹੈ ਕਿ ਪੁਲਸ ਦੀ ਜਾਂਚ ਪੂਰੀ ਹੋ ਚੁੱਕੀ ਹੈ।
ਇੰਦਰਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਐੱਸ. ਟੀ. ਐੱਫ. ਦੀ ਚੁੱਪ ਸ਼ੱਕ ਦੇ ਘੇਰੇ 'ਚ
NEXT STORY